ਆਖ਼ਰ ਧੋਨੀ ਦੀ ਜਰਸੀ ਨੰਬਰ 7 ਦਾ ਕੀ ਹੈ ਰਾਜ਼? ਕੈਪਟਨ ਕੂਲ ਨੇ ਕਰ ਦਿੱਤਾ ਖੁਲਾਸਾ

Monday, Feb 12, 2024 - 05:05 PM (IST)

ਆਖ਼ਰ ਧੋਨੀ ਦੀ ਜਰਸੀ ਨੰਬਰ 7 ਦਾ ਕੀ ਹੈ ਰਾਜ਼? ਕੈਪਟਨ ਕੂਲ ਨੇ ਕਰ ਦਿੱਤਾ ਖੁਲਾਸਾ

ਨਵੀਂ ਦਿੱਲੀ- ਟੀਮ ਇੰਡੀਆ ਦੇ ਕਪਤਾਨ ਐੱਮ. ਐੱਸ. ਧੋਨੀ ਟੀਮ ਇੰਡੀਆ ਤੇ ਆਈ. ਪੀ. ਐੱਲ. 'ਚ ਸੀ. ਐੱਸ. ਕੇ. ਲਈ 7 ਨੰਬਰ ਜਰਸੀ 'ਚ ਖੇਡਦੇ ਦੇਖੇ ਗਏ ਹਨ। ਮਹਿੰਦਰ ਸਿੰਘ ਧੋਨੀ ਨੇ ਆਪਣੀ ਜਰਸੀ ਦੇ ਨੰਬਰ ਬਾਰੇ ਖੁਲਾਸਾ ਕੀਤਾ ਹੈ। 

ਇਹ ਵੀ ਪੜ੍ਹੋ : ਸਟ੍ਰੈਂਡਜਾ ਮੈਮੋਰੀਅਲ ਮੁੱਕੇਬਾਜ਼ੀ ਚੈਂਪੀਅਨਸ਼ਿਪ : ਪੰਘਾਲ ਤੇ ਸਿਵਾਚ ਨੇ ਜਿੱਤੇ ਸੋਨ ਤਮਗੇ

ਇਕ ਈਵੈਂਟ ਦੌਰਾਨ, ਉਸਨੇ ਕਿਹਾ ਕਿ ਇਸ ਨੰਬਰ ਨੂੰ ਚੁਣਨ ਦਾ ਇੱਕ ਸਧਾਰਨ ਕਾਰਨ ਹੈ। ਬਹੁਤ ਸਾਰੇ ਲੋਕ ਸ਼ੁਰੂ ਵਿੱਚ ਸੋਚਦੇ ਸਨ ਕਿ 7 ਇੱਕ ਖੁਸ਼ਕਿਸਮਤ ਨੰਬਰ ਹੈ ਪਰ ਮੈਂ ਇੱਕ ਸਧਾਰਨ ਕਾਰਨ ਕਰ ਕੇ ਇਸ ਨੰਬਰ ਨੂੰ ਚੁਣਿਆ ਹੈ। ਮੇਰਾ ਜਨਮ 7 ਜੁਲਾਈ ਨੂੰ ਹੋਇਆ ਸੀ। 7ਵਾਂ ਦਿਨ ਅਤੇ 7ਵਾਂ ਮਹੀਨਾ ਇਸ ਲਈ ਮੈਂ ਇਹ ਨੰਬਰ ਚੁਣਿਆ ਹੈ। ਦੂਜੀਆਂ ਹੋਰ ਚੀਜ਼ਾਂ ਬਾਰੇ ਵਿਚ ਸੋਚਣ ਤੇ ਕਿਹੜਾ ਨੰਬਰ ਵਧੀਆ ਹੋਵੇਗਾ ਉਸਦੇ ਬਦਲੇ ਮੈਂ ਆਪਣੇ ਜਨਮ ਦਿਨ ਨੂੰ ਹੀ ਇਸਦੇ ਲਈ ਚੁਣਿਆ।

ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ ਹੈ ਕਿ 7 ਇੱਕ ਨਿਰਪੱਖ ਸੰਖਿਆ ਹੈ ਅਤੇ ਜੇਕਰ ਇਹ ਤੁਹਾਡੇ ਲਈ ਕੰਮ ਨਹੀਂ ਕਰਦਾ ਹੈ ਤਾਂ ਇਹ ਤੁਹਾਡੇ ਵਿਰੁੱਧ ਵੀ ਨਹੀਂ ਜਾਵੇਗਾ। ਇਸ ਨੂੰ ਮੇਰੇ ਜਵਾਬ ਵਿੱਚ ਵੀ ਜੋੜਿਆ ਜਾ ਸਕਦਾ ਹੈ। ਮੈਂ ਇਸ ਬਾਰੇ ਬਹੁਤਾ ਵਹਿਮੀ ਨਹੀਂ ਹਾਂ ਪਰ ਇਹ ਇੱਕ ਅਜਿਹਾ ਨੰਬਰ ਹੈ ਜੋ ਹਮੇਸ਼ਾ ਮੇਰੇ ਦਿਲ ਦੇ ਨੇੜੇ ਰਿਹਾ ਹੈ ਅਤੇ ਮੈਂ ਇਸਨੂੰ ਸਾਲਾਂ ਦੌਰਾਨ ਆਪਣੇ ਲਈ ਰੱਖਿਆ ਹੈ।

ਇਹ ਵੀ ਪੜ੍ਹੋ : ICC U19 CWC : ਫਾਈਨਲ 'ਚ ਆਸਟ੍ਰੇਲੀਆ ਤੋਂ ਹਾਰੀ ਟੀਮ ਇੰਡੀਆ, ਪੁਰਾਣੇ ਦਰਦ ਇਕ ਵਾਰ ਫਿਰ ਹੋਏ ਤਾਜ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

Tarsem Singh

Content Editor

Related News