ਵਾਰਨਰ ਨੂੰ ਸਤਾ ਰਹੀ IPL ਦੀ ਯਾਦ, ਭੁਵਨੇਸ਼ਵਰ ਕੁਮਾਰ ਨੂੰ ਕੀਤਾ ਇਹ ਮੈਸੇਜ਼

Wednesday, Apr 04, 2018 - 12:29 PM (IST)

ਵਾਰਨਰ ਨੂੰ ਸਤਾ ਰਹੀ IPL ਦੀ ਯਾਦ, ਭੁਵਨੇਸ਼ਵਰ ਕੁਮਾਰ ਨੂੰ ਕੀਤਾ ਇਹ ਮੈਸੇਜ਼

ਨਵੀਂ ਦਿੱਲੀ (ਬਿਊਰੋ)— ਆਸਟਰੇਲੀਆਈ ਖਿਡਾਰੀ ਡੇਵਿਡ ਵਾਰਨਰ ਲਈ ਇਹ ਦੌਰ ਬਹੁਤ ਹੀ ਮੁਸ਼ਕਲ ਭਰਿਆ ਬੀਤ ਰਿਹਾ ਹੈ। ਬਾਲ ਟੈਂਪਰਿੰਗ ਮਾਮਲੇ ਵਿਚ ਦੋਸ਼ੀ ਪਾਏ ਜਾਣ ਦੇ ਬਾਅਦ ਆਸਟਰੇਲੀਆ ਕ੍ਰਿਕਟ ਵਲੋਂ ਵਾਰਨਰ ਉੱਤੇ ਇਕ ਸਾਲ ਦਾ ਬੈਨ ਲਗਾ ਦਿੱਤਾ ਗਿਆ। ਇੰਨਾ ਹੀ ਨਹੀਂ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 11ਵੇਂ ਸੀਜ਼ਨ ਤੋਂ ਵੀ ਉਨ੍ਹਾਂ ਨੂੰ ਹੱਥ ਧੋਣਾ ਪਿਆ ਹੈ। ਆਈ.ਪੀ.ਐੱਲ. ਦੀ ਫਰੈਂਚਾਇਜੀ ਸਨਰਾਈਜਰਸ ਹੈਦਰਾਬਾਦ ਨੇ ਡੇਵਿਡ ਵਾਰਨਰ ਨੂੰ ਆਪਣੀ ਟੀਮ ਦੇ ਕਪਤਾਨ ਦੇ ਰੂਪ ਵਿਚ ਨਿਯੁਕਤ ਕੀਤਾ ਸੀ ਪਰ ਬਾਲ ਟੈਂਪਰਿੰਗ ਵਿਵਾਦ ਵਿਚ ਨਾਮ ਆਉਣ ਦੇ ਬਾਅਦ ਉਨ੍ਹਾਂ ਨੇ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਸੀ।

ਅਜਿਹਾ ਲੱਗਦਾ ਹੈ ਕਿ ਡੇਵਿਡ ਵਾਰਨਰ ਆਪਣੀ ਫਰੈਂਚਾਇਜੀ ਸਨਰਾਈਜਰਸ ਹੈਦਰਾਬਾਦ ਨੂੰ ਬਹੁਤ ਮਿਸ ਕਰ ਰਹੇ ਹਨ। ਹਾਲ ਹੀ ਵਿਚ ਸਨਰਾਈਜਰਸ ਹੈਦਰਾਬਾਦ ਦੇ ਤੇਜ਼ ਗੇਂਦਬਾਜ਼ ਅਤੇ ਵਾਇਸ ਕੈਪਟਨ ਭੁਵਨੇਸ਼ਵਰ ਕੁਮਾਰ ਫਰੈਂਚਾਇਜੀ ਦੇ ਆਧਿਕਾਰਕ ਇਸਟਾਗ੍ਰਾਮ ਅਕਾਊਂਟ ਲਈ ਲਾਈਵ ਕਰ ਰਹੇ ਸਨ ਕਿ ਉਦੋਂ ਡੇਵਿਡ ਵਾਰਨਰ ਨੇ ਭੁਵੀ ਨੂੰ ਮੈਸੇਜ਼ ਭੇਜ ਦਿੱਤਾ। ਡੇਵਿਡ ਵਾਰਨਰ ਨੇ ਭੁਵਨੇਸ਼ਵਨਰ ਕੁਮਾਰ ਨੂੰ ਹੈਲੋ ਭੁਵੀ ਲਿਖਦੇ ਹੋਏ ਮੈਸੇਜ਼ ਕੀਤਾ। ਉਥੇ ਹੀ ਡੇਵਿਡ ਵਾਰਨਰ ਦਾ ਮੈਸੇਜ਼ ਵੇਖ ਉਨ੍ਹਾਂ ਦੇ ਪ੍ਰਸ਼ੰਸਕ ਲਿਖਣ ਲੱਗੇ ਕਿ ਇਸ ਸੀਜ਼ਨ ਅਸੀ ਤੁਹਾਨੂੰ ਬਹੁਤ ਮਿਸ ਕਰਾਂਗੇ।

ਦੱਸ ਦਈਏ ਕਿ ਡੇਵਿਡ ਵਾਰਨਰ ਦੀ ਜਗ੍ਹਾ ਸਨਰਾਈਜਰਸ ਹੈਦਰਾਬਾਦ ਨੇ ਕੇਨ ਵਿਲੀਅਨਸ ਨੂੰ ਕਪਤਾਨੀ ਸੌਂਪੀ ਹੈ। ਦੱਸ ਦਈਏ ਕਿ ਕੇਪਟਾਊਨ ਵਿਚ ਸਾਊਥ ਅਫਰੀਕਾ ਖਿਲਾਫ ਖੇਡੇ ਗਏ ਤੀਸਰੇ ਟੈਸਟ ਮੈਚ ਦੌਰਾਨ ਆਸਟਰੇਲੀਆਈ ਖਿਡਾਰੀਆਂ ਨੇ ਬਾਲ ਟੈਂਪਰਿੰਗ ਕਰਨ ਦੀ ਯੋਜਨਾ ਬਣਾਈ ਸੀ। ਇਨ੍ਹਾਂ ਖਿਡਾਰੀਆਂ ਵਿਚ ਕਪਤਾਨ ਸਟੀਵ ਸਮਿਥ, ਡੇਵਿਡ ਵਾਰਨਰ ਅਤੇ ਕੇਮਰਾਨ ਬੇਨਕਰਾਫਟ ਵੀ ਸ਼ਾਮਲ ਸਨ। ਕ੍ਰਿਕਟ ਆਸਟਰੇਲੀਆ ਨੇ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਉੱਤੇ ਇਕ-ਇਕ ਸਾਲ ਦਾ ਬੈਨ ਲਗਾਇਆ ਹੈ ਤਾਂ ਉਥੇ ਹੀ ਕੇਮਰਾਨ ਬੇਨਕਾਫਟ ਉੱਤੇ 9 ਮਹੀਨੇ ਦਾ ਬੈਨ ਲਗਾਇਆ ਗਿਆ ਹੈ।


Related News