ਰਾਸ਼ਟਰਮੰਡਲ ਖੇਡਾਂ : ਵੇਟਲਿਫਟਰ ਠਾਕੁਰ ਨੇ ਪੁਰਸ਼ਾਂ ਦੇ 96 ਕਿਲੋ ਵਰਗ ’ਚ ਜਿੱਤਿਆ ਚਾਂਦੀ ਦਾ ਤਮਗਾ

Tuesday, Aug 02, 2022 - 09:55 PM (IST)

ਬਰਮਿੰਘਮ-ਭਾਰਤ ਦੇ ਹੈਵੀਵੇਟ ਲਿਫਟਰ ਵਿਕਾਸ ਠਾਕੁਰ ਨੇ ਇਥੇ 96 ਕਿ. ਗ੍ਰਾ. ਵਰਗ ’ਚ ਚਾਂਦੀ ਦੇ ਤਮਗਾ ਨਾਲ ਰਾਸ਼ਟਰਮੰਡਲ ਖੇਡਾਂ ਦਾ ਇਕ ਹੋਰ ਤਮਗਾ ਆਪਣੇ ਨਾਂ ਕਰ ਲਿਆ। ਤਜਰਬੇਕਾਰ ਠਾਕੁਰ ਨੇ ਕੁਲ 346 ਕਿ. ਗ੍ਰਾ. (155 ਅਤੇ 191 ਕਿ. ਗ੍ਰਾ.) ਭਾਰ ਚੁੱਕ ਕੇ ਦੂਜਾ ਸਥਾਨ ਹਾਸਲ ਕੀਤਾ ਅਤੇ ਇਸ ਦੌਰਾਨ ਆਪਣੀਆਂ ਲਗਾਤਾਰ ਤੀਜੀਆਂ ਰਾਸ਼ਟਰਮੰਡਲ ਖੇਡਾਂ ’ਚ ਤਮਗਾ ਜਿੱਤਿਆ। ਠਾਕੁਰ ਦਾ ਰਾਸ਼ਟਰਮੰਡਲ ਖੇਡਾਂ ’ਚ ਇਹ ਦੂਜਾ ਚਾਂਦੀ ਦਾ ਤਮਗਾ ਹੈ।ਇਸ ਤੋਂ ਪਹਿਲਾਂ ਉਹ 2014 ਗਲਾਸਗੋ ਖੇਡਾਂ ’ਚ ਵੀ ਦੂਜੇ ਸਥਾਨ ’ਤੇ ਰਿਹਾ ਸੀ ਜਦਕਿ ਗੋਲਡ ਕੋਸਟ ’ਚ 2018 ’ਚ ਉਸ ਨੇ ਕਾਂਸੀ ਤਮਗਾ ਜਿੱਤਿਆ ਸੀ।

ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ : ਟੇਬਲ ਟੈਨਿਸ ’ਚ ਭਾਰਤੀ ਪੁਰਸ਼ ਟੀਮ ਨੇ ਜਿੱਤਿਆ ਸੋਨ ਤਮਗਾ

ਸਮੋਆ ਦੇ ਡੌਨ ਓਪੇਲੋਗੇ ਨੇ ਕੁਲ 381 ਕਿ. ਗ੍ਰਾ. (171 ਤੇ 210 ਕਿ. ਗ੍ਰਾ.) ਭਾਰ ਚੁੱਕ ਕੇ ਰਿਕਾਰਡਤੋੜ ਪ੍ਰਦਰਸ਼ਨ ਨਾਲ ਸੋਨ ਤਮਗਾ ਜਿੱਤਿਆ ਅਤੇ ਆਪਣੇ 2018 ਦੇ ਪ੍ਰਦਰਸ਼ਨ ’ਚ ਸੁਧਾਰ ਕੀਤਾ, ਜਿੱਥੇ ਉਸ ਨੇ ਚਾਂਦੀ ਦਾ ਤਮਗਾ ਜਿੱਤਿਆ ਸੀ। ਫਿਜੀ ਦੇ ਟੈਨੀਏਲਾ ਟੁਈਸੁਵਾ ਰੇਨੀਬੋਗੀ ਨੇ ਕੁਲ 343 ਕਿ. ਗ੍ਰਾ. (155 ਅਤੇ 188ਕਿ. ਗ੍ਰਾ.) ਭਾਰ ਚੁੱਕ ਕੇ ਕਾਂਸੀ ਦਾ ਤਮਗਾ ਆਪਣੇ ਨਾਂ ਕੀਤਾ। ਰਾਸ਼ਟਰਮੰਡਲ ਚੈਂਪੀਅਨਸ਼ਿਪ ਦੇ ਪੰਜ ਵਾਰ ਦੇ ਤਮਗਾ ਜੇਤੂ ਠਾਕੂਰ ਸਨੈਚ 'ਚ ਤਿੰਨ ਕੋਸ਼ਿਸ਼ਾਂ 'ਚ 149 ਕਿਲੋਗ੍ਰਾਮ, 153 ਕਿਲੋਗ੍ਰਾਮ ਅਤੇ 155 ਕਿਲੋਗ੍ਰਾਮ ਭਾਰ ਚੁੱਕ ਅਤੇ ਉਹ ਇਸ ਵਰਗ ਦੇ ਖਤਮ ਹੋਣ ਤੋਂ ਬਾਅਦ ਸੰਯੁਕਤ ਰੂਪ ਨਾਲ ਤੀਸਰੇ ਸਥਾਨ 'ਤੇ ਚੱਲ ਰਹੇ ਸਨ। ਕਲੀਨ ਐਂਡ ਜਰਕ 'ਚ ਠਾਕੁਰ ਨੇ 187 ਕਿਲੋਗ੍ਰਾਮ ਭਾਰ ਚੁੱਕ ਕੇ ਸ਼ੁਰੂਆਤ ਕੀਤੀ।

ਇਹ ਵੀ ਪੜ੍ਹੋ : ਪਾਕਿ ਫੌਜ ਦਾ ਹੈਲੀਕਾਪਟਰ ਬਲੋਚਿਸਤਾਨ 'ਚ ਹਾਦਸਾਗ੍ਰਸਤ, ਲੈਫਟੀਨੈਂਟ ਜਨਰਲ ਸਮੇਤ 6 ਦੀ ਮੌਤ

ਦੂਜੀ ਕੋਸ਼ਿਸ਼ 'ਚ ਉਨ੍ਹਾਂ ਨੇ 191 ਕਿਲੋਗ੍ਰਾਮ ਭਾਰ ਚੁੱਕਣ ਲਈ ਥੋੜ੍ਹੀ ਮਿਹਨਤ ਕਰਨੀ ਪਈ ਪਰ ਪੰਜਾਬ ਦਾ ਲਿਫਟਰ ਇਸ ਕੋਸ਼ਿਸ਼ 'ਚ ਸਫਲ ਰਿਹਾ ਅਤੇ ਇਸ ਦਾ ਜਸ਼ਨ ਉਨ੍ਹਾਂ ਨੇ ਆਪਣੇ ਪੱਟ 'ਤੇ ਹੱਥ ਮਾਰ ਕੇ ਮਨਾਇਆ ਜਿਸ ਨੂੰ ਭਾਰਤੀ ਕ੍ਰਿਕਟਰ ਸ਼ਿਖਰ ਧਵਨ ਨੇ ਲੋਕਪ੍ਰਸਿੱਧ ਕੀਤਾ ਹੈ। ਚਾਂਦੀ ਦਾ ਤਮਗਾ ਯਕੀਨੀ ਹੋਣ ਤੋਂ ਬਾਅਦ ਠਾਕੁਰ ਨੇ ਆਪਣੀ ਅਤਿੰਮ ਕੋਸ਼ਿਸ਼ 'ਚ 196 ਕਿਲੋ ਭਾਰ ਚੁੱਕਣ ਦੀ ਕੋਸ਼ਿਸ਼ ਕੀਤੀ ਜੋ ਉਨ੍ਹਾਂ ਦੇ ਨਿੱਜੀ ਸਰਵੋਤਮ ਪ੍ਰਦਰਸ਼ਨ 'ਚੋਂ ਇਕ ਕਿਲੋ ਵੱਧ ਸੀ। ਉਹ, ਹਾਲਾਂਕਿ ਇਹ ਵਜ਼ਨ ਚੁੱਕਣ 'ਚ ਅਸਫਲ ਰਹੇ ਪਰ ਇਹ ਮੁਕਾਬਲਾ ਓਪੇਲੋਗੇ ਦੇ ਨਾਂ ਰਿਹਾ ਜਿਨ੍ਹਾਂ ਨੇ ਸਨੈਚ, ਕਲੀਨ ਐਂਡ ਜਰਕ ਅਤੇ ਕੁੱਲ ਭਾਰ ਤਿੰਨ ਵਰਗ 'ਚ ਰਾਸ਼ਟਰਮੰਡਲ ਖੇਡਾਂ ਦਾ ਨਵਾਂ ਰਿਕਾਰਡ ਬਣਾਇਆ। 

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News