ਸਾਨੂੰ ਮਾਨਸਿਕ ਰੂਪ ਨਾਲ ਹੋਰ ਤਿਆਰੀ ਕਰਨੀ ਚਾਹੀਦੀ ਸੀ : ਹਮਜ਼ਾ

Monday, Oct 21, 2019 - 09:17 PM (IST)

ਸਾਨੂੰ ਮਾਨਸਿਕ ਰੂਪ ਨਾਲ ਹੋਰ ਤਿਆਰੀ ਕਰਨੀ ਚਾਹੀਦੀ ਸੀ : ਹਮਜ਼ਾ

ਰਾਂਚੀ— ਤਿੰਨ ਮੈਚਾਂ ਦੀ ਸੀਰੀਜ਼ 'ਚ ਕਲੀਨ ਸਵੀਪ ਦੀ ਕਗਾਰ 'ਤੇ ਖੜ੍ਹੀ ਦੱਖਣੀ ਅਫਰੀਕਾ ਟੀਮ ਦੇ ਬੱਲੇਬਾਜ਼ ਜੁਬੈਰ ਹਮਜ਼ਾ ਨੇ ਸੋਮਵਾਰ ਨੂੰ ਸਵੀਕਾਰ ਕੀਤਾ ਕਿ ਕਿਸੇ ਬੁਰੇ ਸੁਪਨੇ ਦੀ ਤਰ੍ਹਾਂ ਰਹੇ ਭਾਰਤ ਦੌਰੇ ਦੇ ਲਈ ਸਾਨੂੰ ਬਿਹਤਰ ਮਾਨਸਿਕ ਤਿਆਰੀ ਕਰਨੀ ਚਾਹੀਦੀ ਸੀ। ਐਡੇਨ ਮਾਰਕਰਾਮ ਨੂੰ ਸੱਟ ਲੱਗਣ ਕਾਰਨ ਹਮਜ਼ਾ ਨੂੰ ਤੀਜੇ ਟੈਸਟ 'ਚ ਖੇਡਣ ਦਾ ਮੌਕਾ ਮਿਲਿਆ, ਜਿਸ ਨੇ ਪਹਿਲੀ ਪਾਰੀ 'ਟ 62 ਦੌੜਾਂ ਬਣਾਈਆਂ। ਉਸ ਨੇ ਤੀਜੇ ਦਿਨ ਦੇ ਆਖਰ 'ਚ ਕਿਹਾ ਕਿ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਮਾਨਸਿਕ ਰੂਪ ਨਾਲ ਬਿਹਤਰ ਤਿਆਰੀ ਕਰਨੀ ਚਾਹੀਦੀ ਸੀ। ਭਾਰਤੀ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਦੇ ਵਾਰੇ 'ਚ ਉਸ ਨੇ ਕਿਹਾ ਕਿ ਭਾਰਤੀ ਖਿਡਾਰੀ ਕਾਫੀ ਅਨੁਸ਼ਾਸਿਤ ਤੇ ਪੇਸ਼ੇਵਰ ਹਨ। ਮੈਂ ਇਹ ਨਹੀਂ ਕਹਾਂਗਾ ਕਿ ਅਸੀਂ ਤੇਜ਼ ਗੇਂਦਬਾਜ਼ਾਂ ਵਿਰੁੱਧ ਵਧੀਆ ਤਿਆਰੀ ਨਹੀਂ ਕੀਤੀ ਸੀ। ਭਾਰਤ 'ਚ ਇਸ ਤਰ੍ਹਾਂ ਲੱਗਾ ਹੈ ਕਿ ਸਪਿਨਰਾਂ ਨੂੰ ਖੇਡਣਾ ਮੁਸ਼ਕਿਲ ਹੋਵੇਗਾ ਪਰ ਤੇਜ਼ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਵੀ ਬਿਹਤਰੀਨ ਰਿਹਾ। ਹਮਜ਼ਾ ਨੇ ਕਿਹਾ ਅਸੀਂ ਦੋ ਮੈਚਾਂ 'ਚ 2 ਦਿਨ ਦੇ ਅੰਦਰ ਦੋ ਵਾਰ ਆਊਟ ਹੋ ਗਏ। ਇਹ ਬਹੁਤ ਖਰਾਬ ਪ੍ਰਦਰਸ਼ਨ ਹੈ। ਅਸੀਂ ਵੱਡੀ ਸਾਂਝੇਦਾਰੀਆਂ ਨਹੀਂ ਬਣਾ ਸਕੇ।


author

Gurdeep Singh

Content Editor

Related News