20 ਗੇਂਦਾਂ ''ਚ 102 ਦੌੜਾਂ ਬਣਾਉਣ ਵਾਲੇ ਇਸ ਧਾਕੜ ਖਿਡਾਰੀ ਦੀ ਭਾਰਤੀ ਟੀਮ ''ਚ ਹੋਈ ਵਾਪਸੀ

08/01/2019 12:30:33 PM

ਸਪੋਰਟਸ ਡੈਸਕ : ਭਾਰਤੀ ਟੀਮ ਵੈਸਟਇੰਡੀਜ਼ ਦੌਰੇ ਲਈ ਰਵਾਨਾ ਹੋ ਚੁੱਕੀ ਹੈ ਜਿੱਥੇ ਉਸ ਨੂੰ 3 ਅਗਸਤ ਤੋਂ ਪਹਿਲਾ ਟੀ-20 ਮੈਚ ਅਮਰੀਕਾ ਦੇ ਫਲੋਰੀਡਾ ਸ਼ਹਿਰ ਵਿਚ ਖੇਡਿਆ ਜਾਵੇਗਾ। ਵਿਰਾਟ ਕੋਹਲੀ ਇਸ ਦੌਰੇ 'ਤੇ ਸਾਰੇ ਸਵਰੂਪਾਂ ਵਿਚ ਟੀਮ ਕਮਾਨ ਸੰਭਾਲਣਗੇ। ਉੱਥੇ ਹੀ ਮਹਿੰਦਰ ਸਿੰਘ ਧੋਨੀ ਇਸ ਦੌਰੇ 'ਤੇ ਟੀਮ ਦਾ ਹਿੱਸਾ ਨਹੀਂ ਹੈ। ਟੀਮ ਵਿਚ ਕਈ ਮਹੱਤਵੂਰਨ ਬਦਲਾਅ ਕੀਤੇ ਗਏ ਹਨ ਅਤੇ ਕਈ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ ਹੈ। ਨੌਜਵਾਨਾਂ ਨੂੰ ਮੌਕਾ ਦੇਣ ਦਾ ਮੁੱਖ ਮਕਸਦ ਇਹ ਹੈ ਕਿ ਚੋਣਕਾਰ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਦੇਖ ਸਕਣ। ਕਿਉਂਕਿ ਚੋਣਕਾਰਾਂ ਨੂੰ ਅੱਗੇ ਟੀ-20 ਵਰਲਡ ਕੱਪ ਲਈ ਟੀਮ ਨੂੰ ਚੁਣਨਾ ਹੈ।

PunjabKesari

ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੀ ਬੱਲੇਬਾਜ਼ ਦੇ ਬਾਰੇ ਦੱਸਣ ਜਾ ਰਹੇ ਹਨ ਜਿਸ ਨੇ ਸਿਰਫ 20 ਗੇਂਦਾਂ ਵਿਚ 102 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਹੈ ਅਤੇ ਇਹ ਖੁਸ਼ੀ ਦੀ ਹੱਲ ਹੈ ਕਿ ਇਹ ਖਿਡਾਰੀ ਟੈਸਟ ਕ੍ਰਿਕਟ ਟੀਮ ਦੇ ਦੌਰੇ ਦਾ ਹਿੱਸਾ ਹੈ। ਅਸੀਂ ਗੱਲ ਕਰ ਰਹੇ ਹਾਂ ਵਿਕਟਕੀਪਰ ਰਿੱਧੀਮਾਨ ਸਾਹਾ  ਦੀ ਜਿਸ ਨੂੰ ਵੈਸਟਇੰਡੀਜ਼ ਦੌਰੇ 'ਤੇ ਟੀਮ ਇੰਡੀਆ ਲਈ ਚੁਣਿਆ ਗਿਆ ਹੈ। 2018 ਦੇ ਇਕ ਘਰੇਲ ਮੈਚ ਵਿਚ ਰਿਧੀਮਾਨ ਸਾਹਾ ਨੇ 20 ਗੇਂਦਾਂ ਵਿਚ 102 ਦੌੜਾਂ ਦੀ ਪਾਰੀ ਖੇਡੀ। ਸਿ ਪਾਰੀ ਵਿਚ ਉਸ ਨੇ 10 ਛੱਕੇ ਅਤੇ 4 ਚੌਕੇ ਲਗਾਏ ਸੀ। ਰਿਧੀਮਾਨ ਸਾਹਾ ਨੇ ਇਸ ਤਰ੍ਹਾਂ ਦੀ ਪਾਰੀ ਖੇਡ ਕੇ ਦਿਖਾਇਆ ਸੀ ਕਿ ਟੈਸਟ, ਵਨ ਡੇ ਜਾਂ ਟੀ-20 ਹੋਵੇ। ਉਹ ਹਰ ਸਵਰੂਪ ਵਿਚ ਖੇਡਣ ਦੇ ਮਾਸਟਰ ਹਨ। ਰਿਧੀਮਾਨ ਸਾਹਾ ਹੁਣ ਵੈਸਟਇੰਡੀਜ਼ ਦੌਰੇ 'ਤੇ ਟੈਸਟ ਵਿਚ ਆਪਣੇ ਬੱਲੇਬਾਜ਼ੀ ਦਾ ਜਲਵਾ ਦਿਖਾਉਣਗੇ।

PunjabKesari


Related News