ਅਸੀਂ ਬਦਲਾ ਲੈਣ ਨਹੀਂ ਆਏ ਹਾਂ : ਵਿਰਾਟ ਕੋਹਲੀ

01/23/2020 8:06:53 PM

ਆਕਲੈਂਡ— ਭਾਰਤ ਨੂੰ ਪਿਛਲੇ ਸਾਲ ਇੰਗਲੈਂਡ 'ਚ ਵਨ ਡੇ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਦੇ ਹੱਥੋਂ ਕਰੋੜਾਂ ਸੁਪਨੇ ਤੋੜਣ ਵਾਲੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਨਿਊਜ਼ੀਲੈਂਡ ਨਾਲ ਤਿੰਨੇ ਫਾਰਮੈਟ 'ਚ ਖੇਡਣ ਆਏ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਇਹ ਬਦਲਾ ਲੈਣ ਵਾਲੀ ਸੀਰੀਜ਼ ਨਹੀਂ ਹੈ। ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੀ ਹੈ। ਇਸ ਮੈਚ ਤੋਂ ਇਕ ਦਿਨ ਪਹਿਲਾਂ ਵਿਰਾਟ ਕੋਹਲੀ ਤੋਂ ਸਵਾਲ ਪੁੱਛੇ ਜਾਣ 'ਤੇ ਭਾਰਤੀ ਕਪਤਾਨ ਨੇ ਕਿਹਾ ਕਿ 'ਇਮਾਨਦਾਰੀ ਨਾਲ ਕਿਹਾ ਤਾਂ ਤੁਸੀਂ ਬਦਲਾ ਲੈਣ ਦੇ ਬਾਰੇ 'ਚ ਸੋਚਦੇ ਵੀ ਹੋ ਤਾਂ ਇਹ ਲੋਕ ਇੰਨ੍ਹੇ ਵਧੀਆ ਕਿ ਤੁਸੀਂ ਇਸ ਸੋਚ 'ਚ ਜਾ ਵੀ ਨਹੀਂ ਸਕਦੇ।' ਭਾਰਤ ਨੂੰ ਵਿਸ਼ਵ ਕੱਪ ਸੈਮੀਫਾਈਨਲ 'ਚ ਨਿਊਜ਼ੀਲੈਂਡ ਹੱਥੋਂ 18 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਇਹ ਹਾਰ ਅੱਜ ਵੀ ਭਾਰਤੀ ਕ੍ਰਿਕਟ ਪ੍ਰੇਮੀਆਂ ਦੇ ਦਿਲਾ 'ਚ ਹੈ।
ਇਸ ਬਾਰੇ 'ਚ ਪੁੱਛਣ 'ਤੇ ਵਿਰਾਟ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ। ਇਹ ਲੋਕ ਬਹੁਤ ਵਧੀਆ ਹਨ ਤੇ ਅਸੀਂ ਇਨ੍ਹਾਂ ਨਾਲ ਇੰਨ੍ਹੇ ਘੁਲ-ਮਿਲ ਗਏ ਹਾਂ ਕਿ ਅਸੀਂ ਇਸ ਵਾਰੇ 'ਚ ਸੋਚ ਨਹੀਂ ਸਕਦੇ। ਇਹ ਕੇਵਲ ਮੈਦਾਨ 'ਤੇ ਮੁਕਾਬਲੇ ਹੋਣ ਦੀ ਗੱਲ ਹੈ। ਇਹ ਇਕ ਸ਼ਾਨਦਾਰ ਟੀਮ ਹੈ ਜੋ ਅੰਤਰਰਾਸ਼ਟਰੀ ਪੱਧਰ 'ਤੇ ਖੇਡਣ ਨਾਲ ਠੀਕ ਮਾਪਦੰਡ ਪੇਸ਼ ਕਰਦੀ ਹੈ। ਵਿਰਾਟ ਨੇ ਕਿਹਾ ਕਿ ਸਾਨੂੰ ਖੁਸ਼ੀ ਹੋਈ ਸੀ ਕਿ ਜਦੋ ਉਹ ਫਾਈਨਲ 'ਚ ਪਹੁੰਚੇ ਸਨ, ਮੈਨੂੰ ਨਹੀਂ ਲਗਦਾ ਕਿ ਇਹ ਦੌਰਾ ਕਿਸੇ ਤਰ੍ਹਾਂ ਦਾ ਬਦਲਾ ਲੈਣ ਦੇ ਲਈ ਹੈ। ਇਹ ਗੱਲ ਦੋ ਵਧੀਆ ਟੀਮਾਂ ਦੇ ਵਿਚ ਵਧੀਆ ਕ੍ਰਿਕਟ ਖੇਡਣ ਨੂੰ ਲੈ ਕੇ ਹੈ। ਸਾਡੇ ਲਈ ਨਿਊਜ਼ੀਲੈਂਡ ਨੂੰ ਉਸ ਦੇ ਘਰ ਹਰਾਉਣਾ ਇਕ ਵੱਡੀ ਚੁਣੌਤੀ ਹੋਵੇਗੀ ਤੇ ਅਸੀਂ ਇਸ ਦੇ ਲਈ ਤਿਆਰ ਹਾਂ।


Gurdeep Singh

Content Editor

Related News