ਵੈਸਟਇੰਡੀਜ਼ ਨੇ ਵਨ ਡੇ ’ਚ ਕੀਤਾ ਬੰਗਲਾਦੇਸ਼ ਦਾ ਸੂਪੜਾ ਸਾਫ
Saturday, Dec 14, 2024 - 01:25 PM (IST)
ਬਾਸਟੇਯਰ– ਆਮਿਰ ਜੰਗੂ (ਅਜੇਤੂ 104), ਕੇ. ਸੀ. ਕਾਟਰੀ (95) ਤੇ ਗੁਡਾਕੇਸ਼ ਮੋਤੀ (ਅਜੇਤੂ 44 ਤੇ 1 ਵਿਕਟ) ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਵੈਸਟਇੰਡੀਜ਼ ਨੇ ਤੀਜੇ ਵਨ ਡੇ ਮੁਕਾਬਲੇ ਵਿਚ ਬੰਗਲਾਦੇਸ਼ ਨੂੰ 4 ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ ਵੈਸਟਇੰਡੀਜ਼ ਨੇ 3 ਵਨ ਡੇ ਮੈਚਾਂ ਦੀ ਸੀਰੀਜ਼ ਵਿਚ ਬੰਗਲਾਦੇਸ਼ ਦਾ ਸੂਪੜਾ ਸਾਫ ਕਰ ਦਿੱਤਾ। 104 ਦੌੜਾਂ ਦੀ ਬਿਹਤਰੀਨ ਪਾਰੀ ਖੇਡਣ ਵਾਲੇ ਆਮਿਰ ਜੰਗੂ ‘ਪਲੇਅਰ ਆਫ ਦਿ ਮੈਚ’ ਨਾਲ ਤੇ ਸ਼ਰਫੇਨ ਰਦਰਫੋਰਡ ਨੂੰ ਉਸਦੇ ਸ਼ਾਨਦਾਰ ਪ੍ਰਦਰਸ਼ਨ ਲਈ ‘ਪਲੇਅਰ ਆਫ ਦਿ ਸੀਰੀਜ਼’ ਨਾਲ ਨਵਾਜਿਆ ਗਿਆ।
ਬੰਗਲਾਦੇਸ਼ ਦੀਆਂ 321 ਦੌੜਾਂ ਦੇ ਜਵਾਬ ਵਿਚ ਬੱਲੇਬਾਜ਼ੀ ਕਰਨ ਉਤਰੀ ਵੈਸਟਇੰਡੀਜ਼ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਸ ਨੇ 36 ਦੌੜਾਂ ਦੇ ਸਕੋਰ ’ਤੇ ਆਪਣੀਆਂ 3 ਵਿਕਟਾਂ ਗੁਆ ਦਿੱਤੀਆਂ ਪਰ ਫਿਰ ਬਾਕੀ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਉਸ ਨੇ 45.5 ਓਵਰਾਂ ਵਿਚ 6 ਵਿਕਟਾਂ ’ਤੇ 325 ਦੌੜਾਂ ਬਣਾ ਕੇ ਮੁਕਾਬਲਾ 4 ਵਿਕਟਾਂ ਨਾਲ ਜਿੱਤ ਲਿਆ।