ਲੰਡਨ ਸਪ੍ਰਿਟਸ ਨੂੰ IPL ਵਰਗੀ ਸਫਲਤਾ ਦਿਵਾਉਣਾ ਚਾਹੁੰਦੈ ਵਾਰਨ
Friday, Aug 09, 2019 - 08:10 PM (IST)
ਲੰਡਨ— ਆਪਣੇ ਜ਼ਮਾਨੇ ਦੇ ਧਾਕੜ ਲੈੱਗ ਸਪਿਨਰ ਸ਼ੇਨ ਵਾਰਨਰ ਨੂੰ ਅਗਲੇ ਸਾਲ ਹੋਣ ਵਾਲੀ 'ਹੰਡ੍ਰੈੱਡ' ਪ੍ਰਤੀਯੋਗਿਤਾ ਲਈ ਲੰਡਨ ਸਪ੍ਰਿਟਸ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ ਅਤੇ ਇਹ ਆਸਟਰੇਲੀਆਈ ਆਈ. ਪੀ. ਐੱਲ. ਟੀਮ ਰਾਜਸਥਾਨ ਰਾਇਲਜ਼ ਨਾਲ ਮਿਲੀ ਸਫਲਤਾ ਨੂੰ ਇੱਥੇ ਵੀ ਦੁਹਰਾਉਣਾ ਚਾਹੁੰਦੀ ਹੈ। ਰਾਜਸਥਾਨ ਰਾਇਲਜ਼ ਦਾ ਕਪਤਾਨ ਅਤੇ ਕੋਚ ਰਹਿੰਦਿਆਂ ਵਾਰਨਰ ਨੇ 2008 ਵਿਚ ਪਹਿਲੇ ਆਈ. ਪੀ. ਐੱਲ. ਵਿਚ ਟੀਮ ਨੂੰ ਖਿਤਾਬ ਦਿਵਾਇਆ ਸੀ।
ਵਾਰਨ ਨੇ ਕਿਹਾ, ''ਮੈਂ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ ਕਿ ਹੰਡ੍ਰੈੱਡ ਦੀ ਲਾਰਡਸ ਸਥਿਤ ਟੀਮ ਦਾ ਮੁੱਖ ਕੋਚ ਬਣਨ ਲਈ ਕਿਹਾ ਗਿਆ ਹੈ। ਇਕ ਨਵੇਂ ਟੂਰਨਾਮੈਂਟ ਵਿਚ ਕੋਚ ਬਣਨ ਦੇ ਮੌਕੇ ਅਤੇ ਅੱਜ ਦੇ ਜ਼ਮਾਨੇ ਦੇ ਖਿਡਾਰੀਆ ਨਾਲ ਕੰਮ ਕਰਨ ਦਾ ਮੈਂ ਅਸਲ ਵਿਚ ਪੂਰਾ ਮਜ਼ਾ ਚੁੱਕਾਗਾਂ ਅਤੇ ਮੈਂ ਇਸ ਚੁਣੌਤੀ ਲਈ ਤਿਆਰ ਹਾਂ।''
