ਦੁਨੀਆ ਦੀ ਸਰਵਸ੍ਰੇਸ਼ਠ ਫਿਨਿਸ਼ਰ ਬਣਨਾ ਚਾਹੁੰਦੀ ਹਾਂ : ਨਵੋਜਤ
Thursday, Sep 03, 2020 - 10:04 PM (IST)

ਬੈਂਗਲੁਰੂ- ਭਾਰਤੀ ਹਾਕੀ ਟੀਮ ਦੀ ਸਟ੍ਰਾਈਕਰ ਨਵਜੋਤ ਕੌਰ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਿਤਾ ਨੂੰ ਦਿੰਦੇ ਹੋਏ ਕਿਹਾ ਕਿ ਉਹ ਦੁਨੀਆ ਦੀ ਸਰਵਸ੍ਰੇਸ਼ਠ ਫਿਨਸ਼ਿਰ ਬਣਨਾ ਚਾਹੁੰਦੀ ਹੈ। ਨਵਜੋਤ ਨੇ ਕਿਹਾ ਕਿ ਕਿਸੇ ਵੀ ਹਾਕੀ ਟੀਮ ਦੇ ਲਈ ਫਿਨਸ਼ਿਰ ਦੀ ਭੂਮੀਕਾ ਮਹੱਤਵਪੂਰਨ ਹੁੰਦੀ ਹੈ ਤੇ ਮੈਨੂੰ ਖੁਸ਼ੀ ਹੈ ਕਿ ਮੇਰੇ ਸਾਥੀਆਂ ਦੇ ਬਣਾਏ ਗਏ ਮੌਕਿਆਂ ਨੂੰ ਲਾਭ ਚੁੱਕਣ ਦਾ ਮੌਕਾ ਦਿੱਤਾ ਗਿਆ ਹੈ। ਹਾਕੀ ਇੰਡੀਆ ਦੀ ਰਿਲੀਜ਼ ਦੇ ਅਨੁਸਾਰ ਇਸ 25 ਸਾਲਾ ਖਿਡਾਰੀ ਨੇ ਕਿਹਾ ਕਿ ਇਸ ਕੰਮ ਦੇ ਨਾਲ ਬਹੁਤ ਦਬਾਅ ਵੀ ਜੁੜਿਆ ਹੈ ਪਰ ਮੈਂ ਹੁਣ ਤੱਕ ਇਸ ਚੁਣੌਤੀ ਦਾ ਪੂਰਾ ਲਾਭ ਚੁੱਕਿਆ ਹੈ। ਮੈਂ ਆਪਣੀ ਤਕਨੀਕ 'ਤੇ ਕੰਮ ਜਾਰੀ ਰੱਖਣਾ ਚਾਹੁੰਦੀ ਹਾਂ ਤੇ ਉਮੀਦ ਹੈ ਕਿ ਇਕ ਦਿਨ ਮੈਂ ਦੁਨੀਆ ਦੀ ਸਰਵਸ੍ਰੇਸ਼ਠ ਫਿਨਿਸ਼ਰ ਬਣਾਂਗੀ। ਭਾਰਤ ਵਲੋਂ ਹੁਣ ਤੱਕ 172 ਮੈਚ ਖੇਡਣ ਵਾਲੀ ਨਵਜੋਤ ਨੇ ਆਪਣੀ ਸਫਲਤਾ ਦਾ ਸਿਹਰਾ ਪਿਤਾ ਨੂੰ ਦਿੱਤਾ ਦੋ ਸ਼ੁਰੂ ਤੋਂ ਚਾਹੁੰਦੇ ਸਨ ਕਿ ਉਨ੍ਹਾਂ ਦੇ ਤਿੰਨ ਬੱਚੇ ਖੇਡਾਂ ਨਾਲ ਜੁੜਣ।
ਨਵਜੋਤ ਨੇ ਕਿਹਾ ਕਿ ਜੇਕਰ ਮੈਨੂੰ ਆਪਣੇ ਮਾਤਾ-ਪਿਤਾ ਖਾਸਕਰ ਪਿਤਾਜੀ ਦਾ ਸਹਿਯੋਗ ਨਹੀਂ ਮਿਲਦਾ ਤਾਂ ਅੱਜ ਮੈਂ ਜਿਸ ਜਗ੍ਹਾ 'ਤੇ ਹਾਂ ਉੱਥੇ ਨਹੀਂ ਪਹੁੰਚ ਸਕਦੀ ਸੀ। ਮੇਰੇ ਪਿਤਾਜੀ ਨੇ ਮੈਨੂੰ ਸਕੂਲ 'ਚ ਹਾਕੀ ਖੇਡਣ ਦੇ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਦਾ ਸ਼ੁਰੂ ਤੋਂ ਸੁਪਨਾ ਸੀ ਕਿ ਉਸਦਾ ਇਕ ਬੱਚਾ ਖਿਡਾਰੀ ਬਣੇ ਤੇ ਮੈਨੂੰ ਅਸਲ 'ਚ ਬਹੁਤ ਖੁਸ਼ੀ ਹੈ ਕਿ ਮੈਂ ਉਨ੍ਹਾਂ ਦਾ ਸੁਪਨਾ ਪੂਰਾ ਕਰਨ 'ਚ ਸਫਲ ਰਹੀ।