ਵਿਸ਼ਵ ਪੱਧਰੀ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਲਈ ਅਸੀਂ ਤਿਆਰ ਹਾਂ : ਰੂਟ
Tuesday, Aug 31, 2021 - 07:59 PM (IST)
ਲੰਡਨ- ਭਾਰਤ ਵਿਰੁੱਧ ਤੀਜੇ ਕ੍ਰਿਕਟ ਟੈਸਟ ਵਿਚ ਇੰਗਲੈਂਡ ਨੂੰ ਜਿੱਤ ਦਿਵਾਉਣ ਵਾਲੇ ਕਪਤਾਨ ਜੋ ਰੂਟ ਨੇ ਕਿਹਾ ਕਿ ਉਸਦੀ ਟੀਮ ਓਵਲ 'ਤੇ ਭਾਰਤ ਦੇ ਪਲਟਵਾਰ ਦਾ ਸਾਹਮਣਾ ਕਰਨ ਦੇ ਲਈ ਤਿਆਰ ਹੈ, ਜਿਸ 'ਚ ਵਿਸ਼ਵ ਪੱਧਰੀ ਗੇਂਦਬਾਜ਼ ਆਰ. ਅਸ਼ਵਿਨ ਨੂੰ ਖੇਡਾਉਣਾ ਸ਼ਾਮਲ ਹੈ। ਭਾਰਤ ਨੇ ਲਾਰਡਸ ਟੈਸਟ ਜਿੱਤੇ ਕੇ ਪੰਜ ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਸੀ ਪਰ ਇੰਗਲੈਂਡ ਨੇ ਤੀਜਾ ਟੈਸਟ ਇਕ ਪਾਰੀ ਅਤੇ 76 ਦੌੜਾਂ ਨਾਲ ਜਿੱਤ ਦਰਜ ਕਰਕੇ ਵਾਪਸੀ ਕੀਤੀ।
ਇਹ ਖ਼ਬਰ ਪੜ੍ਹੋ- BCCI ਨੇ ਨਵੀਂ IPL ਫ੍ਰੈਂਚਾਇਜ਼ੀ ਲਈ ਟੈਂਡਰ ਜਾਰੀ ਕਰਨ ਦਾ ਕੀਤਾ ਐਲਾਨ
ਰੂਟ ਨੇ ਵਰਚੁਅਲ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਵਿਰਾਟ ਕੋਹਲੀ ਦੀ ਕਪਤਾਨੀ ਵਿਚ ਭਾਰਤ ਵਰਗੀ ਵਿਸ਼ਵ ਪੱਧਰੀ ਟੀਮ ਸ਼ਾਨਦਾਰ ਵਾਪਸੀ ਦੀ ਕੋਸ਼ਿਸ਼ ਕਰੇਗੀ। ਅਜਿਹੇ ਵਿਚ ਅਸੀਂ ਸਵੈ-ਜਨੂੰਨ ਤੋਂ ਬਚਣਾ ਚਾਹੀਦਾ ਹੈ। ਅਸੀਂ ਅਜੇ ਕੁਝ ਵੀ ਹਾਸਲ ਨਹੀਂ ਕੀਤਾ ਹੈ। ਸੀਰੀਜ਼ ਵਿਚ ਬਰਾਬਰੀ ਹੀ ਕੀਤੀ ਹੈ। ਕੋਹਲੀ ਨੇ ਪਹਿਲੇ ਤਿੰਨ ਟੈਸਟ ਵਿਚ ਅਸ਼ਵਿਨ ਦੀ ਬਜਾਏ ਰਵਿੰਦਰ ਜਡੇਜਾ ਨੂੰ ਮੈਦਾਨ 'ਚ ਉਤਾਰਿਆ ਹੈ ਪਰ ਹੁਣ ਓਵਲ ਟੈਸਟ ਵਿਚ ਇਸ ਅਨੁਭਵੀ ਆਫ ਸਪਿਨਰ ਨੂੰ ਉਤਾਰਨ ਦੀ ਮੰਗ ਤੇਜ਼ ਹੋ ਰਹੀ ਹੈ। ਰੂਟ ਨੇ ਕਿਹਾ ਕਿ ਉਸਦਾ ਰਿਕਾਰਡ ਖੁਦ ਬੋਲਦਾ ਹੈ। ਉਹ ਵਿਸ਼ਵ ਪੱਧਰੀ ਖਿਡਾਰੀ ਹੈ। ਅਸੀਂ ਉਸ ਨੂੰ ਸਾਡੇ ਵਿਰੁੱਧ ਦੌੜਾਂ ਬਣਾਉਂਦੇ ਅਤੇ ਵਿਕਟ ਹਾਸਲ ਕਰਦੇ ਹੋਏ ਦੇਖਿਆ ਹੈ। ਸਾਨੂੰ ਪਤਾ ਹੈ ਕਿ ਟੈਸਟ ਕ੍ਰਿਕਟ ਵਿਚ ਉਹ ਕੀ ਕਰ ਸਕਦਾ ਹੈ। ਨਿਊਜ਼ੀਲੈਂਡ ਦੇ ਵਿਰੁੱਧ ਜੂਨ ਵਿਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ 'ਚ ਵੀ ਉਹ ਭਾਰਤ ਦੇ ਸਰਵਸ੍ਰੇਸ਼ਠ ਗੇਂਦਬਾਜ਼ ਸੀ। ਰੂਟ ਨੇ ਕਿਹਾ ਕਿ ਅਸੀਂ ਹਰ ਚੁਣੌਤੀ ਦਾ ਸਾਹਮਣਾ ਕਰਨ ਦੇ ਲਈ ਤਿਆਰੀ ਕਰਾਂਗੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।