ਵੈਸਟਇੰਡੀਜ਼ ਦੇ ਸਾਬਕਾ ਧਾਕੜ ਸਪਿਨਰ ਸੋਨੀ ਰਾਮਦੀਨ ਦਾ ਦਿਹਾਂਤ
Monday, Feb 28, 2022 - 03:20 PM (IST)

ਪੋਰਟ ਆਫ ਸਪੇਨ- ਇੰਗਲੈਂਡ ਦੀ ਸਰਜਮੀਂ 'ਤੇ 1950 'ਚ ਪਹਿਲੀ ਵਾਰ ਸੀਰੀਜ਼ ਜਿੱਤਣ ਵਾਲੀ ਵੈਸਟਇੰਡੀਜ਼ ਦੀ ਟੀਮ ਦੇ ਮੈਂਬਰ ਰਹੇ ਧਾਕੜ ਸਪਿਨਰ ਸੋਨੀ ਰਾਮਦੀਨ ਦਾ ਦਿਹਾਂਤ ਹੋ ਗਿਆ ਹੈ। ਕ੍ਰਿਕਟ ਵੈਸਟਇੰਡੀਜ਼ (ਸੀ. ਡਬਲਯੂ. ਆਈ.) ਨੇ ਇਹ ਜਾਣਕਾਰੀ ਦਿੱਤੀ। ਰਾਮਦੀਨ ਭਾਰਤੀ ਮੂਲ ਦੇ ਵੈਸਟਇੰਡੀਜ਼ ਦੇ ਕ੍ਰਿਕਟਰ ਸਨ। ਉਹ 92 ਸਾਲ ਦੇ ਸਨ।
ਇੰਗਲੈਂਡ ਦੇ ਖ਼ਿਲਾਫ਼ 1950 'ਚ ਓਲਡ ਟ੍ਰੈਫਰਡ 'ਚ ਡੈਬਿਊ ਕਰਨ ਵਾਲੇ ਰਾਮਦੀਨ ਨੇ 43 ਟੈਸਟ 'ਚ 28.98 ਦੀ ਔਸਤ ਨਾਲ 158 ਵਿਕਟਾਂ ਝਟਕਾਈਆਂ। ਸੀ. ਡਬਲਯੂ. ਆਈ. ਦੇ ਪ੍ਰਧਾਨ ਰਿਕੀ ਸਕੇਰਿਟ ਨੇ ਐਤਵਾਰ ਨੂੰ ਕਿਹਾ, 'ਕ੍ਰਿਕਟ ਵੈਸਟਇੰਡੀਜ਼ ਵਲੋਂ ਵੈਸਟਇੰਡੀਜ਼ ਦੇ ਚੋਟੀ ਦੇ ਖਿਡਾਰੀਆਂ 'ਚ ਸ਼ਾਮਲ ਰਹੇ ਸੋਨੀ ਰਾਮਦੀਨ ਦੇ ਪਰਿਵਾਰ ਤੇ ਦੋਸਤਾਂ ਦੇ ਪ੍ਰਤੀ ਹਮਦਰਦੀ ਜ਼ਾਹਰ ਕਰਦਾ ਹਾਂ।'
ਇਹ ਵੀ ਪੜ੍ਹੋ : ਭਾਰਤ ਦੇ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਨੂੰ ਮੁੰਬਈ ਪੁਲਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਵਜ੍ਹਾ
ਉਨ੍ਹਾਂ ਕਿਹਾ, 'ਵਿਸ਼ਵ ਕ੍ਰਿਕਟ 'ਚ ਕਦਮ ਰਖਦੇ ਹੀ ਰਾਮਦੀਨ ਨੇ ਆਪਣਾ ਪ੍ਰਭਾਵ ਛੱਡਿਆ।1950 ਦੇ ਦੌਰੇ 'ਤੇ ਉਨ੍ਹਾਂ ਦੀ ਸ਼ਾਨਦਾਰ ਉਪਲੱਬਧੀਆਂ ਦੀਆਂ ਕਈ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ ਜਦੋਂ ਉਨ੍ਹਾਂ ਨੇ ਐਲਫ ਵੈਲੇਂਟਾਈਨ ਦੇ ਨਾਲ ਮਿਲ ਕੇ ਕ੍ਰਿਕਟ ਦੀ 'ਸਪਿਨ ਟਵਿਨ' ਜੋੜੀ ਬਣਾਈ ਜਿਸ ਨਾਲ ਵੈਸਟਇੰਡੀਜ਼ ਨੇ ਇੰਗਲੈਂਡ ਨੂੰ ਪਹਿਲੀ ਵਾਰ ਉਸ ਦੀ ਸਰਜਮੀਂ 'ਚ ਹਰਾਇਆ।' ਰਾਮਦੀਨ ਨੇ ਇੰਗਲੈਂਡ 'ਚ ਵੈਸਟਇੰਡੀਜ਼ ਦੀ ਪਹਿਲੀ ਟੈਸਟ ਜਿੱਤ ਦੇ ਦੌਰਾਨ ਲਾਰਡਸ 'ਚ ਹੋਏ ਮੈਚ 'ਚ 152 ਦੌੜਾਂ ਦੇ ਕੇ 11 ਵਿਕਟਾਂ ਝਟਕਾਈਆਂ ਸਨ। ਵੈਸਟਇੰਡੀਜ਼ ਨੇ 1950 'ਚ ਇਹ ਸੀਰੀਜ਼ 3-1 ਨਾਲ ਜਿੱਤੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਾਣਕਾਰੀ।