ਵਾਰਨਰ ਦੀ ਬੇਟੀ ਆਪਣੇ ਪਾਪਾ ਦੀ ਨਹੀਂ ਸਗੋਂ ਵਿਰਾਟ ਦੀ ਹੈ ਫੈਨ, Video ਜਿੱਤ ਲਵੇਗੀ ਤੁਹਾਡਾ ਦਿਲ

Sunday, Nov 10, 2019 - 03:42 PM (IST)

ਵਾਰਨਰ ਦੀ ਬੇਟੀ ਆਪਣੇ ਪਾਪਾ ਦੀ ਨਹੀਂ ਸਗੋਂ ਵਿਰਾਟ ਦੀ ਹੈ ਫੈਨ, Video ਜਿੱਤ ਲਵੇਗੀ ਤੁਹਾਡਾ ਦਿਲ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਬੱਲੇਬਾਜ਼ੀ ਦਾ ਮੁਰੀਦ ਹਰ ਕੋਈ ਹੈ। ਦਿੱਗਜ ਤੋਂ ਦਿੱਗਜ ਖਿਡਾਰੀ ਵੀ ਵਿਰਾਟ ਦੀ ਬੱਲੇਬਾਜ਼ੀ ਦੀ ਸ਼ਲਾਘਾ ਕਰਦਿਆਂ ਨਹੀਂ ਥੱਕਦੇ। ਨੌਜਵਾਨ ਖਿਡਾਰੀ ਵੀ ਵਿਰਾਟ ਨੂੰ ਆਪਣੀ ਪ੍ਰੇਰਣਾ ਮੰਨ ਕੇ ਖੇਡਦੇ ਹਨ। ਉੱਥੇ ਆਸਟਰੇਲੀਆ ਦੇ ਧਮਾਕੇਦਾਰ ਡੇਵਿਡ ਵਾਰਨਰ ਵੀ ਬਿਹਤਰੀਨ ਬੱਲੇਬਾਜ਼ ਹੈ ਪਰ ਉਸ ਦੀ ਬੇਟੀ ਨੂੰ ਪਿਤਾ ਦੀ ਬੱਲੇਬਾਜ਼ੀ ਨਹੀਂ ਸਗੋਂ ਵਿਰਾਟ ਦੀ ਬੱਲੇਬਾਜ਼ੀ ਚੰਗੀ ਲਗਦੀ ਹੈ।

ਤੁਸੀਂ ਵੱਡੇ-ਵੱਡੇ ਦਿੱਗਜਾਂ ਨੂੰ ਵਿਰਾਟ ਦੀ ਬੱਲੇਬਾਜ਼ੀ ਦਾ ਫੈਨ ਹੁੰਦਿਅ ਦੇਖਿਆ ਹੋਵੇਗਾ ਪਰ ਆਸਟਰੇਲੀਆ ਦੇ ਤੂਫਾਨੀ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੀ ਬੇਟੀ ਏ. ਵੀ. ਨੇ ਬੱਲੇਬਾਜ਼ੀ ਕਰਦਿਆਂ ਵਿਰਾਟ ਕੋਹਲੀ ਦਾ ਨਾਂ ਲਿਆ। ਆਪਣੇ ਪਾਪਾ ਦੀ ਬਾਲ ਨੂੰ ਹਿੱਟ ਕਰਦਿਆਂ ਬੇਟੀ ਨੇ ਕਿਹਾ, ''ਮੈਂ ਵਿਰਾਟ ਕੋਹਲੀ ਹਾਂ.... ਇਸ ਵੀਡੀਓ ਨੂੰ ਅਪਲੋਡ ਕਰਦਿਆਂ ਵਾਰਨਰ ਦੀ ਪਤਨੀ ਨੇ ਵਿਰਾਟ ਨੂੰ ਵੀ ਟੈਗ ਕੀਤਾ ਹੈ ਅਤੇ ਲਿਖਿਆ ਹੈ ਕਿ ਇਸ ਛੋਟੀ ਬੱਚੀ ਨੇ ਭਾਰਤ ਵਿਚ ਕਾਫੀ ਜ਼ਿਆਦਾ ਸਮਾਂ ਬਿਤਾਇਆ ਹੈ। ਹੁਣ ਇਹ ਵਿਰਾਟ ਕੋਹਲੀ ਬਣਨਾ ਚਾਹੁੰਦੀ ਹੈ।\

ਪਤਨੀ ਕੈਂਡਿਸ ਵਾਰਨਰ ਵੱਲੋਂ ਇਸ ਵੀਡੀਓ ਨੂੰ ਪੋਸਟ ਕਰਨ ਤੋਂ ਬਾਅਦ ਡੇਵਿਡ ਵਾਰਨਰ ਨੇ ਇਕ ਮਜ਼ੇਦਾਰ ਕੁਮੈਂਟ ਕੀਤਾ। ਉਸ ਨੇ ਲਿਖਿਆ ਕਿ ਮੈਂ ਇਸ ਨੂੰ ਲੈ ਕੇ ਯਕੀਨੀ ਨਹੀਂ ਹਾਂ। ਤੁਸੀਂ ਇਸ ਵਿਰਾਟ ਕੋਹਲੀ ਨੂੰ ਕੀ ਕੈਪਸ਼ਨ ਦੇਣਾ ਚਾਹੋਗੇ। ਦੱਸ ਦਈਏ ਕਿ ਡੇਵਿਡ ਵਾਰਨਰ ਆਈ. ਪੀ. ਐੱਲ. ਦੀ ਟੀਮ ਸਨਰਾਈਜ਼ਰਸ ਹੈਦਰਾਬਦ ਵੱਲੋਂ ਖੇਡਦੇ ਹਨ ਅਤੇ ਉਸ ਦੇ ਲਈ ਉਹ ਆਪਣੀ ਫੈਮਿਲੀ ਦੇ ਨਾਲ ਭਾਰਤ ਵਿਚ 2 ਮਹੀਨ ਗੁਜ਼ਾਰਦੇ ਹਨ।


Related News