ਪਰਥ ਟੈਸਟ 'ਚ ਕਿਸ ਖਿਡਾਰੀ ਦੀ ਹੋਵੇਗੀ ਟੀਮ ਇੰਡੀਆ 'ਚ Entry ਤੇ ਕੌਣ Out, ਜਾਣੋ ਵੱਡੀ ਅਪਡੇਟ
Thursday, Nov 21, 2024 - 04:42 PM (IST)
ਪਰਥ- ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪਰਥ ਟੈਸਟ 22 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਰੋਹਿਤ ਦੀ ਗੈਰ-ਮੌਜੂਦਗੀ ਵਿੱਚ ਟੀਮ ਇੰਡੀਆ ਦੀ ਕਮਾਨ ਕਾਰਜਕਾਰੀ ਕਪਤਾਨ ਜਸਪ੍ਰੀਤ ਬੁਮਰਾਹ ਕੋਲ ਹੋਵੇਗੀ। ਇਹ ਇੱਕ ਵੱਡਾ ਸਵਾਲ ਹੈ ਕਿ ਪੰਜ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਵਿੱਚ ਟੀਮ ਇੰਡੀਆ ਦਾ ਓਪਨਿੰਗ ਕੰਬੀਨੇਸ਼ਨ ਅਤੇ ਪਲੇਇੰਗ-11 ਕੀ ਹੋਵੇਗਾ। ਨਾਲ ਹੀ ਇਹ ਦੇਖਣਾ ਵੀ ਕਾਫੀ ਦਿਲਚਸਪ ਹੋਵੇਗਾ ਕਿ ਹਰਸ਼ਿਤ-ਨਿਤੀਸ਼ ਨੂੰ ਡੈਬਿਊ ਕਰਨ ਦਾ ਮੌਕਾ ਮਿਲੇਗਾ ਜਾਂ ਨਹੀਂ।
ਇਹ ਵੀ ਸੱਚ ਹੈ ਕਿ ਦੋਵਾਂ ਟੀਮਾਂ ਕੋਲ ਸਾਬਤ ਕਰਨ ਲਈ ਬਹੁਤ ਕੁਝ ਹੈ। ਆਸਟ੍ਰੇਲੀਆ 'ਤੇ ਦਬਾਅ ਜ਼ਿਆਦਾ ਹੈ ਅਤੇ ਉਹ ਘਰੇਲੂ ਮੈਦਾਨ 'ਤੇ ਖੇਡ ਰਹੇ ਹਨ। ਪਿਛਲੇ ਇੱਕ ਦਹਾਕੇ ਤੋਂ ਉਹ ਭਾਰਤ ਨੂੰ ਘਰ ਵਿੱਚ ਹਰਾਉਣ ਵਿੱਚ ਨਾਕਾਮ ਰਹੇ ਹਨ। ਉਥੇ ਹੀ ਘਰੇਲੂ ਮੈਦਾਨ 'ਤੇ ਨਿਊਜ਼ੀਲੈਂਡ ਖਿਲਾਫ ਕਲੀਨ ਸਵੀਪ ਤੋਂ ਬਾਅਦ ਟੀਮ ਇੰਡੀਆ ਵੀ ਵਾਪਸੀ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗੀ।
ਪਰਥ ਦੀ ਪਿੱਚ ਤੇਜ਼ ਗੇਂਦਬਾਜ਼ਾਂ ਲਈ ਮਦਦਗਾਰ ਰਹੀ ਹੈ। ਇੱਥੋਂ ਦੀ ਪਿੱਚ ਤੇਜ਼ ਰਫ਼ਤਾਰ ਅਤੇ ਗੇਂਦ ਦੇ ਉਛਾਲ ਲਈ ਮਸ਼ਹੂਰ ਹੈ। ਇਸ ਦੇ ਨਾਲ ਹੀ ਹੌਲੀ-ਹੌਲੀ ਸਪਿਨ ਗੇਂਦਬਾਜ਼ਾਂ ਨੂੰ ਵੀ ਪਿੱਚ ਤੋਂ ਕੁਝ ਮਦਦ ਮਿਲਦੀ ਹੈ। ਇਸ ਲਈ ਦੋਵੇਂ ਟੀਮਾਂ ਆਪਣੇ ਪਲੇਇੰਗ-11 'ਚ ਘੱਟੋ-ਘੱਟ ਇਕ ਮਾਹਰ ਸਪਿਨਰ ਨੂੰ ਜ਼ਰੂਰ ਸ਼ਾਮਲ ਕਰਨਗੀਆਂ।
ਭਾਰਤ ਲਈ ਪਰਥ ਟੈਸਟ 'ਚ ਪਲੇਇੰਗ-11 ਦਾ ਫੈਸਲਾ ਕਰਨਾ ਬਹੁਤ ਮੁਸ਼ਕਲ ਕੰਮ ਹੈ। ਦੋ ਅਹਿਮ ਖਿਡਾਰੀਆਂ ਦੀ ਗੈਰ-ਮੌਜੂਦਗੀ ਕਾਰਨ ਟੀਮ ਇੰਡੀਆ ਦੀ ਬੱਲੇਬਾਜ਼ੀ ਲਾਈਨਅੱਪ ਵੀ ਕਮਜ਼ੋਰ ਹੋ ਗਈ ਹੈ। ਸਵਾਲ ਇਹ ਹੈ ਕਿ ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ 'ਚ ਓਪਨਰ ਕੌਣ ਹੋਵੇਗਾ?, ਜਦਕਿ ਦੂਜਾ ਸਵਾਲ ਇਹ ਹੈ ਕਿ ਸ਼ੁਭਮਨ ਗਿੱਲ ਜ਼ਖਮੀ ਹੋਣ ਕਾਰਨ ਉਹ ਪਹਿਲਾ ਟੈਸਟ ਨਹੀਂ ਖੇਡਣਗੇ। ਉਸ ਦੀ ਥਾਂ ਤੀਜੇ ਨੰਬਰ 'ਤੇ ਕੌਣ ਆਵੇਗਾ?
ਪਰਥ ਟੈਸਟ ਲਈ ਸੰਭਾਵਿਤ ਭਾਰਤੀ ਟੀਮ:
ਭਾਰਤੀ ਟੈਸਟ ਟੀਮ : ਦੇਵਦੱਤ ਪਡੀਕਲ, ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਕੇਐਲ ਰਾਹੁਲ, ਹਰਸ਼ਿਤ ਰਾਣਾ, ਮੁਹੰਮਦ ਸਿਰਾਜ, ਯਸ਼ਸਵੀ ਜਾਇਸਵਾਲ, ਸਰਫਰਾਜ਼ ਖਾਨ, ਪ੍ਰਸਿੱਧ ਕ੍ਰਿਸ਼ਨਾ ਅਤੇ ਰਵੀਚੰਦਰਨ ਅਸ਼ਵਿਨ।