ਵਸੀਮ ਜਾਫਰ ਨੂੰ ਮਿਲੀ ਵੱਡੀ ਜ਼ਿੰਮੇਦਾਰੀ, ਇਸ ਟੀਮ ਨੂੰ ਦੇਣਗੇ ਕੋਚਿੰਗ

Wednesday, Jul 14, 2021 - 10:55 PM (IST)

ਵਸੀਮ ਜਾਫਰ ਨੂੰ ਮਿਲੀ ਵੱਡੀ ਜ਼ਿੰਮੇਦਾਰੀ, ਇਸ ਟੀਮ ਨੂੰ ਦੇਣਗੇ ਕੋਚਿੰਗ

ਕਟਕ- ਭਾਰਤ ਦੇ ਸਾਬਕਾ ਟੈਸਟ ਬੱਲੇਬਾਜ਼ ਅਤੇ ਘਰੇਲੂ ਕ੍ਰਿਕਟ ਦੇ ਦਿੱਗਜ ਵਸੀਮ ਜਾਫਰ ਨੂੰ ਆਗਾਮੀ ਘਰੇਲੂ ਸੈਸ਼ਨ ਦੇ ਲਈ ਬੁੱਧਵਾਰ ਨੂੰ ਓਡੀਸ਼ਾ ਦੀ ਸੀਨੀਅਰ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ। ਓਡੀਸ਼ਾ ਕ੍ਰਿਕਟ ਐਸੋਸੀਏਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁਬਰਤ ਬਹੇੜਾ ਨੇ ਕਿਹਾ ਕਿ ਉਹ (ਜਾਫਰ) ਮੁੱਖ ਕੋਚ ਹੋਣਗੇ। ਉਸ ਨਾਲ ਦੋ ਸਾਲ ਦਾ ਕਰਾਰ ਕੀਤਾ ਗਿਆ ਹੈ। ਸੰਘ ਦੀ ਕ੍ਰਿਕਟ ਸਲਾਹਕਾਰ ਕਮੇਟੀ ਦੀ ਬੈਠਕ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ। ਜਾਫਰ ਸੂਬੇ ਦੇ ਸਾਬਕਾ ਕਪਤਾਨ ਰਸ਼ਮੀ ਰੰਜਨ ਦੀ ਜਗ੍ਹਾ ਲੈਣਗੇ ਜੋ 2 ਸੈਸ਼ਨ ਤੱਕ ਟੀਮ ਦੇ ਨਾਲ ਸਨ।

ਇਹ ਖ਼ਬਰ ਪੜ੍ਹੋ- ENG v PAK : ਇੰਗਲੈਂਡ ਤੋਂ ਸੀਰੀਜ਼ ਹਾਰਨ 'ਤੇ ਮਿਸਬਾਹ ਨੇ ਦਿੱਤਾ ਵੱਡਾ ਬਿਆਨ


ਬਹੇੜਾ ਨੇ ਬਿਆਨ ਵਿਚ ਕਿਹਾ ਕਿ ਉਮਰ ਗਰੁੱਪ ਦੇ ਕ੍ਰਿਕਟ ਵਿਕਾਸ ਤੋਂ ਇਲਾਵਾ ਉਹ (ਜਾਫਰ) ਸੂਬੇ 'ਚ ਕੋਚਾਂ ਦੇ ਵਿਕਾਸ ਪ੍ਰੋਗਰਾਮ ਦਾ ਹਿੱਸਾ ਵੀ ਹੋਣਗੇ। ਰਣਜੀ ਟਰਾਫੀ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਜਾਫਰ ਦੂਜੀ ਵਾਰ ਕਿਸੇ ਸੂਬੇ ਟੀਮ ਦੇ ਮੁੱਖ ਕੋਚ ਦਾ ਅਹੁਦਾ ਸੰਭਾਲਣਗੇ। ਮਾਰਚ 2020 ਵਿਚ ਸੰਨਿਆਸ ਲੈਣ ਤੋਂ ਬਾਅਦ ਉਨ੍ਹਾਂ ਨੇ ਉਤਰਾਖੰਡ ਨੂੰ ਕੋਚਿੰਗ ਦਿੱਤੀ ਸੀ ਪਰ ਸੰਘ ਦੇ ਨਾਲ ਹੋਏ ਵਿਵਾਦ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ।

ਇਹ ਖ਼ਬਰ ਪੜ੍ਹੋ- ਮੋਰਗਨ ਨੇ 2019 ਵਿਸ਼ਵ ਕੱਪ ਦੇ ਫਾਈਨਲ ਨੂੰ ਸਰਵਸ੍ਰੇਸ਼ਠ ਮੈਚ ਦੱਸਿਆ, ਕਹੀ ਇਹ ਗੱਲ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News