ਆਰਚਰ ਦੀ ਕੋਹਣੀ ਦੀ ਹੋਈ ਸਰਜਰੀ, ਅਭਿਆਸ ਲਈ ਵਾਪਸੀ 'ਤੇ ਫੈਸਲਾ ਇਕ ਮਹੀਨੇ ਬਾਅਦ

Wednesday, May 26, 2021 - 10:37 PM (IST)

ਆਰਚਰ ਦੀ ਕੋਹਣੀ ਦੀ ਹੋਈ ਸਰਜਰੀ, ਅਭਿਆਸ ਲਈ ਵਾਪਸੀ 'ਤੇ ਫੈਸਲਾ ਇਕ ਮਹੀਨੇ ਬਾਅਦ

ਲੰਡਨ- ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੇ ਲਮੇ ਸਮੇਂ ਤੋਂ ਜ਼ਖਮੀ ਸੱਜੇ ਹੱਥ ਦੀ ਕੋਹਣੀ ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਸਰਜਰੀ ਕਰਵਾਈ ਹੈ। ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਇਹ ਜਾਣਕਾਰੀ ਦਿੱਤੀ ਪਰ ਉਸ ਦੀ ਵਾਪਸੀ ਬਾਰੇ ਸਾਫ ਤੌਰ ’ਤੇ ਕੁੱਝ ਨਹੀਂ ਦੱਸਿਆ। ਆਰਚਰ ਨੇ ਭਾਰਤ ਦੌਰੇ ’ਤੇ ਵਾਪਸੀ ਕੀਤੀ ਸੀ ਪਰ ਇੰਡੀਅਨ ਪ੍ਰੀਮੀਅਰ ਲੀਗ ਤੋਂ ਪਹਿਲਾਂ ਉਸ ਦੀ ਸੱਟ ਫਿਰ ਤੋਂ ਪ੍ਰੇਸ਼ਾਨ ਕਰਨ ਲੱਗੀ। ਇਸ ਤੋਂ ਬਾਅਦ ਮਾਰਚ ’ਚ ਉਸ ਦੇ ਹੱਥ ਦੀ ਸਰਜਰੀ ਹੋਈ ਸੀ। ਉਸ ਨੇ ਇਸ ਮਹੀਨੇ ਪਹਿਲੀ ਸ਼੍ਰੇਣੀ ਦੀ ਕ੍ਰਿਕਟ ’ਚ ਵਾਪਸੀ ਕੀਤੀ ਪਰ ਖੱਬੇ ਹੱਥ ਦੀ ਕੋਹਣੀ ਦੀ ਪ੍ਰੇਸ਼ਾਨੀ ਘੱਟ ਨਹੀਂ ਹੋਈ।

ਇਹ ਖ਼ਬਰ ਪੜ੍ਹੋ- ਇੰਗਲੈਂਡ ਦੇ ਇਸ ਵਿਕਟਕੀਪਰ ਨੂੰ ਲੱਗੀ ਸੱਟ, ਨਿਊਜ਼ੀਲੈਂਡ ਟੈਸਟ ਸੀਰੀਜ਼ ਤੋਂ ਬਾਹਰ

PunjabKesari
ਈ. ਸੀ. ਬੀ. ਦੇ ਬਿਆਨ ਅਨੁਸਾਰ ਇੰਗਲੈਂਡ ਐਂਡ ਸਸੇਕਸ ਦੇ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਨੇ ਲੰਬੇ ਸਮੇਂ ਤੋਂ ਚੱਲ ਰਹੀ ਕੋਹਣੀ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਸ਼ੁੱਕਰਵਾਰ ਨੂੰ ਸਰਜਰੀ ਕਰਵਾਈ। ਉਨ੍ਹਾਂ ਨੇ ਕਿਹਾ ਆਰਚਰ ਹੁਣ ਈ. ਸੀ. ਬੀ. ਅਤੇ ਸਸੇਕਸ ਦੀ ਮੈਡੀਕਲ ਟੀਮਾਂ ਦੇ ਨਾਲ ਕੰਮ ਕਰਨਗੇ। ਉਸਦੀ ਪ੍ਰਗਤੀ ਦੀ ਸਮੀਖਿਆ ਉਸਦੇ ਡਾਕਟਰ ਵਲੋਂ ਲੱਗਭਗ ਚਾਰ ਹਫਤੇ 'ਚ ਕੀਤੀ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਦੱਸਿਆ ਜਾਵੇਗਾ ਕਿ ਉਹ ਕਦੋ ਗੇਂਦਬਾਜ਼ੀ 'ਚ ਵਾਪਸੀ ਕਰ ਸਕਦੇ ਹਨ। ਇੰਗਲੈਂਡ ਨੂੰ ਉਮੀਦ ਹੋਵੇਗੀ ਕਿ ਆਰਚਰ ਇਸ ਸਾਲ ਦੇ ਅੰਤ 'ਚ ਟੀ-20 ਵਿਸ਼ਵ ਕੱਪ ਤੇ ਆਸਟਰੇਲੀਆ 'ਚ ਹੋਣ ਵਾਲੀ ਏਸ਼ੇਜ਼ ਵਿਚ ਅਹਿਮ ਭੂਮਿਕਾ ਨਿਭਾਉਣ ਦੇ ਲਈ ਪੂਰੀ ਤਰ੍ਹਾਂ ਨਾਲ ਠੀਕ ਹੋ ਜਾਣਗੇ। 

ਇਹ ਖ਼ਬਰ ਪੜ੍ਹੋ- ਇੰਗਲੈਂਡ ਤੇ ਨਿਊਜੀਲੈਂਡ ਵਿਚਾਲੇ ਏਜਬਸਟਨ ਟੈਸਟ ’ਚ ਰੋਜ਼ਾਨਾ 18 ਹਜ਼ਾਰ ਦਰਸ਼ਕਾਂ ਨੂੰ ਆਉਣ ਦੀ ਮਨਜ਼ੂਰੀ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News