ਚੌਥੇ ਦਿਨ ਟੀਮ ਦੀ ਕੋਸ਼ਿਸ਼ ਉਸਦੇ ਕਪਤਾਨੀ ਕਾਰਜਕਾਲ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਰਿਹਾ : ਹੋਲਡਰ
Monday, Jul 13, 2020 - 09:48 PM (IST)
ਸਾਊਥੰਪਟਨ– ਵੈਸਟਇੰਡੀਜ਼ ਦੇ ਕਪਤਾਨ ਜੈਸਨ ਹੋਲਡਰ ਨੇ ਇੰਗਲੈਂਡ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਆਪਣੀ ਟੀਮ ਦੀ ਸ਼ਾਨਦਾਰ ਵਾਪਸੀ ਦੀ ਰੱਝ ਕੇ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਸਦੀ ਅਗਵਾਈ ਵਿਚ ਇਹ ਟੀਮ ਦਾ ਹੁਣ ਤਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਸੀ।
ਵੈਸਟਇੰਡੀਜ਼ ਨੇ ਸਿਰਫ 30 ਦੌੜਾਂ ਦੇ ਅੰਦਰ 5 ਵਿਕਟਾਂ ਲਈਆਂ ਤੇ ਚੌਥੇ ਦਿਨ ਦੀ ਸਮਾਪਤੀ ਤਕ ਉਸਦਾ ਸਕੋਰ 8 ਵਿਕਟਾਂ 'ਤੇ 284 ਦੌੜਾਂ ਕਰ ਦਿੱਤਾ ਸੀ। ਇਸ ਦਿਨ ਦੇ ਆਖਰੀ ਪਲਾਂ ਵਿਚ ਤੇਜ਼ ਗੇਂਦਬਾਜ਼ਾਂ ਦੀ ਕੋਸ਼ਿਸ਼ ਆਖਿਰ ਵਿਚ ਫੈਸਲਾਕੁੰਨ ਸਾਬਤ ਹੋਈ ਤੇ ਐਤਵਾਰ ਨੂੰ ਜਰਮਨ ਬਲੈਕਵੁਡ ਦੀ 95 ਦੌੜਾਂ ਦੀ ਪਾਰੀ ਨਾਲ ਟੀਮ 4 ਵਿਕਟਾਂ ਨਾਲ ਜਿੱਤ ਦਰਜ ਕਰਨ ਵਿਚ ਸਫਲ ਰਹੀ। ਹੋਲਡਰ ਨੇ ਕਿਹਾ,''ਸ਼ਨੀਵਾਰ ਦੀ ਕੋਸ਼ਿਸ਼ ਇਸ ਟੀਮ ਦੀ ਹੁਣ ਤਕ ਦੀ ਸਰਵਸ੍ਰੇਸ਼ਠ ਕੋਸ਼ਿਸ਼ ਸੀ। ਇਸ ਵਿਚ ਸਿਰਫ ਗੇਂਦਬਾਜ਼ਾਂ ਦਾ ਹੀ ਯੋਗਦਾਨ ਨਹੀਂ ਰਿਹਾ, ਫੀਲਡਰਾਂ ਨੇ ਵੀ ਅਹਿਮ ਭੂਮਿਕਾ ਨਿਭਾਈ ਤੇ ਅਸੀਂ ਸਾਰਿਆਂ ਨੇ ਪੂਰੇ ਦਿਨ ਖੁਦ ਨੂੰ ਤਰੋਤਾਜ਼ਾ ਬਣਾਈ ਰੱਖਿਆ।''