ਇੰਗਲੈਂਡ ਦੌਰੇ ਲਈ ਵੈਸਟਇੰਡੀਜ਼ ਟੀਮ ਦਾ ਐਲਾਨ, 11 ਰਿਜ਼ਰਵ ਖਿਡਾਰੀ ਵੀ ਸ਼ਾਮਲ
Thursday, Jun 04, 2020 - 11:44 AM (IST)
ਸਪੋਰਟਸ ਡੈਸਕ— ਇੰਗਲੈਂਡ ਖਿਲਾਫ ਜੁਲਾਈ ਮੱਧ ’ਚ ਹੋਣ ਵਾਲੀ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਲਈ ਵੈਸਟਇੰਡੀਜ਼ ਕ੍ਰਿਕਟ ਨੇ 14 ਮੈਂਮਬਰੀ ਟੀਮ ਅਤੇ 11 ਰਿਜ਼ਰਵ ਖਿਡਾਰੀਆਂ ਦਾ ਐਲਾਨ ਕਰ ਦਿੱਤਾ ਹੈ। ਕੋਰੋਨਾ ਵਾਇਰਸ ਦੇ ਕਾਰਨ ਕਰੀਬ ਤਿੰਨ ਮਹੀਨਿਆਂ ਬਾਅਦ ਇੰਗਲੈਂਡ ਅਤੇ ਵੈਸਟਇੰਡੀਜ਼ ਵਿਚਾਲੇ 8 ਜੁਲਾਈ ਤੋੋਂ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਇਹ ਸੀਰੀਜ਼ ਹਾਲਾਂਕਿ ਦਰਸ਼ਕਾਂ ਦੇ ਬਿਨਾਂ ਆਯੋਜਿਤ ਹੋਵੇਗੀ ਅਤੇ ਇਸ ਦੇ ਲਈ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਸਰਕਾਰ ਤੋਂ ਇਜ਼ਾਜਤ ਮਿਲਣ ਦਾ ਇੰਤਜ਼ਾਰ ਕਰ ਰਿਹਾ ਹੈ।
ਇਸ ਦੌਰਾਨ ਡੇਰੇਨ ਬਰਾਵੋ, ਸ਼ਿਮਰਾਨ ਹੇਟਮਾਇਰ ਅਤੇ ਕੀਮੋ ਪਾਲ ਨੇ ਇੰਗਲੈਂਡ ਦੌਰੇ ’ਤੇ ਜਾਣ ਤੋਂ ਮਨ੍ਹਾਂ ਕਰ ਦਿੱਤਾ ਹੈ। ਵਿੰਡੀਜ਼ ਨੇ 14 ਮੈਂਮਬਰੀ ਟੀਮ ’ਚ 2016 ’ਚ ਅੰਡਰ-19 ਵਿਸ਼ਵ ਕੱਪ ਖੇਡਣ ਵਾਲੇ ਨੌਜਵਾਨ ਤੇਜ਼ ਗੇਂਦਬਾਜ਼ ਚੇਮਾਰ ਹੋਲਡਰ ਨੂੰ ਸ਼ਾਮਲ ਕੀਤਾ ਹੈ। ਚੇਮਾਰ ਨੇ 2019-20 ਫਰਸਟ ਕਲਾਸ ਕ੍ਰਿਕਟ ’ਚ 36 ਵਿਕਟਾਂ ਲਈ ਸਨ ਅਤੇ ਉਹ ਇਸ ਦੌਰੇ ’ਚ ਆਪਣਾ ਅੰਤਰਰਾਸ਼ਟਰੀ ਡੈਬਿਊ ਕਰਨ ਲਈ ਤਿਆਰ ਹਾਂ। ਇਸ ਤੋਂ ਇਲਾਵਾ ਨਕਰੁਮਾਹ ਬੋਨਰ ਨੂੰ ਵੀ ਟੀਮ ’ਚ ਜਗ੍ਹਾ ਦਿੱਤੀ ਗਈ ਹੈ।
ਇੰਗਲੈਂਡ ਦੌਰੇ ਲਈ ਵਿੰਡੀਜ਼ ਟੀਮ ਇਸ ਪ੍ਰਕਾਰ ਹੈ : ਜੈਸਨ ਹੋਲਡਰ (ਕਪਤਾਨ), ਜਰਮੇਨ ਬਲੈਕਵੁਡ, ਨਕਰੁਮਾਹ ਬੋਨਰ, ਕਰੈਗ ਬ੍ਰੈਥਵੇਟ, ਸ਼ਾਮਰਾਹ ਬਰੁਕਸ, ਜਾਨ ਕੈਂਪਬੇਲ, ਰੋਸਟਨ ਚੇਜ, ਰਖੀਮ ਕੋਰਨਵਾਲ, ਸ਼ੇਨ ਡੋਵਰਿਚ, ਚੇਮਾਰ ਹੋਲਡਰ, ਸ਼ਾਈ ਹੋਪ, ਅਲਜਾਰੀ ਜੋਸਫ, ਰੇਮਨ ਰੀਫਰ ਅਤੇ ਕੇਮਾਰ ਰੋਚ। ਰਿਜ਼ਰਵ ਖਿਡਾਰੀ : ਸੁਨੀਲ ਅੰਬਰੀਸ਼, ਜੋਸ਼ੁਆ ਡਾ ਸਿਲਵਾ, ਸ਼ੇਨਨ ਗੇਬਰੀਅਲ, ਕਿਓਨ ਹਾਡਿਰੰਗ, ਕਾਇਲ ਮੇਇਰਸ, ਪ੍ਰਿਸਟਨ ਮੈਕਸਵੀਨ, ਮਾਰਕਵੀਨੋ ਮਿੰਡਲੇ, ਸ਼ੇਨ ਮੂਸਲੀ, ਐਂਡਰਸਨ ਫਿਲੀਪ, ਓਸ਼ਾਨੇ ਥਾਮਸ ਅਤੇ ਜੋਮੇਲ ਵੈਰੀਕੇਨ।