ਭਾਰਤ ਦੌਰੇ ਤੋਂ ਸੱਟ ਕਾਰਨ ਆਰਾਮ ਲਾਭਦਾਇਕ : ਹੇਜਲਵੁਡ
Thursday, Jan 09, 2020 - 11:15 PM (IST)

ਸਿਡਨੀ— ਤੇਜ਼ ਗੇਂਦਬਾਜ਼ ਜੋਸ਼ ਹੇਜਲਵੁਡ ਨੇ ਸੱਟ ਦੇ ਕਾਰਨ ਤਿੰਨ ਹਫਤੇ ਆਰਾਮ ਨੂੰ ਆਸਟਰੇਲੀਆ ਦੇ ਭਾਰਤ ਦੌਰੇ ਤੋਂ ਪਹਿਲਾਂ ਮੁਸ਼ਕਿਲਾਂ ਦੇ ਬਾਵਜੂਦ ਲਾਭਦਾਇਕ ਕਰਾਰ ਦਿੱਤਾ। ਹੇਜਲਵੁਡ ਦੀ ਆਪਣੀ ਸਟੀਕ ਗੇਂਦਬਾਜ਼ੀ ਦੇ ਕਾਰਨ ਜ਼ਿਆਦਾਤਰ ਗਲੇਨ ਮੈਕਗ੍ਰਾ ਨਾਲ ਤੁਲਨਾ ਕੀਤੀ ਜਾਂਦੀ ਹੈ। ਉਸ ਨੂੰ ਮਾਂਸਪੇਸ਼ੀਆਂ ਦੇ ਖਿਚਾਅ ਕਾਰਨ ਨਿਊਜ਼ੀਲੈਂਡ ਵਿਰੁੱਧ ਸੀਰੀਜ਼ ਤੋਂ ਬਾਹਰ ਹੋਣਾ ਪਿਆ ਸੀ। ਉਨ੍ਹਾ ਨੇ ਕਿਹਾ ਕਿ ਇਸ (ਭਾਰਤ) ਦੌਰੇ ਨੂੰ ਦੇਖਦੇ ਹੋਏ ਮੁਸ਼ਕਿਲਾਂ ਦੇ ਬਾਵਜੂਦ ਲਾਭਕਾਰੀ ਰਿਹਾ। ਮੈਂ ਬੀ. ਬੀ. ਐੱਲ. ਦੇ 2 ਮੈਚਾਂ 'ਚ ਆਪਣੇ ਪ੍ਰਦਰਸ਼ਨ ਤੋਂ ਖੁਸ਼ ਹਾਂ ਤੇ ਮੈਨੂੰ ਖੁਸ਼ੀ ਹੈ ਕਿ ਮੈਨੂੰ ਸੀਮਿਤ ਓਵਰਾਂ ਦੇ 2 ਮੈਚ ਖੇਡਣ ਦਾ ਮੌਕਾ ਮਿਲਿਆ। ਆਸਟਰੇਲੀਆ ਆਪਣੇ ਆਗਾਮੀ ਦੌਰੇ 'ਚ ਤਿੰਨ ਵਨ ਡੇ ਮੈਚ ਖੇਡੇਗਾ। ਇਸ ਦਾ ਪਹਿਲਾ ਮੈਚ 14 ਜਨਵਰੀ ਨੂੰ ਮੁੰਬਈ 'ਚ, ਦੂਜਾ ਮੈਚ 17 ਜਨਵਰੀ ਨੂੰ ਰਾਜਕੋਟ ਤੇ ਤੀਜਾ ਮੈਚ 19 ਜਨਵਰੀ ਨੂੰ ਬੈਂਗਲੁਰੂ 'ਚ ਖੇਡਿਆ ਜਾਵੇਗਾ।