ਵਾਰਨਰ ਦਾ ਪੰਜਾਬ ਵਿਰੁੱਧ ਲਗਾਤਾਰ 9ਵਾਂ ਅਰਧ ਸੈਂਕੜਾ, ਇਹ ਰਿਕਾਰਡ ਵੀ ਬਣਾਏ
Thursday, Oct 08, 2020 - 09:08 PM (IST)
ਦੁਬਈ- ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਨੇ ਕਿੰਗਜ਼ ਇਲੈਵਨ ਪੰਜਾਬ ਵਿਰੁੱਧ ਆਪਣੀ ਸ਼ਾਨਦਾਰ ਫਾਰਮ ਬਰਕਰਾਰ ਰੱਖਦੇ ਹੋਏ ਆਪਣੇ ਕਰੀਅਰ ਦੀ 46ਵਾਂ ਤਾਂ ਪੰਜਾਬ ਵਿਰੁੱਧ ਲਗਾਤਾਰ 9ਵੀਂ ਪਾਰੀ 'ਚ ਅਰਧ ਸੈਂਕੜਾ ਲਗਾਇਆ। ਪੰਜਾਬ ਦੇ ਵਿਰੁੱਧ ਵਾਰਨਰ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਕ੍ਰਿਕਟਰ ਸੀ। ਦੁਬਈ ਦੇ ਮੈਦਾਨ 'ਤੇ ਇਕ ਬਾਰ ਫਿਰ ਜਦੋ ਪੰਜਾਬ ਦੇ ਸਾਹਮਣੇ ਆਏ ਤਾਂ ਉਨ੍ਹਾਂ ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ।
ਡੇਵਿਡ ਵਾਰਨਰ ਦੀ ਪੰਜਾਬ ਵਿਰੁੱਧ ਪਿਛਲੀਆਂ 9 ਪਾਰੀਆਂ
58 (41)
81 (52)
59 (31)
52 (41)
70 (54)
51 (27)
70 (62)
81 (56)
50 (37)
ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ
46 ਡੇਵਿਡ ਵਾਰਨਰ
38 ਸੁਰੇਸ਼ ਰੈਨਾ
38 ਰੋਹਿਤ ਸ਼ਰਮਾ
37 ਵਿਰਾਟ ਕੋਹਲੀ
37 ਸ਼ਿਖਰ ਧਵਨ
ਇਕ ਟੀਮ ਦੇ ਵਿਰੁੱਧ ਸਭ ਤੋਂ ਜ਼ਿਆਦਾ 50+ਸਕੋਰ (ਫੀਸਦੀ 'ਚ)
ਡੇਵਿਡ ਵਾਰਨਰ - 80 ਫੀਸਦੀ ਬਨਾਮ ਪੰਜਾਬ
ਡੇਵਿਡ ਵਾਰਨਰ- 80 ਫੀਸਦੀ ਬਨਾਮ ਆਰ. ਸੀ. ਬੀ.
ਗੇਲ- 58 ਫੀਸਦੀ ਬਨਾਮ ਪੰਜਾਬ
ਰਹਾਣੇ- 42 ਫੀਸਦੀ ਬਨਾਮ ਡੀ. ਸੀ.
ਮਾਰਸ਼- 42 ਫੀਸਦੀ ਬਨਾਮ ਮੁੰਬਈ ਇੰਡੀਅਨਜ਼
ਵਾਟਸਨ- 42 ਫੀਸਦੀ ਬਨਾਮ ਚੇਨਈ ਸੁਪਰ ਕਿੰਗਜ਼
ਡੇਵਿਡ ਵਾਰਨਰ- 40 ਫੀਸਦੀ ਬਨਾਮ ਮੁੰਬਈ ਇੰਡੀਅਨਜ਼
ਵਾਟਸਨ ਦੇ ਸਿਕਸ ਦਾ ਰਿਕਾਰਡ ਵੀ ਤੋੜਿਆ
ਵਾਟਸਨ ਨੇ ਅਰਧ ਸੈਂਕੜੇ ਵਾਲੀ ਪਾਰੀ ਦੌਰਾਨ ਪਹਿਲਾ ਛੱਕਾ ਲਗਾਉਂਦੇ ਹੀ ਆਈ. ਪੀ. ਐੱਲ. ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਛੱਕੇ ਮਾਰਨ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਸ਼ੇਨ ਵਾਟਸਨ ਨੂੰ ਪਿੱਛੇ ਛੱਡ ਦਿੱਤਾ। ਵਾਟਸਨ ਦੇ ਨਾਂ 186 ਛੱਕੇ ਹਨ। ਹੁਣ ਵਾਰਨਰ ਉਸ ਤੋਂ ਅੱਗੇ ਹੋ ਗਏ ਹਨ। ਦੱਸ ਦੇਈਏ ਕਿ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਮਾਮਲੇ 'ਚ ਕ੍ਰਿਸ ਗੇਲ (326) ਹੁਣ ਵੀ ਟਾਪ 'ਤੇ ਬਣੇ ਹੋਏ ਹਨ।