ਸਰਕਾਰ ਤੋਂ ਗਾਰੰਟੀ ਮੰਗੇਗਾ ਡਬਲਯੂ. ਐੱਫ. ਆਈ.

Wednesday, Mar 06, 2019 - 01:50 AM (IST)

ਸਰਕਾਰ ਤੋਂ ਗਾਰੰਟੀ ਮੰਗੇਗਾ ਡਬਲਯੂ. ਐੱਫ. ਆਈ.

ਨਵੀਂ ਦਿੱਲੀ- ਭਾਰਤੀ ਕੁਸ਼ਤੀ ਮਹਾਸੰਘ (ਡਬਲਯੂ. ਐੱਫ. ਆਈ.) ਨੇ ਕਿਹਾ ਕਿ ਉਹ ਸਰਕਾਰ ਤੋਂ ਗਾਰੰਟੀ ਮੰਗੇਗਾ, ਜਿਸ ਨਾਲ ਤੈਅ ਹੋ ਸਕੇ ਕਿ ਪਾਕਿਸਤਾਨ ਨਾਲ ਰਾਜਨੀਤਿਕ ਤਣਾਅ ਕਾਰਨ ਦੇਸ਼ ਵਿਚ ਕੌਮਾਂਤਰੀ ਪ੍ਰਤੀਯੋਗਿਤਾਵਾਂ ਨਾ ਖੋਹੀਆਂ ਜਾਣ। ਡਬਲਯੂ.ਐੱਫ. ਆਈ.  ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਯੂਨਾਈਟਿਡ ਵਰਲਡ ਰੈਸਲਿੰਗ (ਯੂ. ਡਬਲਯੂ. ਡਬਲਯੂ.) ਨੇ ਕੌਮਾਂਤਰੀ ਮਹਾਸੰਘਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਭਾਰਤ ਨਾਲ ਸਬੰਧ ਖਤਮ ਕਰ ਦੇਣ, ਜਿਸ ਨਾਲ ਦੇਸ਼ ਵਿਚ ਜੁਲਾਈ 'ਚ ਹੋਣ ਵਾਲੀ ਜੂਨੀਅਰ ਏਸ਼ੀਆ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਦੀ ਸੰਭਾਵਨਾ 'ਤੇ ਅਸਰ ਪੈ ਸਕਦਾ ਹੈ।


author

Gurdeep Singh

Content Editor

Related News