ਅਸੀਂ ਅਜੇ ਤਕ ਆਪਣਾ ਸਰਵਸ੍ਰੇਸ਼ਠ ਨਹੀਂ ਖੇਡਿਆ ਹੈ : ਫਿੰਚ
Friday, Jun 14, 2019 - 10:53 PM (IST)

ਲੰਡਨ— ਆਸਟਰੇਲੀਆ ਵਿਸ਼ਵ ਕੱਪ 'ਚ ਆਪਣੇ 3 ਮੈਚ ਜਿੱਤ ਕੇ ਅੰਕ ਸੂਚੀ 'ਚ ਵਧੀਆ ਸਥਿਤੀ 'ਚ ਹੈ ਪਰ ਕਪਤਾਨ ਆਰੋਨ ਫਿੰਚ ਨੂੰ ਲੱਗਦਾ ਹੈ ਕਿ ਉਸਦੀ ਟੀਮ ਹੁਣ ਤਕ ਆਪਣੀ ਸਮਰੱਥਾ ਦੇ ਹਿਸਾਬ ਨਾਲ ਨਹੀਂ ਖੇਡੀ ਹੈ। ਚੋਟੀ 'ਤੇ ਫਿੰਚ, ਡੇਵਿਡ ਵਾਰਨਰ ਤੇ ਸਟੀਵ ਸਮਿੱਥ ਨੇ ਬਹੁਤ ਦੌੜਾਂ ਬਣਾਈਆਂ ਹਨ ਪਰ ਮੱਧਕ੍ਰਮ ਅਜੇ ਤਕ ਵਧੀਆ ਖੇਡ ਨਹੀਂ ਦਿਖਾ ਸਕਿਆ ਹੈ। ਮਾਰਕਸ ਸਟੋਨਿਸ ਪਿੱਠ 'ਚ ਖਿਚਾਅ ਕਾਰਨ ਸ਼ਨੀਵਾਰ ਨੂੰ ਓਵਲ 'ਚ ਸ਼੍ਰੀਲੰਕਾ ਵਿਰੁੱਧ ਮੈਚ 'ਚ ਨਹੀਂ ਖੇਡ ਸਕੇ ਸਨ।
ਗੇਂਦਬਾਜ਼ੀ ਖੇਤਰ 'ਚ ਪੈਟ ਕਮਿੰਸ ਤੇ ਮਿਸ਼ੇਲ ਸਟਾਰਕ ਦੁਨੀਆ ਦੇ 2 ਸਰਵਸ੍ਰੇਸ਼ਠ ਗੇਂਦਬਾਜ਼ਾਂ 'ਚ ਸ਼ਾਮਲ ਹੈ। ਅਜੇ ਬਹੁਤ ਕ੍ਰਿਕਟ ਖੇਡੀ ਜਾਣੀ ਬਾਕੀ ਹੈ ਤੇ ਫਿੰਚ ਨੂੰ ਭਰੋਸਾ ਹੈ ਕਿ ਉਸਦਾ ਸਰਵਸ੍ਰੇਸ਼ਠ ਕ੍ਰਿਕਟ ਜਲਦ ਹੀ ਆਵੇਗਾ। ਫਿੰਚ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਅਸੀਂ ਆਪਣੇ ਸਰਵਸ੍ਰੇਸ਼ਠ ਦੇ ਨੇੜੇ ਪ੍ਰਦਰਸ਼ਨ ਕੀਤਾ ਹੈ ਜੋ ਹੁਣ ਵੀ ਵਧੀਆ ਚੀਜ਼ ਹੈ। ਸਾਡੇ ਅਜੇ 6 ਅੰਕ ਹਨ ਪਰ ਅਸੀਂ ਆਪਣੇ ਸਰਵਸ੍ਰੇਸ਼ਠ ਦੇ ਨੇੜੇ ਨਹੀਂ ਖੇਡੇ ਜੋ ਬਹੁਤ ਸਕਾਰਾਤਮ ਚੀਜ਼ ਹੈ।