ਹਾਰਨ ਤੋਂ ਬਾਅਦ ਵਾਰਨਰ ਨੇ ਦਿੱਤਾ ਵੱਡਾ ਬਿਆਨ, ਕਿਹਾ- ਮੈਨੂੰ ਕੋਈ ਅਫਸੋਸ ਨਹੀਂ
Saturday, Sep 26, 2020 - 11:59 PM (IST)
ਆਬੂ ਧਾਬੀ- ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਖੇਡੇ ਗਏ ਆਈ. ਪੀ. ਐੱਲ. ਦੇ 8ਵੇਂ ਮੈਚ 'ਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮੈਚ ਹਾਰਨ ਤੋਂ ਬਾਅਦ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਮੈਚ 'ਚ ਉਨ੍ਹਾਂ ਵਲੋਂ ਕੀਤੇ ਗਏ ਫੈਸਲੇ ਦਾ ਮੈਨੂੰ ਕੋਈ ਅਫਸੋਸ ਨਹੀਂ ਹੈ।
ਵਾਰਨਰ ਨੇ ਮੈਚ ਤੋਂ ਬਾਅਦ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੇਰਾ ਫੈਸਲਾ ਠੀਕ ਸੀ। ਸਾਡੇ ਲਈ, ਸਾਡੀ ਤਾਕਤ ਡੈੱਥ ਗੇਂਦਬਾਜ਼ੀ ਹੈ। ਮੈਨੂੰ ਲੱਗਦਾ ਹੈ ਕਿ ਇਹ ਅਸਲ 'ਚ ਤੇਜ਼ੀ ਲਿਆਉਣ ਦੇ ਲਈ ਇਕ ਮੁਸ਼ਕਿਲ ਵਿਕਟ ਸੀ। ਮੈਨੂੰ ਪਛਤਾਵਾ ਨਹੀਂ ਹੈ ਕਿ ਮੈਂ ਖੇਡ ਦੀ ਸ਼ੁਰੂਆਤ 'ਚ ਕੀ ਕੀਤਾ ਅਤੇ ਮੈਂ ਆਪਣੇ ਫੈਸਲੇ 'ਤੇ ਅੜਿਆ ਰਿਹਾ। ਕਮਿੰਸ ਨੇ ਟੈਸਟ ਮੈਚ ਲਾਈਨ ਅਤੇ ਲੈਂਥ ਨਾਲ ਗੇਂਦਬਾਜ਼ੀ ਕੀਤੀ। ਥੋੜੀ ਮੂਵਮੈਂਟ ਸੀ। ਅਸੀਂ ਚਾਰ ਜਾਂ ਪੰਜ ਓਵਰ 'ਚ 20 ਦੌੜਾਂ ਦੇ ਕੋਲ ਸੀ ਅਤੇ ਜਿੱਥੇ ਸਾਨੂੰ ਮਾਰ ਮਿਲੀ। ਵਾਰਨਰ ਨੇ ਕਿਹਾ 30 ਜਾਂ 40 ਦੌੜਾਂ ਹੁੰਦੀਆਂ ਤਾਂ ਬਹੁਤ ਵਧੀਆ ਹੁੰਦਾ। ਅਸੀਂ ਸਭ ਤੋਂ ਉੱਪਰ ਜਾਣਾ। ਜੇਕਰ ਗੇਂਦਬਾਜ਼ ਠੀਕ ਲਾਈਨ ਅਤੇ ਲੈਂਥ ਗੇਂਦਬਾਜ਼ੀ 'ਤੇ ਕਰ ਰਹੇ ਹਨ ਤਾਂ ਕੁਝ ਨਹੀਂ ਕਰ ਸਕਦੇ।
ਜ਼ਿਕਰਯੋਗ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.)-13 ਸੈਸ਼ਨ ਦਾ 8ਵਾਂ ਮੁਕਾਬਲਾ ਆਬੂ ਧਾਬੀ 'ਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਖੇਡਿਆ ਗਿਆ। ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਨੇ ਕੋਲਕਾਤਾ ਨੂੰ 143 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਕੋਲਕਾਤਾ ਦੀ ਟੀਮ ਨੇ ਇਹ ਮੈਚ 7 ਵਿਕਟਾਂ ਨਾਲ ਜਿੱਤ ਲਿਆ।