...ਜਦੋਂ ਪਾਕਿਸਤਾਨੀ ਕ੍ਰਿਕਟ ਪ੍ਰਸ਼ੰਸਕਾਂ ਨੇ ਗਾਇਆ ਜਨ-ਗਣ-ਮਨ
Tuesday, Jul 02, 2019 - 01:16 AM (IST)

ਬਰਮਿੰਘਮ— ਇੰਗਲੈਂਡ ਅਤੇ ਭਾਰਤ ਦੇ ਆਈ. ਸੀ. ਸੀ. ਵਿਸ਼ਵ ਕੱਪ-2019 'ਚ ਖੇਡੇ ਗਏ ਮੈਚ 'ਚ ਪਾਕਿਸਤਾਨੀ ਕ੍ਰਿਕਟ ਪ੍ਰਸ਼ੰਸਕ ਟੀਮ ਇੰਡੀਆ ਦੀ ਜਿੱਤ ਲਈ ਦੁਆ ਕਰ ਰਹੇ ਸਨ ਕਿਉਂਕਿ ਭਾਰਤ ਦੀ ਜਿੱਤ ਨਾਲ ਪਾਕਿਸਤਾਨ ਸੈਮੀਫਾਈਨਲ 'ਚ ਮਜ਼ਬੂਤੀ ਨਾਲ ਕਦਮ ਰੱਖ ਸਕਦਾ ਸੀ ਪਰ ਟੀਮ ਇੰਡੀਆ ਇਹ ਮੈਚ ਹਾਰ ਗਈ। ਇਸ ਮੁਕਾਬਲੇ 'ਚ ਟਾਸ ਵੇਲੇ ਐਜਬਸਟਨ ਦੇ ਸਟੇਡੀਅਮ 'ਚ ਬੈਠੇ ਪਾਕਿਸਤਾਨੀ ਫੈਨਜ਼ ਨੇ ਟੀਮ ਇੰਡੀਆ ਦਾ ਉਤਸ਼ਾਹ ਵਧਾਇਆ ਸੀ। ਸੋਸ਼ਲ ਮੀਡੀਆ 'ਤੇ ਵੀ ਪਾਕਿਸਤਾਨੀ ਫੈਨਜ਼ ਟੀਮ ਇੰਡੀਆ ਦੀ ਸੁਪੋਰਟ 'ਚ ਆ ਗਏ ਸਨ। ਮੁਕਾਬਲੇ ਤੋਂ ਪਹਿਲਾਂ ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਨੇ ਟਵਿਟਰ 'ਤੇ ਪਾਕਿਸਤਾਨੀ ਪ੍ਰਸ਼ੰਸਕਾਂ ਤੋਂ ਪੁੱਛਿਆ ਕਿ ਉਹ ਕਿਸ ਟੀਮ ਦਾ ਸਮਰਥਨ ਕਰਨਗੇ, ਜਵਾਬ 'ਚ ਇਕ ਪਾਕਿਸਤਾਨੀ ਪ੍ਰਸ਼ੰਸਕ ਨਾਸਿਰ ਅਲੀ ਨੇ ਟਵਿਟਰ 'ਤੇ ਭਾਰਤ ਦਾ ਰਾਸ਼ਟਰਗਾਨ 'ਜਨ-ਗਣ-ਮਨ ਅਧਿਨਾਯਕ ਜਯ ਹੇ, ਭਾਰਤ ਭਾਗਯ ਵਿਧਾਤਾ' ਗਾ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ।