ਜਦੋਂ ਹੈਡਿਨ ਨੇ ਪਾਰਥਿਵ ਦੇ ਮੂੰਹ ''ਤੇ ਮੁੱਕਾ ਮਾਰਨ ਦੀ ਦਿੱਤੀ ਸੀ ਧਮਕੀ

Friday, May 08, 2020 - 12:43 PM (IST)

ਜਦੋਂ ਹੈਡਿਨ ਨੇ ਪਾਰਥਿਵ ਦੇ ਮੂੰਹ ''ਤੇ ਮੁੱਕਾ ਮਾਰਨ ਦੀ ਦਿੱਤੀ ਸੀ ਧਮਕੀ

ਨਵੀਂ ਦਿੱਲੀ : ਮੈਥਿਊ ਹੈਡਿਨ ਦੇ ਹੁਣ 'ਚੰਗੇ ਦੋਸਤ' ਬਣ ਚੁੱਕੇ ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਪਾਰਥਿਵ ਪਟੇਲ ਨੇ ਦੱਸਿਆ ਕਿ ਇਕ ਵਾਰ ਆਸਟਰੇਲੀਆ ਦੇ ਇਸ ਹਮਲਾਵਰ ਸਲਾਮੀ ਬੱਲੇਬਾਜ਼ੀ ਨੇ ਉਸ ਨੂੰ ਮੂੰਹ 'ਤੇ ਮੁੱਕਾ ਮਾਰਨ ਦੀ ਧਮਕੀ ਦਿੱਤੀ ਸੀ। ਇਹ ਘਟਨਾ 2004 ਦੀ ਵਨ ਡੇ ਕੌਮਾਂਤਰੀ ਲੜੀ ਦੌਰਾਨ ਹੋਈ ਸੀ। ਪਾਰਥਿਵ ਨੇ ਇਕ ਪ੍ਰੋਗਰਾਮ 'ਚ ਗੱਲਬਾਤ ਦੌਰਾਨ ਇਹ ਕਹਾਣੀ ਸੁਣਾਈ।

PunjabKesari

ਪਾਰਥਿਵ ਨੇ ਕਿਹਾ, ''ਮੈਂ ਬ੍ਰਿਸਬੇਨ ਵਿਚ ਡ੍ਰਿੰਕਸ ਲੈ ਕੇ ਜਾ ਰਹੀ ਸੀ। ਇਹ ਉਹ ਮੈਚ ਸੀ, ਜਿਸ ਵਿਚ ਇਰਫਾਨ ਪਠਾਨ ਨੇ ਉਸ ਨੂੰ ਆਊਟ ਕੀਤਾ ਸੀ। ਉਹ ਪਹਿਲਾਂ ਹੀ ਸੈਂਕੜਾ ਲਾ ਚੁੱਕਾ ਸੀ ਤੇ ਇਹ ਅਹਿਮ ਸਮਾਂ ਸੀ ਜਦੋਂ ਇਰਫਾਨ ਨੇ ਉਸ ਨੂੰ ਆਊਟ ਕੀਤਾ। ਮੈਂ ਉਸ ਦੇ ਕੋਲੋਂ ਲੰਘ ਰਿਹਾ ਸੀ ਤੇ ਮੈਂ ਉਸ ਨੂੰ ਛੇੜਿਆ।''

PunjabKesari

ਉਸ ਦੀ ਇਹ ਹਰਕਤ ਆਸਟਰੇਲੀਆਈ ਬੱਲੇਬਾਜ਼ ਨੂੰ ਰਾਸ ਨਹੀਂ ਆਈ ਤੇ ਉਸਨੇ ਉਸ ਨੂੰ ਖਰੀ ਖੋਟੀ ਸੁਣਾਈ। ਉਸ ਨੇ ਕਿਹਾ ਕਿ ਉਹ ਮੇਰੇ ਤੋਂ ਕਾਫੀ ਨਾਰਾਜ਼ ਸੀ। ਬ੍ਰਿਸਬੇਨ ਦੇ ਡ੍ਰੈਸਿੰਗ ਰੂਮ ਵਿਚ ਖੜਾ ਸੀ, ਜਿਹੜਾ ਗੁਫਾ ਵਾਂਗ ਹੈ। ਉਹ ਉਥੇ ਖੜਾ ਸੀ ਤੇ ਉਸ ਨੇ ਕਿਹਾ ਕਿ ਜੇਕਰ ਤੂੰ ਦੋਬਾਰਾ ਅਜਿਹਾ ਕੀਾਤ ਤਾਂ ਮੈਂ ਤੇਰਾ ਮੂੰਹ 'ਤੇ ਮੁੱਕਾ ਮਾਰ ਦੇਵਾਂਗਾ। ਮੈਂ ਉਸ ਤੋਂ ਮੁਆਫੀ ਮੰਗੀ। ਮੈਂ ਉਥੇ ਖੜ੍ਹਾ ਰਿਹਾ ਤੇ ਉਹ ਚਲਾ ਗਿਆ।


author

Ranjit

Content Editor

Related News