ਵਿਵੇਕ ਓਬਰਾਏ ਨੇ ਉੱਡਾਇਆ ਭਾਰਤੀ ਟੀਮ ਦਾ ਮਜ਼ਾਕ ਤਾਂ ਪ੍ਰਸ਼ੰਸਕਾਂ ਨੇ ਵੀ ਇਸ ਤਰ੍ਹਾਂ ਚਖਾਇਆ ਮਜ਼ਾ

07/13/2019 1:46:08 PM

ਸਪੋਰਟਸ ਡੈਸਕ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਰਲਡ ਕੱਪ 2019 ਦਾ ਪਹਿਲਾ ਸੈਮੀਫਾਈਨਲ ਮੁਕਾਬਲਾ ਮੈਨਚੈਸਟਰ ਦੇ ਓਲਡ ਟ੍ਰੈਫਰਡ ਕ੍ਰਿਕਟ ਮੈਦਾਨ 'ਤੇ ਖੇਡਿਆ ਗਿਆ ਸੀ। ਇਸ ਮੁਕਾਬਲੇ ਨੂੰ ਨਿਊਜ਼ੀਲੈਂਡ ਟੀਮ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ 18 ਦੌੜਾਂ ਨਾਲ ਆਪਣੇ ਨਾਂ ਕੀਤਾ ਅਤੇ ਇਸ ਮੈਚ ਤੋਂ ਬਾਅਦ ਭਾਰਤ ਦੀ ਵਰਲਡ ਕੱਪ 2019 ਦਾ ਸਫਰ ਵੀ ਖਤਮ ਹੋ ਗਿਆ ਸੀ। ਇਸ ਹਾਰ ਤੋਂ ਬਾਅਦ ਭਾਰਤੀ ਟੀਮ ਨੂੰ ਕੁਝ ਲੋਕਾਂ ਨੇ ਟ੍ਰੋਲ ਕੀਤਾ ਜਦਕਿ ਕੁਝ ਲੋਕਾਂ ਨੇ ਧੋਨੀ ਅਤੇ ਜਡੇਜਾ ਦੀ ਟੀਮ ਨੂੰ ਜਿਤਾਉਣ ਦੀ ਕੋਸ਼ਿਸ ਦੀ ਸ਼ਲਾਘਾ ਕੀਤੀ।

ਵਿਵੇਕ ਓਬਰਾਏ ਨੇ ਉੱਡਾਇਆ ਭਾਰਤੀ ਟੀਮ ਦਾ ਮਜ਼ਾਕ

ਇਸ ਹਾਰ ਤੋਂ ਬਾਅਦ ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਨੇ ਟਵਿੱਟਰ 'ਤੇ ਭਾਰਤੀ ਕ੍ਰਿਕਟ ਟੀਮ ਦਾ ਮਜ਼ਾਕ ਉੱਡਾਇਆ। ਉਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇਕ ਵੀਡੀਓ ਪੋਸਟ ਕੀਤਾ ਹੈ। ਜਿਸਦੇ ਨਾਲ ਹੀ ਉਸਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, ''ਵਰਲਡ ਕੱਪ ਸੈਮੀਫਾਈਨਲ ਵਿਚ ਭਾਰਤੀ ਪ੍ਰਸ਼ੰਸਕਾਂ ਅਜਿਹਾ ਹਾਲ ਹੋਇਆ ਹੈ।''

ਲੋਕਾਂ ਨੇ ਵਿਵੇਕ ਨੂੰ ਕੀਤਾ ਰੱਜ ਕੇ ਟ੍ਰੋਲ
PunjabKesari
ਇਸ ਪੋਸਟ ਤੋਂ ਬਾਅਦ ਵਿਵੇਕ ਓਬਰਾਏ ਕ੍ਰਿਕਟ ਪ੍ਰਸ਼ੰਸਕਾਂ ਦੇ ਨਿਸ਼ਾਨੇ 'ਤੇ ਆ ਗਏ ਹਨ। ਲੋਕਾਂ ਨੇ ਵੀ ਵਿਵੇਕ 'ਤੇ ਰੱਜ ਕੇ ਭੜਾਸ ਕੱਢੀ। ਇਕ ਯੂਜ਼ਰ ਨੇ ਵਿਵੇਕ ਨੂੰ ਜਵਾਬ ਦਿੰਦਿਆਂ ਕਿਹਾ ਕਿ ਭਾਰਤੀ ਪ੍ਰਸ਼ੰਸਕਾਂ ਨਾਲ ਇਹ ਪਹਿਲੀ ਵਾਰ ਹੋਇਆ ਹੈ ਪਰ ਤੁਹਾਡੀ ਤਾਂ ਹਰ ਫਿਲਮ ਦੇ ਨਾਲ ਅਜਿਹਾ ਹੁੰਦਾ ਹੈ।

PunjabKesari
ਉੱਥੇ ਹੀ ਇਕ ਯੂਜ਼ਰ ਨੇ ਲਿੱਖਿਆ ਕਿ ਲਗਦਾ ਹੈ ਤੁਹਾਡੇ ਕੋਲ ਅੱਜਕਲ ਕੰਮ ਨਹੀਂ ਹੈ। ਇਕ ਕੰਮ ਕਰੋ ਮੈਂ ਇਕ ਐਪ ਦਾ ਲਿੰਕ ਭੇਜ ਰਿਹਾ ਹਾਂ ਉਸਨੂੰ ਡਾਊਨਲੋਡ ਕਰੋ ਅਤੇ ਤੁਹਾਨੂੰ 150 ਰੁਪਏ ਆਉਣਗੇ ਅਤੇ ਮੈਨੂੰ ਵੀ।

PunjabKesari
ਇਕ ਪ੍ਰਸ਼ੰਸਕ ਨੇ ਜਵਾਬ ਦਿੱਤਾ ਕਿ ਤੁਹਾਡੀ ਇਸ ਹਰਕਤ ਨੇ ਸਾਨੂੰ ਭਾਰਤੀ ਸਮਰਥਕਾਂ ਨੂੰ ਹੋਰ ਜ਼ਿਆਦਾ ਸ਼ਰਮਿੰਦਾ ਕੀਤਾ ਹੈ। ਮੈਨੂੰ ਉਮੀਦ ਹੈ ਕਿ ਪਹਿਲਾਂ ਦੀ ਤਰ੍ਹਾਂ ਹੀ ਇਸ ਵਾਰ ਵੀ ਤੁਹਾਡੇ ਕੋਲ ਮੁਆਫੀ ਮੰਗਣ ਤੋਂ ਇਲਾਵਾ ਕੁਝ ਹੋਰ ਨਹੀਂ ਹੋਵੇਗਾ।

PunjabKesari

PunjabKesari


Related News