ਵਾਰਨਰ ਇੰਗਲੈਂਡ-ਆਸਟਰੇਲੀਆ ਸੀਰੀਜ਼ ''ਚ ਕਰਨਗੇ ਕੁਮੈਂਟਰੀ
Sunday, Jun 10, 2018 - 04:55 PM (IST)

ਮੈਲਬੋਰਨ : ਬਾਲ ਟੈਂਪਰਿੰਗ ਮਾਮਲੇ 'ਚ ਦੋਸ਼ੀ ਪਾਏ ਜਾਣ ਦੇ ਬਾਅਦ ਇਕ ਸਾਲ ਲਈ ਬੈਨ ਕੀਤੇ ਗਏ ਖਿਡਾਰੀ ਡੇਵਿਡ ਵਾਰਨਰ 13 ਜੂਨ ਤੋਂ ਸ਼ੁਰੂ ਹੋਣ ਵਾਲੀ ਇੰਗਲੈਂਡ ਅਤੇ ਆਸਟਰੇਲੀਆ ਦੀ ਵਨਡੇ ਸੀਰੀਜ਼ ਦੌਰਾਨ ਕੁਮੈਂਟੇਟਰ ਦੀ ਭੂਮਿਕਾ ਨਿਭਾਉਣਗੇ। ਬਾਲ ਟੈਂਪਰਿੰਗ ਮਾਮਲੇ ਦੇ ਬਾਅਦ ਟਿਮ ਪੇਨ ਅਤੇ ਜਸਟਿਨ ਲੈਂਗਰ ਦੀ ਅਗਵਾਈ 'ਚ ਇਹ ਆਸਟਰੇਲੀਆ ਟੀਮ ਦੀ ਪਹਿਲੀ ਸੀਰੀਜ਼ ਹੈ। ਦੱਖਣੀ ਅਫਰੀਕਾ 'ਚ ਹੋਈ ਟੈਸਟ ਸੀਰੀਜ਼ ਦੌਰਾਨ ਗੇਂਦ ਨਾਲ ਛੇੜ-ਛਾੜ ਮਾਮਲੇ 'ਚ ਦੋਸ਼ੀ ਪਾਏ ਜਾਣ ਦੇ ਬਾਅਦ ਵਾਰਨਰ ਅਤੇ ਸਮਿਥ ਨੂੰ ਇਕ ਸਾਲ ਲਈ ਬੈਨ ਕਰ ਦਿੱਤਾ ਗਿਆ ਸੀ। ਫਿਲਹਾਲ ਰਾਸ਼ਟਰੀ ਟੀਮ ਤੋਂ ਬਾਹਰ ਚੱਲ ਰਹੇ ਸਾਬਕਾ ਉਪਕਪਤਾਨ ਵਾਰਨਰ ਇੰਗਲੈਂਡ ਅਤੇ ਆਸਟਰੇਲੀਆ ਸੀਰੀਜ਼ ਦੌਰਾਨ ਕੁਮੈਂਟਰੀ ਕਰਨਗੇ। ਵਾਰਨਰ ਇਸ ਦੇ ਨਾਲ ਕੈਨੇਡਾ ਦੀ ਗਲੋਬਲ ਟੀ-20 ਲੀਗ ਦੇ ਨਾਲ ਵੀ ਕਰਾਰ ਕਰਨ ਦੇ ਕਰੀਬ ਹਨ। ਵਾਰਨਰ ਪੰਜ ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ ਤੋਂ ਕੁਮੈਂਟਰੀ ਪੈਨਲ ਦਾ ਹਿੱਸਾ ਬਣਨਗੇ। ਦੂਜਾ ਮੈਚ 16 ਜੂਨ ਨੂੰ ਕਾਰਡਿਫ 'ਚ ਖੇਡਿਆ ਜਾਵੇਗਾ। ਇਕ ਚੈਨਲ ਦੇ ਨਿਰਦੇਸ਼ਕ ਨੇ ਕਿਹਾ ਵਾਰਨਰ ਟੀ-20 ਅਤੇ ਵਨਡੇ ਦੇ ਬਿਹਤਰੀਨ ਬੱਲੇਬਾਜ਼ ਹਨ। ਉਨ੍ਹਾਂ ਕਿਹਾ ਪਿਛਲੇ ਪੰਜ ਸਾਲ ਤੋਂ ਡੇਵ ਦੇ ਨਾਲ ਸਾਡੇ ਪੇਸ਼ੇਵਰ ਰਿਸ਼ਤੇ ਹਨ। ਅਸੀਂ ਉਨ੍ਹਾਂ ਨੂੰ ਹਮੇਸ਼ਾ ਆਮ ਅਤੇ ਸ਼ਾਂਤ ਇਨਸਾਨ ਦੇ ਰੂਪ 'ਚ ਦੇਖਿਆ ਹੈ। ਉਹ ਆਪਣੀਆਂ ਗਲਤੀਆਂ ਨੂੰ ਸੁਧਾਰ ਕੇ ਅੱਗੇ ਵਧਣਾ ਚਾਹੁੰਦੇ ਹਨ। ਸਾਨੂੰ ਯਕੀਨ ਹੈ ਕਿ ਆਸਟਰੇਲੀਆ ਉਨ੍ਹਾਂ ਨੂੰ ਇਹ ਮੌਕਾ ਦੇਵੇਗਾ. ਆਸਟਰੇਲੀਆ ਨੇ ਮਿਡਲੈਕਸ ਅਤੇ ਸਸੇਕਸ ਦੇ ਨਾਲ ਆਪਣੇ ਦੋ ਅਭਿਆਸ ਮੈਚਾਂ ਨੂੰ ਜਿੱਤਿਆ ਹੈ ਅਤੇ ਇਸਦੇ ਬਾਅਦ ਉਹ ਪੰਜ ਮੈਚਾਂ ਦੀ ਵਨਡੇ ਸੀਰੀਜ਼ ਇੰਗਲੈਂਡ ਦੇ ਖਿਲਾਫ ਖੇਡੇਗਾ ਜਿਸਦੇ ਬਾਅਦ ਬਰਮਿੰਘਮ 'ਚ ਇਕਲੌਤਾ ਟੀ-20 ਮੈਚ ਖੇਡਿਆ ਜਾਵੇਗਾ।