ਸੈਮੀਫਾਈਨਲ ''ਚ ਪਹੁੰਚਣ ਤੋਂ ਅਸੀਂ ਦੋ ਜਿੱਤਾਂ ਦੂਰ : ਫਿਲਿਪਸ
Thursday, Nov 02, 2023 - 04:43 PM (IST)
ਪੁਣੇ, (ਭਾਸ਼ਾ)- ਵਿਸ਼ਵ ਕੱਪ ਦੌਰਾਨ ਕਈ ਖਿਡਾਰੀਆਂ ਦੇ ਜ਼ਖਮੀ ਹੋਣ ਦੇ ਬਾਵਜੂਦ ਲਗਾਤਾਰ ਤੀਜੀ ਹਾਰ ਝੱਲਣ ਵਾਲੇ ਨਿਊਜ਼ੀਲੈਂਡ ਦੇ ਆਲਰਾਊਂਡਰ ਗਲੇਨ ਫਿਲਿਪਸ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਟੀਮ ਦੋ ਹੋਰ ਜਿੱਤ ਨਾਲ ਸੈਮੀਫਾਈਨਲ 'ਚ ਪਹੁੰਚਣ 'ਚ ਸਫਲ ਰਹੇਗੀ। ਟੂਰਨਾਮੈਂਟ 'ਚ ਲਗਾਤਾਰ ਚਾਰ ਜਿੱਤਾਂ ਨਾਲ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਨ ਵਾਲੀ ਨਿਊਜ਼ੀਲੈਂਡ ਨੂੰ ਬੁੱਧਵਾਰ ਨੂੰ ਦੱਖਣੀ ਅਫਰੀਕਾ ਤੋਂ 190 ਦੌੜਾਂ ਦੇ ਵੱਡੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਮਿਲਣ 'ਤੇ ਚਾਰ ਵਿਕਟਾਂ 'ਤੇ 357 ਦੌੜਾਂ ਦਾ ਵੱਡਾ ਸਕੋਰ ਬਣਾਇਆ।
ਇਹ ਵੀ ਪੜ੍ਹੋ : CWC 2023 : ਦੱਖਣੀ ਅਫਰੀਕਾ ਨੇ ਨਿਊਜ਼ੀਲੈਂਡ ਨੂੰ 190 ਦੌੜਾਂ ਨਾਲ ਦਿੱਤੀ ਕਰਾਰੀ ਹਾਰ
ਜਵਾਬ 'ਚ ਨਿਊਜ਼ੀਲੈਂਡ ਦੀ ਟੀਮ 35.3 ਓਵਰਾਂ 'ਚ 167 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਮੈਚ 'ਚ 50 ਗੇਂਦਾਂ 'ਚ 60 ਦੌੜਾਂ ਬਣਾਉਣ ਵਾਲੇ ਫਿਲਿਪਸ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ, ''ਅਸੀਂ ਸੈਮੀਫਾਈਨਲ 'ਚ ਪਹੁੰਚਣ ਤੋਂ ਸਿਰਫ ਦੋ ਜਿੱਤਾਂ ਦੂਰ ਹਾਂ, ਇਨ੍ਹਾਂ ਦੋ ਜਿੱਤਾਂ ਨਾਲ ਅਸੀਂ ਤੀਜੇ ਜਾਂ ਚੌਥੇ ਸਥਾਨ 'ਤੇ ਆਪਣਾ ਸਥਾਨ ਪੱਕਾ ਕਰ ਸਕਦੇ ਹਾਂ।" ਉਸ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਜੇਕਰ ਅਸੀਂ ਆਪਣੀਆਂ ਬੁਨਿਆਦੀ ਗੱਲਾਂ 'ਤੇ ਕਾਇਮ ਰਹਿੰਦੇ ਹਾਂ, ਜਿੱਥੇ ਅਸੀਂ ਮੈਦਾਨ 'ਤੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਦੇ ਹਾਂ, ਤਾਂ ਸਭ ਕੁਝ ਠੀਕ ਹੋ ਜਾਵੇਗਾ।"
ਇਹ ਵੀ ਪੜ੍ਹੋ : ਵਾਨਖੇੜੇ ਸਟੇਡੀਅਮ 'ਚ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਸ਼ਾਨਦਾਰ ਬੁੱਤ ਦੀ ਕੀਤੀ ਗਈ ਘੁੰਢ ਚੁਕਾਈ
ਨਿਊਜ਼ੀਲੈਂਡ ਨੂੰ ਹੁਣ ਬਾਕੀ ਦੋ ਮੈਚਾਂ 'ਚ ਪਾਕਿਸਤਾਨ (4 ਨਵੰਬਰ) ਅਤੇ ਸ੍ਰੀਲੰਕਾ (9 ਨਵੰਬਰ) ਦਾ ਸਾਹਮਣਾ ਕਰਨਾ ਹੋਵੇਗਾ। ਬੰਗਲਾਦੇਸ਼ 'ਤੇ ਸੱਤ ਵਿਕਟਾਂ ਦੀ ਜਿੱਤ ਨਾਲ ਪਾਕਿਸਤਾਨ ਸੈਮੀਫਾਈਨਲ ਦੀ ਦੌੜ 'ਚ ਬਰਕਰਾਰ ਹੈ। ਫਿਲਿਪਸ ਨੇ ਕਿਹਾ, ''ਅਸੀਂ ਮੈਦਾਨ 'ਤੇ ਚੀਜ਼ਾਂ ਨੂੰ ਸੰਤੁਲਿਤ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਬਹੁਤ ਜ਼ਿਆਦਾ ਨਿਰਾਸ਼ ਨਹੀਂ ਹੁੰਦੇ ਜਾਂ ਬਹੁਤ ਜ਼ਿਆਦਾ ਜਸ਼ਨ ਨਹੀਂ ਮਨਾਉਂਦੇ। ਇਸ ਲਈ ਮੈਂ ਸੋਚਦਾ ਹਾਂ ਕਿ ਇਹ ਸਾਡੇ ਲਈ ਚੀਜ਼ਾਂ ਨੂੰ ਸਰਲ ਰੱਖਣ ਅਤੇ ਅੱਗੇ ਵਧਣ ਬਾਰੇ ਹੈ।"
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ