ਵਲੈਤੀਆਂ ਦੇ ਟੋਟਕੇ ਫੇਲ ਇਕ-ਦੋ ਪਲੇਅਰ ਨਹੀਂ, ਪੂਰੀ ਟੀਮ ਲਾਉਂਦੀ ਹੈ ਹਰ ਹਾਲ ''ਚ ਜਿੱਤ ਲਈ ਜੁਗਾੜ

07/13/2018 3:32:59 AM

ਜਲੰਧਰ— ਕਿਸੇ ਵੀ ਗੇਮ ਵਿਚ ਖਿਡਾਰੀਆਂ ਵੱਲੋਂ ਵੱਖ-ਵੱਖ ਟੋਟਕੇ ਕਰਨਾ ਵੈਸੇ ਤਾਂ ਆਮ ਗੱਲ ਹੈ ਪਰ ਗੱਲ ਜਦੋਂ ਇੰਗਲੈਂਡ ਟੀਮ ਦੇ ਖਿਡਾਰੀਆਂ ਦੀ ਹੋਵੇ ਤਾਂ ਇਥੇ ਹੱਦ ਹੀ ਹੋ ਜਾਂਦੀ ਹੈ। ਕ੍ਰੋਏਸ਼ੀਆ ਖਿਲਾਫ ਸੈਮੀਫਾਈਨਲ ਵਿਚ ਉਤਰੀ ਇੰਗਲੈਂਡ ਟੀਮ ਦੇ ਖਿਡਾਰੀਆਂ ਬਾਰੇ ਵਿਚ ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਹੈ, ਜੋ ਉਹ ਹਰ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਕਰਦੀ ਆਈ ਹੈ। ਉਹ ਇਕ ਤਰ੍ਹਾਂ ਦਾ ਟੋਟਕਾ ਹੀ ਹੁੰਦਾ ਹੈ। ਇਸ ਦੀ ਇਕ ਉਦਾਹਰਣ ਏਰਿਕ ਡਾਇਰ ਵੱਲੋਂ ਜੇਬ 'ਚੋਂ ਕੱਢੀ ਗਈ ਟੇਪ ਲਾ ਕੇ ਖੇਡਣਾ ਵੀ ਹੈ। ਉਥੇ ਹੀ ਸੋਸ਼ਲ ਸਾਈਟਸ 'ਤੇ ਇੰਗਲੈਂਡ ਦੇ ਖਿਡਾਰੀਆਂ ਦੇ ਇਨ੍ਹਾਂ ਤਰੀਕਿਆਂ ਨੂੰ ਖੂਬ ਟਰੋਲ ਕੀਤਾ ਜਾ ਰਿਹਾ ਹੈ। ਲੋਕ ਲਿਖ ਰਹੇ ਹਨ-ਵਲੈਤੀਆਂ ਨੇ ਜਿੱਤ ਲਈ ਜੋ ਟੋਟਕੇ ਕੀਤੇ, ਉਹ ਫੇਲ ਹੋ ਗਏ ਹਨ।

PunjabKesari
ਸਵੀਡਨ 'ਚ ਬਣੀਆਂ ਜੁਰਾਬਾਂ ਨੂੰ ਲੱਕੀ ਮੰਨਦਾ ਹੈ ਜੈਸੀ ਲਿੰਗਾਰਡ
ਜੈਸੀ ਲਿੰਗਾਰਡ ਮੈਚ ਤੋਂ ਪਹਿਲਾਂ ਇਕੱਲਾ ਖੁਦ ਨਾਲ ਗੱਲਾਂ ਕਰਨੀਆਂ ਪਸੰਦ ਕਰਦਾ ਹੈ। ਉਹ ਕਹਿੰਦਾ ਹੈ-ਇਸ ਨਾਲ ਉਹ ਖੁਦ ਨੂੰ ਮੋਟੀਵੇਟ ਕਰਦਾ ਹੈ। ਇਸ ਤੋਂ ਇਲਾਵਾ ਜੈਸੀ ਕੋਲ ਇਕ ਜੁਰਾਬਾਂ ਦਾ ਜੋੜਾ ਵੀ ਹੈ, ਜੋ ਸਵੀਡਨ ਦਾ ਬਣਿਆ ਹੈ। ਜੈਸੀ ਇਸ ਨੂੰ ਲੱਕੀ ਮੰਨਦਾ ਹੈ। ਇਸ ਲਈ ਹਰ ਮੈਚ ਵਿਚ ਇਹੀ ਜੁਰਾਬਾਂ ਪਾ ਕੇ ਖੇਡਣ ਜਾਂਦਾ ਹੈ।
ਕੇਲੀ ਵਾਕਰ : ਵਾਕਰ ਆਪਣੇ ਅੰਡਰਵੀਅਰ ਨੂੰ ਲੱਕੀ ਮੰਨਦਾ ਹੈ। ਉਹ ਦੁਨੀਆ ਵਿਚ ਕਿਤੇ ਵੀ ਖੇਡੇ, ਉਹੀ ਅੰਡਰਵੀਅਰ ਪਾ ਕੇ ਖੇਡਣਾ ਪਸੰਦ ਕਰਦਾ ਹੈ। 
ਏਸ਼ਲੇ ਯੰਗ : ਯੰਗ ਆਪਣੀ ਕਿਟ ਨੂੰ ਖੱਬੇ ਪਾਸੇ ਰੱਖਣ ਨੂੰ ਪਹਿਲ ਦਿੰਦਾ ਹੈ। ਇਸੇ ਤਰ੍ਹਾਂ ਮੈਦਾਨ ਵਿਚ ਉਹ ਆਪਣਾ ਖੱਬਾ ਪੈਰ ਪਹਿਲਾਂ ਰੱਖਦਾ ਹੈ। 
ਬ੍ਰੇਨੀ ਡੈਨੀ : ਡੈਨੀ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਵਿਲੀਅਮ ਸ਼ੈਕਸਪੀਅਰ ਦਾ ਨਾਟਕ ਰੋਮੀਓ ਐਂਡ ਜੂਲੀਅਟ ਪੜ੍ਹਨਾ ਨਹੀਂ ਭੁੱਲਦਾ। ਡੈਨੀ ਨੇ ਕਿਹਾ ਕਿ ਇਹ ਉਸ ਦੀ ਪੁਰਾਣੀ ਆਦਤ ਹੈ। ਇਸ ਨਾਲ ਉਹ ਫੇਲ ਨਹੀਂ ਹੁੰਦਾ।
ਡੇਲੇ ਅਲੀ : ਅਲੀ ਮੈਚ ਦੌਰਾਨ ਆਪਣੇ ਉਹੀ ਸ਼ੀਨ ਪੈਡ ਪਾਉਂਦਾ ਹੈ, ਜੋ ਉਸ ਨੇ 11 ਸਾਲ ਦੀ ਉਮਰ ਵਿਚ ਲਏ ਸਨ। ਇਸ ਤੋਂ ਇਲਾਵਾ ਉਹ ਮੈਚ ਆਈਸ ਬਾਥ ਜ਼ਰੂਰ ਲੈਂਦਾ ਹੈ।

PunjabKesari
ਜੇਮੀ ਵਾਰਡੀ ਮੈਚ ਤੋਂ ਪਹਿਲਾਂ ਪੀਂਦਾ ਹੈ 3 ਰੈੱਡ ਬੁੱਲ
ਜੇਮੀ ਵਾਰਡੀ ਰੈੱਡ ਬੁੱਲ ਦਾ ਬਹੁਤ ਸ਼ੌਕੀਨ ਹੈ। ਅਕਸਰ ਮੈਚ ਵਾਲੇ ਦਿਨ ਉਹ ਦਿਨ ਵਿਚ 3 ਕੈਨ ਪੀਂਦਾ ਹੈ। ਇਕ ਸਵੇਰੇ ਉੱਠ ਕੇ, ਦੂਸਰਾ ਦੁਪਹਿਰ 11.30 ਵਜੇ ਤੇ ਤੀਸਰਾ ਮੈਚ ਸ਼ੁਰੂ ਹੋਣ ਤੋਂ ਕੁੱਝ ਸਮਾਂ ਪਹਿਲਾਂ। ਜੇਮੀ ਨੂੰ ਰੈੱਡ ਬੁੱਲ ਦਾ ਸ਼ੂਗਰ-ਫ੍ਰੀ ਵਰਜ਼ਨ ਪਸੰਦ ਨਹੀਂ ਹੈ। ਇਕ ਪੱਤਰਕਾਰ ਦੇ ਸੁਆਲ 'ਤੇ ਉਸ ਨੇ ਕਿਹਾ ਸੀ ਕਿ ਸ਼ੂਗਰ-ਫ੍ਰੀ ਦਾ ਟੇਸਟ ਵਧੀਆ ਨਹੀਂ ਹੁੰਦਾ। ਵੈਸੇ ਵੀ ਉਸ ਨੂੰ ਐਨਰਜੀ ਡ੍ਰਿੰਕ ਲੈਣ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ। ਟੀਮ ਮੈਨੇਜਰ ਨੂੰ ਵੀ ਨਹੀਂ ਹੈ।

PunjabKesari
ਕੋਚ ਵੀ ਘੱਟ ਨਹੀਂ : ਟੀਮ ਕੋਚ ਗੈਰਥ ਸਾਊਥਗੇਟ ਵੀ ਇਸ ਮਾਮਲੇ ਵਿਚ ਪਿੱਛੇ ਨਹੀਂ । ਟੀਮ ਦਾ ਕੋਚ ਮਿਡਿਲਸਬਰਾ  ਇਕ ਵਾਰ  ਆਪਣੀਆਂ ਜ਼ੁਰਾਬਾਂ ਕਮਰੇ ਵਿਚ ਭੁੱਲ ਗਿਆ ਸੀ। ਉਸ ਨੇ ਕਿਸੇ ਨੂੰ ਭੇਜ ਕੇ ਜ਼ੁਰਾਬਾਂ ਮੰਗਵਾਈਆਂ। ਅਸੀਂ ਮੈਚ ਜਿੱਤ ਗਏ। ਕਿਸੇ ਨੇ ਕਿਹਾ ਇਹ ਜ਼ੁਰਾਬਾਂ ਲੱਕੀ ਹਨ। ਅਗਲੇ ਮੈਚ ਵਿਚ ਵੀ ਪਾਉਣਾ। ਮੈਂ ਉਦੋਂ ਤਾਂ ਮਨ੍ਹਾ ਕਰ ਦਿੱਤਾ ਪਰ ਸਵੀਡਨ ਦੇ ਖਿਲਾਫ ਮੈਚ ਤੋਂ ਪਹਿਲਾਂ ਮੈਂ ਦੋਬਾਰਾ ਉਹੀ ਜ਼ੁਰਾਬਾਂ ਪਾਈਆਂ, ਅਸੀਂ ਜਿੱਤਣ ਵਿਚ ਵੀ ਕਾਮਯਾਬ ਰਹੇ।


Related News