ਲੀਜੈਂਡਸ ਆਫ ਚੈੱਸ ''ਚ ਨਜ਼ਰ ਆਵੇਗਾ ਵਿਸ਼ਵਨਾਥਨ ਆਨੰਦ

Tuesday, Jul 14, 2020 - 08:37 PM (IST)

ਲੀਜੈਂਡਸ ਆਫ ਚੈੱਸ ''ਚ ਨਜ਼ਰ ਆਵੇਗਾ ਵਿਸ਼ਵਨਾਥਨ ਆਨੰਦ

ਨਾਰਵੇ (ਨਿਕਲੇਸ਼ ਜੈਨ)– ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਜਦੋਂ ਤੋਂ ਇਨਵਾਇਟ ਲੀਗ ਸ਼ੁਰੂ ਕੀਤੀ ਹੈ ਤਦ ਤੋਂ ਉਹ ਦੁਨੀਆ ਭਰ ਦੇ ਚੋਟੀ ਦੇ ਖਿਡਾਰੀਆਂ ਨੂੰ ਆਪਣੇ ਨਾਲ ਲਿਆਉਣ ਵਿਚ ਸਫਲ ਰਿਹਾ ਹੈ ਤੇ ਹੁਣ ਉਹ ਆਪਣੇ ਮਹਾਨ ਸਾਬਕਾ ਵਿਰੋਧੀਆਂ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਤੇ ਵਲਾਦੀਮਿਰ ਕ੍ਰਾਮਨਿਕ ਨੂੰ ਇਕੱਠੇ ਲੈ ਕੇ ਆਇਆ ਹੈ। ਇਸ ਲੀਗ ਦੇ ਚੌਥੇ ਪੜਾਅ ਵਿਚ ਲੀਜੈਂਡਸ ਆਫ ਸ਼ਤਰੰਜ ਵਿਚ ਮੈਗਨਸ ਕਾਰਲਸਨ ਦੇ ਨਾਲ ਦੋਵੇਂ ਸਾਬਕਾ ਵਿਸ਼ਵ ਚੈਂਪੀਅਨ ਖੇਡਦੇ ਨਜ਼ਰ ਆਉਣਗੇ।
1 ਮਿਲੀਅਨ ਡਾਲਰ ਦੇ ਮੈਗਨਸ ਕਾਰਲਸਨ ਸ਼ਤਰੰਜ ਟੂਰਨਾਮੈਂਟ ਵਿਚ ਕੁਲ 10 ਖਿਡਾਰੀ ਹਿੱਸਾ ਲੈ ਰਹੇ ਹਨ। ਹੋਰ ਵੱਡੇ ਨਾਵਾਂ ਵਿਚ ਬੋਰਿਸ ਗੇਲਫਾਂਦ, ਵੇਸਲੀ ਇਵਾਨਚੁਕ, ਪੀਟਰ ਲੇਕੋ ਤੇ ਪੀਟਰ ਸਿਵਡਲਰ ਵਰਗੇ ਹੋਰ ਵੱਡੇ ਖਿਡਾਰੀ ਤੇ ਪੁਰਾਣੇ ਧਾਕੜ ਹਨ। ਉਥੇ ਹੀ ਪਿਛਲੇ ਤਿੰਨ ਟੂਰਨਾਮੈਂਟਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਅਨੀਸ਼ ਗਿਰੀ, ਇਆਨ ਨੈਪੋਮਨਿਆਚੀ ਤੇ ਡਿੰਗ ਲੀਰੇਨ ਨੂੰ ਵੀ ਸੱਦਾ ਦਿੱਤਾ ਗਿਆ ਹੈ।
ਪ੍ਰਤੀਯੋਗਿਤਾ ਅਗਲੇ ਹਫਤੇ ਮੰਗਲਵਾਰ 21 ਜੁਲਾਈ ਤੋਂ ਬੁੱਧਵਾਰ 5 ਅਗਸਤ ਤਕ ਚੱਲੇਗੀ। ਪ੍ਰਤੀਯੋਗਿਤਾ ਵਿਚ ਪਹਿਲੇ ਰਾਊਂਡ ਰੌਬਿਨ ਦੇ ਆਧਾਰ 'ਤੇ 9 ਰਾਊਂਡ ਖੇਡੇ ਜਾਣਗੇ ਤੇ ਉਸ ਤੋਂ ਬਾਅਦ ਚੋਟੀ ਦੇ 4 ਖਿਡਾਰੀ ਸਿੱਧੇ ਸੈਮੀਫਾਈਨਲ ਵਿਚ ਪਹੁੰਚਣਗੇ। ਪਲੇਅ ਆਫ ਮੁਕਾਬਲੇ ਬੈਸਟ ਆਫ ਥ੍ਰੀ ਦੇ ਆਧਾਰ 'ਤੇ ਖੇਡੇ ਜਾਣਗੇ।


author

Inder Prajapati

Content Editor

Related News