ਮੁਹੰਮਦ ਸ਼ਮੀ ਨੇ ਜਦੋਂ ਪ੍ਰਿਟੀ ਜ਼ਿੰਟਾ ਦੇ ਮੂੰਹ ''ਤੇ ਲਗਾਇਆ ਕੇਕ
Thursday, Apr 11, 2019 - 10:18 PM (IST)

ਜਲੰਧਰ— ਕਿੰਗਜ਼ ਇਲੈਵਨ ਪੰਜਾਬ ਦੀ ਮਾਲਕਨ ਪ੍ਰਿਟੀ ਜ਼ਿੰਟਾ ਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦਾ ਇਕ ਵੀਡੀਓ ਸੋਸ਼ਲ ਸਾਈਟ 'ਤੇ ਖੂਬ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਇਕ ਹੋਟਲ ਗੈਲਰੀ 'ਚ ਕੇਕ ਕੱਟਣ ਸਮੇਂ ਸ਼ਮੀ ਤੇ ਪ੍ਰਿਟੀ ਜ਼ਿੰਟਾ ਮਜ਼ਾਕ ਦੇ ਮੂਡ 'ਚ ਮਸਤੀ ਕਰਦੇ ਹੋਏ ਦਿਖ ਰਹੇ ਹਨ। ਦਰਅਸਲ ਹੋਟਲ 'ਚ ਪੰਜਾਬ ਟੀਮ ਦਾ ਸਵਾਗਤ ਕਰਨ ਦੇ ਲਈ ਵਿਸ਼ੇਸ਼ ਕੇਕ ਦਾ ਇੰਤਜ਼ਾਮ ਕੀਤਾ ਸੀ। ਪੰਜਾਬ ਦੇ ਸਾਰੇ ਖਿਡਾਰੀ ਗੈਲਰੀ 'ਚ ਖੜ੍ਹੇ ਸਨ। ਜਿਸ ਤਰ੍ਹਾਂ ਹੀ ਪ੍ਰਿਟੀ ਜ਼ਿੰਟਾ ਆਈ ਕੇਕ ਕੱਟਣ ਦੀ ਰਸਮ ਸ਼ੁਰੂ ਹੋਈ।
ਪੰਜਾਬ ਦੇ ਤੇਜ਼ ਗੇਂਦਬਾਜ਼ ਸੈਮ ਕਿਊਰਾਨ ਨੇ ਕੇਕ ਕੱਟਿਆ। ਇਸ ਤੋਂ ਬਾਅਦ ਖਿਡਾਰੀਆਂ ਨੇ ਮਸਤੀ ਸ਼ੁਰੂ ਕਰ ਦਿੱਤੀ। ਇਸ ਵਿਚਾਲੇ ਸ਼ਮੀ ਨੇ ਕੇਕ ਚੁੱਕਿਆ ਤੇ ਪ੍ਰਿਟੀ ਦੇ ਮੂੰਹ 'ਤੇ ਲਗਾਉਣ ਦੀ ਕੋਸ਼ਿਸ਼ ਕੀਤੀ। ਸ਼ਮੀ ਨੂੰ ਆਪਣੇ ਵੱਲ ਆਉਂਦਿਆ ਦੇਖ ਪ੍ਰਿਟੀ ਪਹਿਲਾਂ ਹੀ ਚੌਕਸ ਹੋ ਗਈ ਸੀ। ਉਨ੍ਹਾਂ ਨੇ ਸ਼ਮੀ ਨੂੰ 'ਪਲੀਜ਼ ਇਸ ਤਰ੍ਹਾਂ ਮਤ ਕਰਨਾ, ਮਤ ਕਰਨਾ ਬੋਲ ਕੇ ਰੋਕਿਆ।'