ਭਾਰਤ ਖਿਲਾਫ ਸੀਰੀਜ਼ ਲਈ ਵੈਸਟਇੰਡੀਜ਼ ਟੀਮ ਦਾ ਐਲਾਨ, ਪੋਲਾਰਡ-ਨਾਰਾਇਣ ਦੀ ਵਾਪਸੀ

7/23/2019 12:01:05 PM

ਨਵੀਂ ਦਿੱਲੀ : ਤਜ਼ਰਬੇਕਾਰ ਸੁਨੀਲ ਨਾਰਾਇਨ ਅਤੇ ਕੀਰਨ ਪੋਲਾਰਡ ਨੂੰ ਭਾਰਤ ਖਿਲਾਫ 3 ਅਗਸਤ ਤੋਂ ਅਮਰੀਕਾ ਦੇ ਫਲੋਰਿਡਾ ਵਿਖੇ ਸ਼ੁਰੂ ਹੋ ਰਹੀ 3 ਮੈਚਾਂ ਦੀ ਟੀ-20 ਕ੍ਰਿਕਟ ਸੀਰੀਜ਼ ਦੇ ਪਹਿਲੇ 2 ਮੈਚਾਂ ਲਈ 14 ਮੈਂਬਰੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਵਿਕਟਕੀਪਰ ਐਂਥੋਨੀ ਬ੍ਰਾਬਲ ਪਹਿਲੇ 2 ਟੀ-20 ਲਈ ਚੁਣੀ ਗਈ ਟੀਮ ਵਿਚ ਇਕਲੌਤਾ ਨਵਾਂ ਚਿਹਰਾ ਹੈ। ਕਪਤਾਨ ਕਾਰਲੋਸ ਬ੍ਰੈਥਵੇਟ ਦੀ ਅਗਵਾਈ ਵਾਲੀ ਟੀਮ ਵਿਚ ਆਲਰਾਊਂਡਰ ਆਂਦਰੇ ਰਸੇਲ ਵੀ ਹੋ ਸਕਦੇ ਹਨ ਜੇਕਰ ਉਹ ਫਿੱਟਨੈਸ ਟੈਸਟ ਵਿਚ ਖਰੇ ਉੱਤਰੇ। ਉਹ ਖੱਬੇ ਗੋਡੇ ਦੀ ਸੱਟ ਕਾਰਨ ਵਰਲਡ ਕੱਪ ਵਿਚਾਲੇ ਹੀ ਚਲੇ ਗਏ ਸੀ। ਚੋਣ ਕਮੇਟੀ ਦੇ ਅੰਤਰਿਮ ਪ੍ਰਧਾਨ ਰਾਬਰਟ ਹੈਂਸ ਨੇ ਕਿਹਾ ਕਿ ਤਜ਼ਬਰੇਕਾਰ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਕੈਨੇਡਾ ਵਿਚ ਜੀ. ਟੀ-20 ਲੀਗ ਖੇਡਣ ਕਾਰਨ ਸੀਰੀਜ਼ ਵਿਚ ਹਿੱਸਾ ਨਹੀਂ ਲੈਣਗੇ। ਉਸਦੀ ਜਗ੍ਹਾ ਜਾਨ ਕੈਂਪਬੇਲ ਨੂੰ ਚੁਣਿਆ ਗਿਆ ਹੈ। ਨਾਰਾਇਣ ਨੇ ਆਖਰੀ ਟੀ-20 ਮੈਚ ਇੰਗਲੈਂਡ ਖਿਲਾਫ 2 ਸਾਲ ਪਹਿਲਾਂ ਖੇਡਿਆ ਸੀ ਜਦਕਿ ਪੋਲਾਰਡ ਨੇ ਪਿਛਲੇ ਸਾਲ ਨਵੰਬਰ ਵਿਚ ਆਖਰੀ ਟੀ-20 ਵਿਚ ਹਿੱਸਾ ਲਿਆ ਸੀ। ਭਾਰਤੀ ਟੀਮ 3 ਵਨ ਡੇ ਅਤੇ 2 ਟੈਸਟ ਮੈਚਾਂ ਦੀ ਸੀਰੀਜ਼ ਵੀ ਖੇਡੇਗੀ। 

PunjabKesari

ਪਹਿਲੇ 2 ਟੀ-20 ਲਈ ਵੈਸਟਇੰਡੀਜ਼ ਟੀਮ :
ਕਾਰਲੋਸ ਬ੍ਰੈਥਵੇਟ (ਕਪਤਾਨ), ਸੁਨੀਲ ਨਾਰਾਇਣ, ਕੀਮੋ ਪਾਲ, ਖਾਰੀ ਪਿਯਰੇ, ਕੀਰੋਨ ਪੋਲਾਰਡ, ਨਿਕੋਲਸ ਪੂਰਨ, ਰੋਵਮੈਨ ਪਾਵੇਲ, ਆਂਦਰੇ ਰਸੇਲ, ਓਸ਼ੇਨ ਥਾਮਸ, ਐਂਥੋਨੀ ਕੈਂਪਬੇਲ, ਸ਼ੇਲਡਨ ਕੋਟਰੇਲ, ਸ਼ਿਮਰੋਨ ਹੈਟਮਾਇਰ, ਈਵਨ ਲੁਈਸ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ