ਸਚਿਨ ਤੋਂ ਨਹੀਂ, ਸਹਿਵਾਗ ਤੇ ਲਾਰਾ ਤੋਂ ਡਰ ਲੱਗਦਾ ਸੀ : ਮੁਰਲੀਧਰਨ
Friday, Aug 20, 2021 - 09:59 PM (IST)
ਨਵੀਂ ਦਿੱਲੀ- ਦਿੱਗਜ ਸਪਿਨਰ ਮੁਥਈਆ ਮੁਰਲੀਧਰਨ ਨੇ ਕਿਹਾ ਕਿ ਉਨ੍ਹਾਂ ਨੂੰ ਸਚਿਨ ਤੇਂਦੁਲਕਰ ਨੂੰ ਗੇਂਦਬਾਜ਼ੀ ਕਰਨ ਵਿਚ ਡਰ ਨਹੀਂ ਲੱਗਦਾ ਸੀ ਕਿਉਂਕਿ ਉਹ ਉਨ੍ਹਾਂ ਨੂੰ ਵਰਿੰਦਰ ਸਹਿਵਾਗ ਜਾਂ ਬ੍ਰਾਇਨ ਲਾਰਾ ਵਰਗੇ ਨੁਕਸਾਨ ਨਹੀਂ ਪਹੁੰਚਾਉਂਦੇ ਸਨ। ਅੰਤਰਰਾਸ਼ਟਰੀ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਮੁਰਲੀਧਰਨ ਨੇ ਕਿਹਾ ਕਿ ਮੌਜੂਦਾ ਬੱਲੇਬਾਜ਼ਾਂ ਵਿਚ ਭਾਰਤ ਦੇ ਵਿਰਾਟ ਕੋਹਲੀ ਅਤੇ ਪਾਕਿਸਤਾਨ ਦੇ ਬਾਬਰ ਆਜ਼ਮ ਉਨ੍ਹਾਂ ਦਾ ਬਿਹਤਰ ਸਾਹਮਣਾ ਕਰ ਸਕਦੇ ਸਨ।
ਇਹ ਖ਼ਬਰ ਪੜ੍ਹੋ- ENG v IND : ਤੀਜੇ ਟੈਸਟ ਦੇ ਲਈ ਇੰਗਲੈਂਡ ਟੀਮ 'ਚ ਸ਼ਾਮਲ ਹੋਇਆ ਇਹ ਬੱਲੇਬਾਜ਼
ਮੁਰਲੀਧਰਨ ਨੇ ਈ. ਐੱਸ. ਪੀ. ਐੱਨ. ਕ੍ਰਿਕਇੰਨਫੋ 'ਤੇ ਆਕਾਸ਼ ਚੋਪੜਾ ਦੇ ਨਾਲ ਗੱਲਬਾਤ ਵਿਚ ਕਿਹਾ ਕਿ ਸਚਿਨ ਦੇ ਲਈ ਗੇਂਦਬਾਜ਼ੀ ਕਰਨ ਵਿਚ ਡਰ ਨਹੀਂ ਲੱਗਦਾ ਸੀ ਕਿਉਂਕਿ ਉਹ ਮੈਨੂੰ ਬਹੁਤ ਨੁਕਸਾਨ ਨਹੀਂ ਪਹੁੰਚਾਉਂਦੇ ਸਨ। ਉਹ ਸਹਿਵਾਗ ਦੇ ਉਲਟ ਸਨ ਜੋ ਮੈਨੂੰ ਬਹੁਤ ਪਹੁੰਚਾ ਸਕਦਾ ਸੀ। ਉਹ (ਸਚਿਨ) ਆਪਣਾ ਵਿਕਟ ਬਚਾਏ ਰੱਖਦਾ ਸੀ। ਉਹ ਗੇਂਦ ਨੂੰ ਵਧੀਆ ਤਰ੍ਹਾਂ ਨਾਲ ਸਮਝਦੇ ਸਨ ਅਤੇ ਤਕਨੀਕ ਜਾਣਦੇ ਸਨ। ਟੈਸਟ ਕ੍ਰਿਕਟ ਵਿਚ 800 ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਮੁਰਲੀਧਰਨ ਨੇ ਕਿਹਾ ਕਿ ਆਪਣੇ ਕਰੀਅਰ ਦੇ ਦੌਰਾਨ ਮੈਨੂੰ ਲੱਗਦਾ ਹੈ ਕਿ ਆਫ ਸਪਿਨ ਸਚਿਨ ਦੀ ਮਾਮੂਲੀ ਕਮਜ਼ੋਰੀ ਹੈ। ਲੈੱਗ ਸਪਿਨ 'ਤੇ ਉਹ ਕਰਾਰੇ ਸ਼ਾਟ ਮਾਰਦੇ ਸਨ ਪਰ ਆਫ ਸਪਿਨ ਖੇਡਣ ਵਿਚ ਉਨ੍ਹਾਂ ਨੂੰ ਥੋੜੀ ਪ੍ਰੇਸ਼ਾਨੀ ਹੁੰਦੀ ਸੀ ਕਿਉਂਕਿ ਮੈਂ ਉਨ੍ਹਾਂ ਨੂੰ ਕਈ ਵਾਰ ਆਊਟ ਕੀਤਾ।
ਇਹ ਖ਼ਬਰ ਪੜ੍ਹੋ- ਅਦਿਤੀ ਅਸ਼ੋਕ ਬ੍ਰਿਟਿਸ਼ ਓਪਨ 'ਚ ਸਾਂਝੇਤੌਰ 'ਤੇ 22ਵੇਂ ਸਥਾਨ 'ਤੇ
ਇਸ ਤੋਂ ਇਲਾਵਾ ਕਈ ਆਫ ਸਪਿਨਰਾਂ ਨੇ ਉਨ੍ਹਾਂ ਨੂੰ ਵੀ ਕਈ ਵਾਰ ਆਊਟ ਕੀਤਾ। ਮੈਂ ਇਸ ਨੂੰ ਦੇਖਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਨਹੀਂ ਜਾਣਦਾ। ਮੈਂ ਕਦੇ ਵੀਂ ਉਨ੍ਹਾਂ ਨਾਲ ਇਸ ਬਾਰੇ 'ਚ ਗੱਲ ਨਹੀਂ ਕੀਤੀ ਕਿ ਤੁਸੀਂ ਆਫ ਸਪਿਨ ਖੇਡਣ 'ਚ ਸਹਿਜ ਮਹਿਸੂਸ ਕਿਉਂ ਨਹੀਂ ਕਰਦੇ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਥੋੜੀ ਕਮਜ਼ੋਰੀ ਹੈ ਅਤੇ ਇਸ ਲਈ ਹੋਰ ਖਿਡਾਰੀਆਂ ਦੀ ਤੁਲਨਾ ਵਿਚ ਮੈਂ ਥੋੜਾ ਫਾਇਦੇ ਵਿਚ ਰਿਹਾ। ਸਚਿਨ ਨੂੰ ਹਾਲਾਂਕਿ ਆਊਟ ਕਰਨਾ ਆਸਾਨ ਨਹੀਂ ਸੀ। ਮੁਰਲੀਧਰਨ ਨੇ ਵਨ ਡੇ ਵਿਚ ਵੀ 530 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੇ ਆਪਣੇ ਕਰੀਅਰ ਵਿਚ ਸਚਿਨ ਨੂੰ 13 ਵਾਰ ਆਊਟ ਕੀਤਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।