ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅਗਲੇ ਹਫਤੇ ਬੰਗਲਾਦੇਸ਼ ਜਾਏਗੀ ਕ੍ਰਿਕਟ ਵੈਸਟਇੰਡੀਜ਼ ਦੀ ਟੀਮ
Thursday, Nov 26, 2020 - 02:55 AM (IST)
ਢਾਕਾ– ਵੈਸਟਇੰਡੀਜ਼ ਕ੍ਰਿਕਟ ਟੀਮ ਦੇ ਜਨਵਰੀ ’ਚ ਹੋਣ ਵਾਲੇ ਦੌਰੇ ਤੋਂ ਪਹਿਲਾਂ ਸਿਹਤ ਪ੍ਰੋਟੋਕਾਲ ਅਤੇ ਸੁਰੱਖਿਆ ਯੋਜਨਾਵਾਂ ਦਾ ਜਾਇਜ਼ਾ ਲੈਣ ਲਈ ਕ੍ਰਿਕਟ ਵੈਸਟਇੰਡੀਜ਼ ਦੀ 2 ਮੈਂਬਰੀ ਟੀਮ ਅਗਲੇ ਹਫਤੇ ਬੰਗਲਾਦੇਸ਼ ਦਾ ਦੌਰਾ ਕਰੇਗੀ। ਬੋਰਡ ਦੇ ਡਾਇਰੈਕਟਰ ਡਾ. ਅਕਸ਼ੈ ਮਾਨ ਸਿੰਘ ਅਤੇ ਬੋਰਡ ਦੇ ਸੁਰੱਖਿਆ ਪ੍ਰਬੰਧਕ ਪਾਲ ਸਲੋਵਵਿਲ ਅਗਲੇ ਹਫਤੇ ਢਾਕਾ ਅਤੇ ਚਟਗਾਓਂ ਜਾਣਗੇ, ਜਿਥੇ ਉਹ ਬੀ. ਸੀ. ਬੀ. ਦੇ ਜੈਵ ਸੁਰੱਖਿਆ ਅਤੇ ਸਿਹਤ ਪ੍ਰੋਟੋਕਾਲ ਦਾ ਜਾਇਜ਼ਾ ਲੈਣਗੇ। ਇਸ ਤੋਂ ਪਹਿਲਾਂ ਕ੍ਰਿਕਟ ਵੈਸਟਇੰਡੀਜ਼ ਦੇ ਪ੍ਰਧਾਨ ਰਿਕੀ ਸਕੇਰਿਟ ਨੇ ਹਾਲ ਹੀ ’ਚ ਕਿਹਾ ਸੀ ਕਿ ਕੈਰੇਬਿਆਈ ਟੀਮ ਅਗਲੇ ਸਾਲ ਜਨਵਰੀ ’ਚ ਬੰਗਲਾਦੇਸ਼ ਦਾ ਦੌਰਾ ਕਰਨ ਦੀ ਚਾਹਵਾਨ ਹੈ।
ਉੱਧਰ ਬੋਰਡ ਦੇ ਸੀ. ਈ. ਓ. ਜਾਨੀ ਗ੍ਰੇਵ ਨੇ ਕਿਹਾ ਸੀ ਕਿ ਕੋਰੋਨਾ ਮਹਾਮਾਰੀ ਵਿਚਾਲੇ ਬੰਗਲਾਦੇਸ਼ ਦਾ ਦੌਰਾ ਕਰਨ ਵਾਲੀ ਸਾਡੀ ਪਹਿਲੀ ਟੀਮ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਤੈਅ ਕੀਤਾ ਹੈ ਕਿ ਸਾਡੇ 2 ਤਜਰਬੇਕਾਰ ਪੇਸ਼ੇਵਰ ਬੀ. ਸੀ. ਬੀ. ਦੀ ਜੈਵ ਸੁਰੱਖਿਆ ਯੋਜਨਾਵਾਂ ਅਤੇ ਪ੍ਰੋਟੋਕਾਲ ਦਾ ਜਾਇਜ਼ਾ ਲੈਣ ਬੰਗਲਾਦੇਸ਼ ਜਾਣਗੇ। ਉਨ੍ਹਾਂ ਦੀ ਰਿਪੋਰਟ ਬੋਰਡ ਦੇ ਡਾਇਰੈਕਟਰਾਂ ਦੇ ਸਾਹਮਣੇ ਰੱਖੀ ਜਾਵੇਗੀ, ਜੋ ਤੈਅ ਕਰਣਗੇ ਕਿ ਬੰਗਲਾਦੇਸ਼ ਦੌਰਾ ਕਰਨਾ ਸੁਰੱਖਿਅਤ ਹੋਵੇਗਾ ਜਾਂ ਨਹੀਂ। ਬੰਗਲਾਦੇਸ਼ ਦੇ ਦੌਰੇ ’ਤੇ ਵੈਸਟਇੰਡੀਜ਼ ਨੇ 3 ਟੈਸਟ, 3 ਵਨ ਡੇ ਅਤੇ 2 ਟੀ-20 ਮੈਚ ਖੇਡਣੇ ਹਨ।