ਵੈਸਟ ਇੰਡੀਜ਼ ਦੀ ਟੀ-20 ਟੀਮ ’ਚ ਸ਼ਾਮਲ ਹੋਣਗੇ ਕ੍ਰਿਸ ਗੇਲ

02/24/2021 4:21:37 PM

ਕਿੰਗਸਟੋਨ (ਵਾਰਤਾ) : ਵੈਸਟ ਇੰਡੀਜ਼ ਦੇ ਧਾਕੜ ਬੱਲੇਬਾਜ਼ ਕ੍ਰਿਸ ਗੇਲ 2 ਸਾਲਾਂ ਵਿਚ ਪਹਿਲੀ ਵਾਰ ਦੇਸ਼ ਦੀ ਟੀ-20 ਟੀਮ ਦਾ ਹਿੱਸਾ ਬਣ ਸਕਦੇ ਹਨ। ਵੈਸਟ ਇੰਡੀਜ਼ ਇਸ ਦੌਰੇ ਲਈ ਟੀ-20 ਟੀਮ ਦੀ ਘੋਸ਼ਣਾ ਇਸ ਹਫ਼ਤੇ ਦੇ ਆਖ਼ੀਰ ਤੱਕ ਕਰ ਸਕਦੀ ਹੈ। ਮੌਜੂਦਾ ਸਮੇਂ ਵਿਚ ਗੇਲ ਪਾਕਿਸਤਾਨ ਸੁਪਰ ਲੀਗ (ਪੀ.ਐਸ.ਐਲ.) ਲਈ ਖੇਡ ਰਹੇ ਹਨ।

ਇਸ ਦੌਰਾਨ ਗੇਲ ਨੇ ਵੀ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਉਹ ਸ਼੍ਰੀਲੰਕਾ ਖ਼ਿਲਾਫ਼ 3 ਮੈਚਾਂ ਦੀ ਟੀ20 ਸੀਰੀਜ਼ ਦਾ ਹਿੱਸਾ ਹੋਣਗੇ। ਟੀਮ ਦੇ ਮੈਂਬਰਾਂ ਦੇ ਨਾਵਾਂ ਦੀ ਅੰਤਿਮ ਰੂਪ ਨਾਲ ਘੋਸ਼ਣਾ ਹੋਣ ਤੋਂ ਪਹਿਲਾਂ ਗੇਲ ਨੂੰ ਹੋਰ ਖਿਡਾਰੀਆਂ ਦੀ ਤਰ੍ਹਾਂ ਫਿਟਨੈਸ ਜਾਂਚ ’ਚੋਂ ਲੰਘਣਾ ਹੋਵੇਗਾ। ਜੇਕਰ ਗੇਲ ਇਹ ਸੀਰੀਜ਼ ਖੇਡਦੇ ਹਨ ਤਾਂ ਉਹ ਅਗਸਤ 2019 ਦੇ ਬਾਅਦ ਤੋਂ ਕ੍ਰਿਕਟ ਦੇ ਕਿਸੇ ਵੀ ਫਾਰਮੈਟ ਵਿਚ ਵੈਸਟ ਇੰਡੀਜ਼ ਦੀ ਕੋਮਾਂਤਰੀ ਪੱਧਰ ’ਤੇ ਪਹਿਲੀ ਵਾਰ ਨੁਮਾਇੰਦਗੀ ਕਰਨਗੇ।

ਇਸ ਤੋਂ ਪਹਿਲਾਂ ਉਨ੍ਹਾਂ ਨੇ 2019 ਵਿਚ ਇੰਗਲੈਂਡ ਖ਼ਿਲਾਫ਼ ਟੀ-20 ਅੰਤਰਰਾਸ਼ਟਰੀ ਸੀਰੀਜ਼ ਵਿਚ ਵੈਸਟ ਇੰਡੀਜ਼ ਲਈ ਖੇਡਿਆ ਸੀ। ਗੇਲ  ਨੇ 2019 ਦੇ ਆਖ਼ੀਰ ਵਿਚ ਕ੍ਰਿਕਟ ਤੋਂ ਥੋੜ੍ਹੇ ਸਮੇਂ ਲਈ ਬਰੇਕ ਲਿਆ ਸੀ ਪਰ ਪਿਛਲੇ ਸਾਲ ਜਨਵਰੀ ਵਿਚ ਬੰਗਲਾਦੇਸ਼ ਪ੍ਰੀਮੀਅਰ ਲੀਗ ਵਿਚ ਵਾਪਸੀ ਕਰਨ ’ਤੇ ਉਨ੍ਹਾਂ ਨੇ ਕਿਹਾ ਸੀ ਕਿ ਉਹ ਅਜੇ ਵੀ ਵੈਸਟ ਇੰਡੀਜ਼ ਵੱਲੋਂ ਖੇਡਣ ਲਈ ਤਿਆਰ ਹਨ।


cherry

Content Editor

Related News