ਮਹਿਲਾ ਹਾਕੀ ਟੀਮ ਦੀ ਸਟ੍ਰਾਈਕਰ ਵੰਦਨਾ ਕਟਾਰੀਆ ਨੇ ਕਿਹਾ- ਅਸੀਂ ਸਹੀ ਤਰੱਕੀ ਕਰ ਰਹੇ ਹਾਂ

10/01/2022 2:18:38 PM

ਨਵੀਂ ਦਿੱਲੀ : ਭਾਰਤੀ ਮਹਿਲਾ ਹਾਕੀ ਟੀਮ ਦੀ ਸਟਾਰ ਸਟ੍ਰਾਈਕਰ ਵੰਦਨਾ ਕਟਾਰੀਆ ਦਾ ਕਹਿਣਾ ਹੈ ਕਿ ਟੀਮ ਕੌਮਾਂਤਰੀ ਪੱਧਰ 'ਤੇ ਸਹੀ ਤਰੱਕੀ ਕਰ ਰਹੀ ਹੈ ਤੇ ਖਿਡਾਰੀਆਂ ਦਾ ਧਿਆਨ ਟੀਚੇ ਤੈਅ ਕਰਨ ਤੇ ਉਨ੍ਹਾਂ ਨੂੰ ਹਾਸਲ ਕਰਨ 'ਤੇ ਲੱਗਾ ਹੋਇਆ ਹੈ। ਭਾਰਤ ਵੱਲੋਂ 250 ਤੋਂ ਵੱਧ ਕੌਮਾਂਤਰੀ ਮੈਚ ਖੇਡਣ ਵਾਲੀ ਵੰਦਨਾ ਨੇ ਕਿਹਾ ਕਿ ਵੱਖ-ਵੱਖ ਚੈਂਪੀਅਨਸ਼ਿਪਾਂ ਵਿਚ ਬਿਹਤਰ ਪ੍ਰਦਰਸ਼ਨ ਕਰਨ ਕਾਰਨ ਹੁਣ ਵਿਸ਼ਵ ਵਿਚ ਭਾਰਤੀ ਮਹਿਲਾ ਹਾਕੀ ਨੂੰ ਪਛਾਣ ਮਿਲਣ ਲੱਗ ਗਈ ਹੈ।

ਭਾਰਤੀ ਟੀਮ ਵਿਚ ਸੁਧਾਰ ਦਾ ਸਬੂਤ ਐੱਫਆਈਐੱਚ ਸਟਾਰ ਐਵਾਰਡਜ਼ ਲਈ ਕਈ ਖਿਡਾਰੀਆਂ ਦੀ ਨਾਮਜ਼ਦਗੀ ਹੈ। ਭਾਰਤੀ ਕਪਤਾਨ ਸਵਿਤਾ ਨੂੰ ਸਾਲ ਦੀ ਸਰਵੋਤਮ ਗੋਲਕੀਪਰ ਲਈ ਨਾਮਜ਼ਦ ਕੀਤਾ ਗਿਆ ਹੈ। ਮੁਮਤਾਜ਼ ਖ਼ਾਨ ਨੂੰ ਸਾਲ ਦੀ ਉੱਭਰ ਰਹੀ ਸਟਾਰ ਤੇ ਮੁੱਖ ਕੋਚ ਯਾਨਿਕ ਸ਼ਾਪਮੈਨ ਨੂੰ ਸਾਲ ਦੇ ਕੋਚ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : T20 ਵਿਸ਼ਵ ਕੱਪ ਟੀਮ ’ਚੋਂ ਜਸਪ੍ਰੀਤ ਬੁਮਰਾਹ ਅਜੇ ਨਹੀਂ ਹੋਏ ਬਾਹਰ : ਸੌਰਵ ਗਾਂਗੁਲੀ

ਵੰਦਨਾ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਅਸੀਂ ਸਹੀ ਦਿਸ਼ਾ ਵਿਚ ਅੱਗੇ ਵਧ ਰਹੇ ਹਾਂ। ਤਿੰਨ ਜਾਂ ਚਾਰ ਸਾਲ ਪਹਿਲਾਂ ਟੀਮ ਮੁਸ਼ਕਲ ਨਾਲ ਕਿਸੇ ਪੁਰਸਕਾਰ ਲਈ ਨਾਮਜ਼ਦਗੀ ਹਾਸਲ ਕਰਦੀ ਸੀ ਕਿਉਂਕਿ ਸਾਡਾ ਪ੍ਰਦਰਸ਼ਨ ਚੰਗਾ ਨਹੀਂ ਸੀ ਪਰ ਹੁਣ ਅਸੀਂ ਕੌਮਾਂਤਰੀ ਹਾਕੀ ਵਿਚ ਸਹੀ ਤਰੱਕੀ ਕਰ ਰਹੇ ਹਾਂ ਤੇ ਸਾਡੇ ਪ੍ਰਦਰਸ਼ਨ ਨੂੰ ਪਛਾਣ ਮਿਲ ਰਹੀ ਹੈ। 

ਅਜਿਹੀ ਪਛਾਣ ਮਿਲਣ ਨਾਲ ਬਹੁਤ ਚੰਗਾ ਲਗਦਾ ਹੈ ਜਿਸ ਨਾਲ ਪਤਾ ਲਗਦਾ ਹੈ ਕਿ ਸਾਡਾ ਪ੍ਰਦਰਸ਼ਨ ਦੁਨੀਆ ਦੀਆਂ ਸਿਖਰਲੀਆਂ ਟੀਮਾਂ ਦੇ ਬਰਾਬਰ ਹੈ ਪਰ ਅਜੇ ਸਾਨੂੰ ਪੈਰ ਜ਼ਮੀਨ 'ਤੇ ਰੱਖ ਕੇ ਆਪਣੇ ਟੀਚਿਆਂ 'ਤੇ ਧਿਆਨ ਕੇਂਦਰਤ ਰੱਖਣਾ ਚਾਹੀਦਾ ਹੈ। ਵੰਦਨਾ ਨੇ ਕਿਹਾ ਕਿ ਅਸੀਂ ਟੀਮ ਲਈ ਘੱਟ ਸਮੇਂ ਤੇ ਲੰਬੇ ਸਮੇਂ ਦੇ ਟੀਚੇ ਤੈਅ ਕੀਤੇ ਹਨ ਤੇ ਅਸੀਂ ਖੇਡ ਦੇ ਹਰੇਕ ਵਿਭਾਗ 'ਤੇ ਧਿਆਨ ਦੇ ਰਹੇ ਹਾਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News