ਟਾਪ ਦਰਜੇ ਦੀ ਬਾਰਟੀ ਉਲਟਫੇਰ ਦਾ ਸ਼ਿਕਾਰ, ਕੁਜਨੇਤਸੋਵਾ ਫਾਈਨਲ ''ਚ

08/18/2019 1:40:09 PM

ਸਪੋਰਸਟ ਡੈਸਕ— ਰੂਸ ਦੀ ਖ਼ੁਰਾਂਟ ਸਵੇਤਲਾਨਾ ਕੁਜਨੇਤਸੋਵਾ ਨੇ ਡਬਲਿਊ.ਟੀ.ਏ. ਸਿਨਸਿਨਾਟੀ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਟਾਪ ਦਰਜੇ ਦੀ ਆਸਟਰੇਲੀਆਈ ਖਿਡਾਰੀ ਐਸ਼ਲੇ ਬਾਰਟੀ ਨੂੰ ਹਰਾ ਕੇ ਉਲਟਫੇਰ ਕੀਤਾ। ਦੋ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਕੁਜਨੇਤਸੋਵਾ ਪਿਛਲੇ ਕੁੱਝ ਸਮੇਂ ਤੋਂ ਸੱਟਾਂ ਤੋਂ ਜੂਝ ਰਹੀ ਹੈ ਪਰ ਉਨ੍ਹਾਂ ਨੇ ਇਸ ਅਹਿਮ ਮੁਕਾਬਲੇ 'ਚ ਬਾਰਟੀ ਨੂੰ 6-2, 6-4 ਨਾਲ ਹਾਰ ਦਿੱਤੀ। PunjabKesariਫਾਈਨਲ 'ਚ ਉਨ੍ਹਾਂ ਦਾ ਸਾਹਮਣਾ ਅਮਰੀਕਾ ਦੀ ਮੇਡਿਸਨ ਕੀਜ ਨਾਲ ਹੋਵੇਗਾ ਅਤੇ ਉਹ ਆਪਣੇ 19ਵੇਂ ਡਬਲਿਊ. ਟੀ. ਏ. ਖਿਤਾਬ ਨੂੰ ਜਿੱਤਣ ਦੀ ਪੂਰੀ ਕੋਸ਼ਿਸ਼ ਕਰੇਗੀ। ਸਾਲ 2017 ਅਮਰੀਕੀ ਓਪਨ ਦੀ ਸਾਬਕਾ ਜੇਤੂ ਕੀਜ ਨੇ ਅਮਵਤਨੀ ਸੋਫਿਆ ਕੇਨਿਨ ਨੂੰ 7-5,6-4 ਨਾਲ ਹਾਰ ਦਿੱਤੀ। ਇਸ ਤਰ੍ਹਾਂ ਕੁਜਨੇਤਸੋਵਾ ਨੇ ਬਾਰਟੀ ਨੂੰ ਰੈਂਕਿੰਗ 'ਚ ਨੰਬਰ ਇਕ ਬਣਨ ਤੋਂ ਰੋਕ ਦਿੱਤੀ।PunjabKesari


Related News