ਆਖਿਰ ਕਦੋਂ ਟੁੱਟਣਗੇ ਕ੍ਰਿਕਟ ਇਤਿਹਾਸ ਦੇ ਇਹ 7 ਰਿਕਾਰਡ, ਤੀਜਾ ਟੁੱਟਣਾ ਹੈ ਅਸੰਭਵ

04/27/2020 4:50:17 PM

ਨਵੀਂ ਦਿੱਲੀ : ਕ੍ਰਿਕਟ ਇਕ ਅਜਿਹੀ ਖੇਡ ਹੈ ਜਿੱਥੇ ਸਿਰਫ ਜ਼ਿਆਦਾਤਰ ਰਿਕਾਰਡਜ਼ ਦੇ ਬਾਰੇ ਹੀ ਜ਼ਿਕਰ ਕੀਤਾ ਜਾਂਦਾ ਹੈ। ਰੋਜ਼ਾਨਾ ਕਈ ਖਿਡਾਰੀ ਰਿਕਾਰਡ ਬਣਾਉਂਦੇ ਹਨ ਤਾਂ ਕਈ ਤੋੜਦੇ ਹਨ। ਕੁਝ ਅਜਿਹੇ ਰਿਕਾਰਡ ਵੀ ਹਨ ਜੋ ਲੰਬੇ ਸਮੇਂ ਤਕ ਨਹੀਂ ਟੁੱਟਦੇ। ਆਓ ਜਾਣਦੇ ਹਾਂ ਇਤਿਹਾਸ ਦੇ ਉਨ੍ਹਾਂ 7 ਰਿਕਾਰਡਜ਼ ਦੇ ਬਾਰੇ ਜਿਨ੍ਹਾਂ ਟੁੱਟਣਾ ਹੁਣ ਮੁਸ਼ਕਿਲ ਹੀ ਨਹੀਂ ਅਸੰਭਵ ਜਿਹਾ ਹੋ ਗਿਆ ਹੈ। 

1. ਜਿਮ ਲੇਕਰ
PunjabKesari
ਇੰਗਲੈਂਡ ਦੇ ਆਫ ਸਪਿਨਰ ਜਿਮ ਲੇਕਰ ਦੇ ਨਾਂ ਅਜਿਹਾ ਰਿਕਾਰਡ ਹੈ ਜੋ ਪਿਛਲੇ 62 ਸਾਲਾਂ ਬਾਅਦ ਵੀ ਕੋਈ ਨਹੀਂ ਤੋੜ ਸਕਿਆ ਹੈ। 1956 ਵਿਚ ਜਿਮ ਲੇਕਰ ਨੇ ਮੈਨਚੈਸਟਰ ਦੇ ਓਲਡ ਟ੍ਰੈਫਰਡ ਵਿਚ ਆਸਟਰੇਲੀਆ ਖਿਲਾਫ ਇਕ ਮੈਚ ਵਿਚ 19 ਵਿਕਟਾਂ ਲਈਆਂ ਸੀ। ਉਸ ਨੇ ਪਹਿਲੀ ਪਾਰੀ ਵਿਚ 9 ਜਦਕਿ ਦੂਜੀ ਪਾਰੀ ਵਿਚ 10 ਵਿਕਟਾਂ ਲਈਆਂ। ਇਸ ਰਿਕਾਰਡ ਦਾ ਟੁੱਟਣਾ ਵੀ ਅਸੰਭਲ ਲੱਗ ਰਿਹਾ ਹੈ।

2. ਸਚਿਨ ਤੇਂਦੁਲਕਰ
PunjabKesari

ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਦੇ ਨਾਂ ਕੁਲ 100 ਸੈਂਕੜੇ ਦਰਜ ਹਨ। ਉਸ ਨੇ ਵਨ ਡੇ ਵਿਚ 49 ਟੈਸਟਾਂ ਵਿਚ 51 ਸੈਂਕੜੇ ਲਗਾਏ ਹਨ। ਸਚਿਨ ਦੇ ਇਸ ਰਿਕਾਰਡ ਨੂੰ ਸ਼ਾਇਦ ਹੀ ਕੋਈ ਬੱਲੇਬਾਜ਼ ਤੋੜ ਸਕੇਗਾ, ਕਿਉਂਕਿ ਉਸ ਦੇ ਆਲੇ ਦੁਆਲੇ ਵੀ ਕੋਈ ਖਿਡਾਰੀ ਮੌਜੂਦ ਨਹੀਂ ਹੈ।

3. ਰੋਹਿਤ ਸ਼ਰਮਾ
PunjabKesari

ਭਾਰਤੀ ਟੀਮ ਦੇ ਓਪਨਰ ਰੋਹਿਤ ਸ਼ਰਮਾ ਕੌਮਾਂਤਰੀ ਵਨ ਡੇ ਵਿਚ 3 ਵਾਰ ਦੋਹਰਾ ਸੈਂਕੜਾ ਲਗਾ ਚੁੱਕੇ ਹਨ। ਕਿਸੇ ਵੀ ਬੱਲੇਬਾਜ਼ ਦੇ ਲਈ ਇਸ ਫਾਰਮੈਟ ਵਿਚ ਦੋਹਰਾ ਸੈਂਕੜਾ ਲਗਾਉਣਾ ਬਹੁਤ ਵੱਡੀ ਗੱਲ ਹੈ। ਉੱਥੇ ਹੀ ਰੋਹਿਤ ਨੇ 3 ਵਾਰ 200 ਤੋਂ ਜ਼ਿਆਦਾ ਬਣਾਈਆਂ ਹਨ। ਰੋਹਿਤ ਦੇ ਨਾਂ ਇਕ ਪਾਰੀ ਵਿਚ 264 ਦੌੜਾਂ ਬਣਾਉਣ ਦਾ ਨਾ ਟੁੱਟਣ ਵਾਲਾ ਰਿਕਾਰਡ ਦਰਜ ਹੈ।

4. ਇਰਫਾਨ ਪਠਾਨ
ਭਾਰਤ ਦੇ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਦੇ ਨਾਂ ਟੈਸਟ ਵਿਚ ਉਹ ਉਪਲੱਬਧੀ ਹਾਸਲ ਹੈ ਜਿਸ ਨੂੰ ਸ਼ਾਇਦ ਕੋਈ ਗੇਂਦਬਾਜ਼ ਹਾਸਲ ਨਾ ਕਰ ਸਕੇ। ਦਰਅਸਲ, ਇਰਫਾਨ ਦੇ ਨਾਂ ਟੈਸਟ ਮੈਚ ਦੇ ਪਹਿਲੇ ਹੀ ਓਵਰ ਵਿਚ ਹੈਟ੍ਰਿਕ ਲੈਣ ਦਾ ਰਿਕਾਰਡ ਹੈ। 2006 ਵਿਚ ਇਰਫਾਨ ਨੇ ਪਾਕਿਸਤਾਨ ਦੇ ਯੂਨਿਸ ਖਾਨ, ਮੁਹੰਮਦ ਯੂਸਫ ਅਤੇ ਸਲਾਮ ਬਟ ਨੂੰ ਲਗਾਤਾਰ 3 ਗੇਂਦਾਂ 'ਤੇ ਆਊਟ ਕੀਤਾ ਸੀ।

5. ਡਾਨ ਬ੍ਰੈਡਮੈਨ
ਆਸਟਰੇਲੀਆ ਦੇ ਸਰ ਡਾਨ ਬ੍ਰੈਡਮੈਨ ਦੁਨੀਆ ਦੇ ਮਹਾਨ ਬੱਲੇਬਾਜ਼ਾਂ ਵਿਚੋਂ ਇਕ ਹਨ। ਟੈਸਟ ਕ੍ਰਿਕਟ ਦੇ ਮਹਾਨ ਖਿਡਾਰੀ ਬ੍ਰੈਡਮੈਨ ਦੇ ਨਾਂ 52 ਟੈਸਟ ਮੈਚਾਂ ਵਿਚ ਕੁਲ 6996 ਦੌੜਾਂ ਹਨ, ਜਿਸ ਵਿਚ 12 ਦੋਹਰੇ ਸੈਂਕੜੇ ਵੀ ਸ਼ਾਮਲ ਹਨ। ਬ੍ਰੈਡਮੈਨ ਨੇ ਇਹ ਦੌੜਾਂ 99.94 ਦੀ ਸ਼ਾਨਦਾਰ ਔਸਤ ਨਾਲ ਬਣਾਈਆਂ ਸੀ। ਕ੍ਰਿਕਟ ਵਿਚ ਹੋਰ ਰਿਕਾਰਡ ਟੁੱਟ ਸਕਦੇ ਹਨ ਪਰ ਸ਼ਾਇਦ ਹੀ ਕੋਈ ਟੈਸਟ ਕ੍ਰਿਕਟ ਵਿਚ ਇਸ ਔਸਤ ਨਾਲ ਦੌੜਾਂ ਬਣਾ ਸਕੇਗਾ।

6. ਬ੍ਰਾਇਨ ਲਾਰਾ
PunjabKesari

ਵਿੰਡੀਜ਼ ਦੇ ਮਹਾਨ ਬੱਲੇਬਾਜ਼ ਰਹੇ ਬ੍ਰਾਇਨ ਲਾਰਾ ਦੇ ਬੱਲੇ ਤੋਂ ਟੈਸਟ ਕ੍ਰਿਕਟ ਦੀ ਸਭ ਤੋਂ ਵੱਡੀ ਪਾਰੀ ਨਿਕਲੀ ਸੀ। ਉਸ ਨੇ ਠੀਕ 14 ਸਾਲ ਪਹਿਲਾਂ 12 ਅਪ੍ਰੈਲ, 2004 ਨੁੰ ਐਂਟੀਗੁਆ ਵਿਚ ਇੰਗਲੈਂਡ ਖਿਲਾਫ ਟੈਸਟ ਕਿਕਟ ਦੀ ਸਭ ਤੋਂ ਵੱਡੀ ਅਜੇਤੂ 400 ਦੌੜਾਂ ਦੀ ਪਾਰੀ ਖੇਡੀ ਸੀ। ਮੌਜੂਦਾ ਸਮੇਂ ਵਿਚ ਕਿਸੇ ਵੀ ਬੱਲੇਬਾਜ਼ ਵੱਲੋਂ 400 ਦੌੜਾਂ ਦੀ ਪਾਰੀ ਖੇਡਣਾ ਆਸਾਨ ਨਹੀਂ ਹੈ। 

7. ਮਹਿੰਦਰ ਸਿੰਘ ਧੋਨੀ
PunjabKesari

ਭਾਰਤ ਦੇ ਸਭ ਤੋਂ ਸਫਲ ਕਪਤਾਨ ਅਤੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਆਪਣੀ ਕਪਤਾਨੀ ਵਿਚ 2007 ਦਾ ਟੀ-20 ਵਰਲਡ ਕੱਪ, 2011 ਦਾ ਵਨ ਡੇ ਵਰਲਡ ਕੱਪ ਅਤੇ 2013 ਦੀ ਚੈਂਪੀਅਨਜ਼ ਟਰਾਫੀ ਜਿੱਤ ਚੁੱਕੇ ਹਨ। ਬਤੌਰ ਕਪਤਾਨ ਧੋਨੀ ਦੇ ਇਸ ਰਿਕਾਰਡ ਨੂੰ ਸ਼ਾਇਦ ਹੀ ਕੋਈ ਤੋੜ ਸਕੇਗਾ।


Ranjit

Content Editor

Related News