ਟੀ20 ''ਚ ਵਾਟਸਨ ਦੀਆਂ 8 ਹਜ਼ਾਰ ਦੌੜਾਂ ਪੂਰੀਆਂ, ਭਾਰਤੀ ਦੇ ਦਿੱਗਜ ਖਿਡਾਰੀ ਨੂੰ ਛੱਡਿਆ ਪਿੱਛੇ
Wednesday, Apr 24, 2019 - 01:30 AM (IST)

ਜਲੰਧਰ— ਚੇਨਈ ਸੁਪਰ ਕਿੰਗਜ਼ ਦੇ ਸਲਾਮੀ ਬੱਲੇਬਾਜ਼ ਸ਼ੇਨ ਵਾਟਸਨ ਆਖਿਰਕਾਰ ਆਪਣੀ ਲੈਅ 'ਚ ਆ ਹੀ ਗਏ। ਚੇਨਈ ਦੇ ਐੱਮ. ਚਿਦੰਬਰਮ ਸਟੇਡੀਅਮ 'ਚ ਖੇਡੇ ਗਏ ਮੁਕਾਬਲੇ ਦੇ ਦੌਰਾਨ ਵਾਟਸਨ ਨੇ ਹੈਦਰਾਬਾਦ ਤੋਂ ਮਿਲੇ 176 ਦੌੜਾਂ ਦੇ ਟੀਚੇ ਤੋਂ ਬਾਅਦ ਆਪਣੀ ਟੀਮ ਦੇ ਲਈ ਧਮਾਕੇਦਾਰ ਪਾਰੀ ਖੇਡੀ। ਵਾਟਸਨ ਨੇ 53 ਗੇਂਦਾਂ 'ਚ 9 ਚੌਕੇ ਤੇ 6 ਛੱਕਿਆਂ ਦੀ ਮਦਦ ਨਾਲ 96 ਦੌੜਾਂ ਬਣਾਈਆਂ। ਇਸ ਤੋਂ ਬਾਅਦ ਹੀ ਟੀ-20 ਕ੍ਰਿਕਟ 'ਚ ਉਹ 8 ਹਜ਼ਾਰ ਦੌੜਾਂ ਬਣਾਉਣ ਵਾਲੇ ਕ੍ਰਿਕਟਰ ਵੀ ਬਣ ਗਏ ਹਨ। ਉਨ੍ਹਾਂ ਨੇ ਭਾਰਤੀ ਦਿੱਗਜ ਰੋਹਿਤ ਸ਼ਰਮਾ ਨੂੰ ਪਿੱਛੇ ਛੱਡ ਦਿੱਤਾ ਹੈ। ਦੇਖੋਂ ਰਿਕਾਰਡ—
12739 ਕ੍ਰਿਸ ਗੇਲ
9922 ਬ੍ਰੈਂਡਨ ਮੈੱਕੁਲਮ
9232 ਕੈਰੋਨ ਪੋਲਾਰਡ
8701 ਸ਼ੋਏਬ ਮਲਿਕ
8685 ਡੇਵਿਡ ਵਾਰਨਰ
8292 ਵਿਰਾਟ ਕੋਹਲੀ
8254 ਸੁਰੇਸ਼ ਰੈਨਾ
8027 ਸ਼ੇਨ ਵਾਟਸਨ
8023 ਰੋਹਿਤ ਸ਼ਰਮਾ
'ਮੈਨ ਆਫ ਦਿ ਮੈਚ' ਮਿਲਣ 'ਤੇ ਬੋਲੇ ਵਾਟਸਨ
ਮੇਰੇ 'ਤੇ ਭਰੋਸਾ ਕਰਨ ਦੇ ਲਈ ਮੈਂ ਸਟੀਫਨਫਲੇਮਿੰਗ ਤੇ ਐੱਮ. ਐੱਸ. ਧੋਨੀ ਦਾ ਜਿੰਨਾ ਧੰਨਵਾਦ ਕਰਾ, ਘੱਟ ਹੈ। ਮੈਂ ਜਿੰਨੀਆਂ ਵੀ ਟੀਮਾਂ ਵਲੋਂ ਖੇਡਿਆ ਹਾਂ ਉਨ੍ਹਾਂ ਸਭ ਨੇ ਹੁਣ ਤਕ ਮੈਨੂੰ ਛੱਡ ਦਿੱਤਾ ਸੀ ਪਰ ਉਨ੍ਹਾਂ ਨੇ ਮੇਰੇ 'ਤੇ ਭਰੋਸਾ ਦਿਖਾਇਆ। ਬੇਸ਼ੱਕ, ਮੈਂ ਪੀ. ਐੱਸ. ਐੱਲ. 'ਚ ਠੀਕ ਕਰ ਰਿਹਾ ਸੀ ਤੇ ਬੀ. ਬੀ. ਐੱਲ. 'ਚ ਵੀ. ਪਰ ਜੋ ਮਜ਼ਾ ਇੱਥੇ ਖੇਡਣ 'ਚ ਆਉਂਦਾ ਹੈ ਉਹ ਹੋਰ ਕੀਤੇ ਨਹੀਂ ਆਉਂਦਾ। ਵਾਟਸਨ ਨੇ ਹੈਦਰਾਬਾਦ ਦੇ ਕਪਤਾਨ ਭੁਵਨੇਸ਼ਵਰ ਕੁਮਾਰ ਦੀ ਗੇਂਦਬਾਜ਼ੀ ਦੀ ਸ਼ਲਾਘਾ ਕੀਤੀ।