ਵੇਟਲਿਫਟਰ ਬਿੰਦਿਆਰਾਣੀ ਦਾ ਨਿਰਾਸ਼ਾਜਨਕ ਪ੍ਰਦਰਸ਼ਨ, ਅਜੀਤ ਦੂਜੇ ਸਥਾਨ ''ਤੇ

Thursday, Dec 07, 2023 - 05:15 PM (IST)

ਵੇਟਲਿਫਟਰ ਬਿੰਦਿਆਰਾਣੀ ਦਾ ਨਿਰਾਸ਼ਾਜਨਕ ਪ੍ਰਦਰਸ਼ਨ, ਅਜੀਤ ਦੂਜੇ ਸਥਾਨ ''ਤੇ

ਦੋਹਾ, (ਭਾਸ਼ਾ)- ਰਾਸ਼ਟਰਮੰਡਲ ਖੇਡਾਂ ਦੀ ਚਾਂਦੀ ਦਾ ਤਗਮਾ ਜੇਤੂ ਬਿੰਦਿਆਰਾਣੀ ਆਈ. ਡਬਲਿਊ. ਐਫ. ਗ੍ਰਾਂ ਪ੍ਰੀ ਟੂ ਵਿਚ ਔਰਤਾਂ ਦੇ 55 ਕਿਲੋ ਵਰਗ ਵਿਚ ਕਲੀਨ ਐਂਡ ਜਰਕ ਵਰਗ ਵਿਚ ਤਿੰਨੋਂ ਕੋਸ਼ਿਸ਼ਾਂ ਵਿਚ ਅਸਫਲ ਰਹੀ। ਬਿੰਦਿਆਰਾਣੀ ਉਨ੍ਹਾਂ ਦੋ ਖਿਡਾਰੀਆਂ ਵਿੱਚੋਂ ਇੱਕ ਸੀ ਜੋ ਆਪਣੇ ਈਵੈਂਟ (ਡੀ. ਐਨ. ਐਫ.) ਨੂੰ ਪੂਰਾ ਨਹੀਂ ਕਰ ਸਕੇ।

ਇਹ ਵੀ ਪੜ੍ਹੋ : ਏ. ਸੀ. ਸੀ. ਅੰਡਰ-19 ਏਸ਼ੀਆ ਕੱਪ ‘ਚ ਅਫਗਾਨਿਸਤਾਨ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ ਭਾਰਤ

ਇਸ ਵਰਗ ਵਿੱਚ 12 ਵੇਟਲਿਫਟਰਾਂ ਨੇ ਭਾਗ ਲਿਆ। ਉਹ ਕੁੱਲ ਛੇ ਵਿੱਚੋਂ ਸਿਰਫ਼ ਦੋ ਜਾਇਜ਼ ਲਿਫਟਾਂ ਹੀ ਕਰ ਸਕੀ ਅਤੇ ਦੋਵੇਂ ਹੀ ਸਨੈਚ ਵਰਗ ਵਿੱਚ 81 ਕਿਲੋਗ੍ਰਾਮ ਦੇ ਉਸ ਦੇ ਸਰਵੋਤਮ ਯਤਨ ਨਾਲ ਸਨ। ਇਸ ਸਾਲ ਮਈ 'ਚ ਏਸ਼ੀਆਈ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਬਿੰਦਿਆਰਾਨੀ ਆਪਣੀ ਪਹਿਲੀ ਕੋਸ਼ਿਸ਼ 'ਚ ਕਲੀਨ ਐਂਡ ਜਰਕ 'ਚ 106 ਕਿਲੋਗ੍ਰਾਮ ਭਾਰ ਨਹੀਂ ਚੁੱਕ ਸਕੀ। ਇਸ ਤੋਂ ਬਾਅਦ 109 ਕਿਲੋ ਭਾਰ ਚੁੱਕਣ ਦੀਆਂ ਦੋਵੇਂ ਕੋਸ਼ਿਸ਼ਾਂ ਅਸਫਲ ਰਹੀਆਂ। 

ਇਹ ਵੀ ਪੜ੍ਹੋ : ਪਹਿਲੇ T-20 'ਚ ਭਾਰਤੀ ਮਹਿਲਾ ਟੀਮ ਦੀ ਹਾਰ, ਇੰਗਲੈਂਡ ਨੇ ਸੀਰੀਜ਼ 'ਚ 1-0 ਨਾਲ ਬਣਾਈ ਬੜ੍ਹਤ

ਮੌਜੂਦਾ ਰਾਸ਼ਟਰੀ ਚੈਂਪੀਅਨ ਨਰਾਇਣ ਅਜੀਤ ਪੁਰਸ਼ਾਂ ਦੇ 73 ਕਿਲੋ ਵਰਗ ਵਿੱਚ ਗਰੁੱਪ ਸੀ ਵਿੱਚ ਦੂਜੇ ਸਥਾਨ ’ਤੇ ਰਿਹਾ। ਰਾਸ਼ਟਰਮੰਡਲ ਚੈਂਪੀਅਨਸ਼ਿਪ ਦੇ ਸੋਨ ਤਮਗਾ ਜੇਤੂ ਅਜੀਤ ਨੇ ਸਨੈਚ ਵਿੱਚ 133 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 157 ਕਿਲੋ ਸਮੇਤ ਕੁੱਲ 290 ਕਿਲੋਗ੍ਰਾਮ ਭਾਰ ਚੁੱਕਿਆ। ਗਰੁੱਪ ਏ ਮੁਕਾਬਲੇ ਦੇ ਮੁਕੰਮਲ ਹੋਣ ਤੋਂ ਬਾਅਦ ਫਾਈਨਲ ਟੇਬਲ ਤਿਆਰ ਕੀਤਾ ਜਾਵੇਗਾ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News