...ਜਦੋਂ ਅਪਟਾਨ ਨੂੰ ਸੁਣਨਾ ਪਿਆ, ਤੂੰ ਤਾਂ ਕਾਤਲ ਹੈਂ

Monday, Dec 23, 2019 - 02:34 AM (IST)

...ਜਦੋਂ ਅਪਟਾਨ ਨੂੰ ਸੁਣਨਾ ਪਿਆ, ਤੂੰ ਤਾਂ ਕਾਤਲ ਹੈਂ

ਨਵੀਂ ਦਿੱਲੀ- ਅਮਰੀਕੀ ਸੁਪਰ ਮਾਡਲ ਕੇਟ ਅਪਟਾਨ ਨੂੰ ਹਰ ਜਗ੍ਹਾ ਸ਼ਲਾਘਾ ਸੁਣਨ ਦੀ ਆਦਤ ਹੈ ਪਰ ਇਸ ਵਾਰ ਮਾਮਲਾ ਉਲਟਾ ਪੈ ਗਿਆ। ਉਸ ਦੀ ਫਜ਼ੀਹਤ ਹੋਈ ਅਤੇ ਉਸ ਨੂੰ ਆਪਣੇ ਲਈ ਕਾਤਲ ਵਰਗੇ ਸ਼ਬਦ ਸੁਣਨੇ ਪਏ। ਘਟਨਾ ਉਸ ਸਮੇਂ ਦੀ ਹੈ, ਜਦੋਂ ਉਹ ਸਿੱਕਮ ਹੈੱਡ ਕੁਆਰਟਰ ਵਿਚ ਆਪਣੇ ਫਿੱਟਨੈਸ ਪ੍ਰੋਗਰਾਮ 'ਸਟ੍ਰਾਂਗ ਫਾਰ ਮੀ' ਦੇ ਤਹਿਤ ਕੁਝ ਲੜਕੇ ਅਤੇ ਲੜਕੀਆਂ ਨੂੰ ਕਸਰਤ ਕਰਵਾ ਰਹੀ ਸੀ। ਅਚਾਨਕ ਜਾਨਵਰਾਂ ਨੂੰ ਬਚਾਉਣ ਵਾਲੇ ਸੰਗਠਨ ਨਾਲ ਜੁੜੇ 23 ਨੌਜਵਾਨ ਵਰਕਰ ਹੱਥਾਂ ਵਿਚ ਪੋਸਟਰ ਫੜੀ ਜ਼ਬਰਦਸਤੀ ਵੜ ਆਏ ਤੇ ਉਨ੍ਹਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਨਾਅਰੇ ਲਾਏ 'ਤੈਨੂੰ ਸ਼ਰਮ ਆਉਣੀ ਚਾਹੀਦੀ ਹੈ', 'ਤੇਰੇ ਹੱਥ ਖੂਨ ਨਾਲ ਰੰਗੇ ਹੋਏ ਹਨ' ਤੇ 'ਤੂੰ ਕਾਤਲ ਹੈ'। ਇਸ ਨਾਲ ਸਾਰੇ ਹੈਰਾਨ ਰਹਿ ਗਏ। ਉਥੋਂ ਦੇ ਸਟਾਫ ਨੇ ਉਨ੍ਹਾਂ ਨੂੰ (ਵਰਕਰਾਂ ਨੂੰ) ਕੱਢਣ ਦੀ ਕੋਸ਼ਿਸ਼ ਕੀਤੀ। ਇਸ ਵਿਚਾਲੇ ਕੇਟ ਹੈਰਾਨ ਹੋ ਕੇ ਇਕ ਪਾਸੇ ਖੜ੍ਹੀ ਹੋ ਕੇ ਇਹ ਸਭ ਦੇਖਦੀ ਰਹੀ। ਇਸ ਦੌਰਾਨ ਇਕ ਲੜਕੀ ਨੇ ਉਸ ਦੇ ਅੱਗੇ ਢਾਲ ਬਣਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸ ਨੂੰ ਵੀ ਇਕ ਪਾਸੇ ਕਰ ਦਿੱਤਾ।

PunjabKesariPunjabKesari
ਇਨ੍ਹਾਂ ਲੋਕਾਂ ਦੀ ਨਾਰਾਜ਼ਗੀ ਕੇਟ ਦੀ ਕੈਨੇਡੀਆਈ ਕੰਪਨੀ 'ਕੈਨੇਡਾ ਗੂਸ' ਨਾਲ ਜੁੜਨ ਨੂੰ ਲੈ ਕੇ ਸੀ। ਨਵੰਬਰ ਵਿਚ ਕੇਟ ਨੇ ਵਿਸ਼ਵ ਦਿਆਲਤਾ ਦਿਵਸ ਦੇ ਮੌਕੇ 'ਤੇ ਕੰਪਨੀ ਨਾਲ ਵੱਡਾ ਕਰਾਰ ਕੀਤਾ ਸੀ। ਇਸ ਦੌਰਾਨ ਉਸ ਨੇ ਸਫੈਦ ਭਾਲੂ ਨੂੰ ਬਚਾਉਣ ਲਈ ਜਾਰੀ ਮੁਹਿੰਮ ਨਾਲ ਜੁੜਨ ਦਾ ਐਲਾਨ ਕੀਤਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਤਕਰੀਬਨ 50 ਸਾਲ ਪੁਰਾਣੀ ਕੈਨੇਡਾ ਗੂਸ ਕੰਪਨੀ ਜਾਨਵਰਾਂ ਦੇ ਖੰਭ ਅਤੇ ਖਾਸ ਕਰ ਕੇ ਬੱਤਖਾਂ ਦੇ ਚਮੜੇ ਨਾਲ ਜੈਕੇਟਾਂ ਬਣਾਉਣ ਲਈ ਜਾਣੀ ਜਾਂਦੀ ਹੈ। ਕੰਪਨੀ ਦਾਅਵਾ ਕਰਦੀ ਹੈ ਕਿ ਉਸ ਦੀ ਜੈਕੇਟ ਮਾਈਨਸ 30 ਡਿੱਗਰੀ ਦੀ ਭਿਆਨਕ ਠੰਡ ਵਿਚ ਵੀ ਕਾਰਗਰ ਹੈ। ਇਸ ਦੀ ਔਸਤ ਕੀਮਤ ਤਕਰੀਬਨ 80 ਹਜ਼ਾਰ ਰੁਪਏ ਹੁੰਦੀ ਹੈ। ਸਪੋਰਟਸ ਅਲੈਸਟ੍ਰੇਟਡ ਵੀਕਲੀ ਦੇ ਕਵਰ ਪੇਜ 'ਤੇ ਕੇਟ ਕਈ ਵਾਰ ਜਲਵਾ ਬਿਖੇਰ ਚੁੱਕੀ ਹੈ।

PunjabKesariPunjabKesari
27 ਸਾਲਾ ਕੇਟ ਨੇ ਬੇਸਬਾਲਰ ਵੇਰਲੈਂਡਰ ਨਾਲ ਨਵੰਬਰ 2017 ਵਿਚ ਵਿਆਹ ਕੀਤਾ ਸੀ।

 


author

Gurdeep Singh

Content Editor

Related News