ਇਸ ਖਾਸ ਰਿਕਾਰਡ ਦੇ ਨਾਲ ਰਿਟਾਇਰ ਹੋਵੇਗਾ ਦੱ. ਅਫਰੀਕੀ ਗੇਂਦਬਾਜ਼ ਵੀਰੋਨ ਫਿਲੈਂਡਰ

01/24/2020 10:42:10 AM

ਸਪੋਰਟਸ ਡੈਸਕ— ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਵੀਰੋਨ ਫਿਲੈਂਡਰ ਮੌਜੂਦਾ ਇੰਗਲੈਂਡ ਅਤੇ ਦੱਖਣੀ ਅਫਰੀਕਾ ਟੈਸਟ ਸੀਰੀਜ਼ ਤੋਂ ਬਾਅਦ ਸੰਨਿਆਸ ਲੈ ਲੈਣਗੇ। ਫਿਲੈਂਡਰ ਨੇ ਇਸ ਦੀ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ ਕਿ ਸੀਰੀਜ਼ ਦਾ ਆਖਰੀ ਟੈਸਟ ਉਨ੍ਹਾਂ ਦੇ ਕਰੀਅਰ ਦਾ ਆਖਰੀ ਟੈਸਟ ਹੋਵੇਗਾ। ਫਿਲੈਂਡਰ ਰਿਟਾਇਰ ਹੁੰਦਾ - ਹੁੰਦਾ ਟੈਸਟ ਕ੍ਰਿਕਟ ਦਾ ਇਕ ਵੱਡਾ ਰਿਕਾਰਡ ਵੀ ਆਪਣੇ ਨਾਂ ਕਰ ਜਾਵੇਗਾ। ਇਹ ਰਿਕਾਰਡ ਹੈ ਸਭ ਤੋਂ ਜ਼ਿਆਦਾ ਟਾਪ-3 ਬੱਲੇਬਾਜ਼ਾਂ ਨੂੰ ਆਊਟ ਕਰਨ ਦਾ। ਜੇਕਰ ਅੰਕੜੇ ਵੇਖੀਏ ਤਾਂ ਪਤਾ ਚੱਲਦਾ ਹੈ ਕਿ ਫਿਲੈਂਡਰ ਨੇ ਆਪਣੇ ਕਰੀਅਰ ਦੇ ਦੌਰਾਨ 222 'ਚੋਂ 55 ਵਿਕਟਾਂ ਟਾਪ-3 ਬੱਲੇਬਾਜ਼ਾਂ ਦੀ ਹਾਸਲ ਕੀਤੀਆਂ ਹਨ। ਮਤਲਬ ਓਪਨਿੰਗ ਕ੍ਰਮ 'ਚ ਫਿਲੈਂਡਰ ਹਮੇਸ਼ਾ ਸਫਲ ਰਹੇ ਹਨ।PunjabKesari

ਖਿਡਾਰੀ              1-3 ਆਊਟ    ਵਿਕਟਾਂ      ਫ਼ੀਸਦੀ
ਵੀਰੋਨ ਫਿਲੈਂਡਰ          55           222       24 . 8
ਹੀਥ ਸਟ੍ਰੀਕ            47          216        21 . 8
ਗਲੇਨ ਮੈਕਗ੍ਰਾ         122         563        21 . 7
ਰੇਲਿੰਡਵੈਲ               49          228         21 . 5
ਜ਼ਹੀਰ ਖਾਨ             66          311         21 . 2

ਫਿਲੈਂਡਰ ਦੇ ਨਾਂ 'ਤੇ ਟੈਸਟ ਕ੍ਰਿਕਟ ਦੇ ਡੈਬਿਊ ਮੈਚ 'ਚ ਹੀ 5 ਵਿਕਟਾਂ ਹਾਲ ਲੈਣ ਦਾ ਰਿਕਾਰਡ ਹੈ। ਫਿਲੈਂਡਰ ਨੇ ਸਿਰਫ਼ 7 ਟੈਸਟ 'ਚ ਹੀ 50 ਵਿਕਟਾਂ ਪੂਰੀਆਂ ਕਰ ਲਈ ਸਨ। ਅਜਿਹਾ ਕਰਨ ਵਾਲੇ ਉਹ ਦੁਨੀਆ ਦੇ ਸਿਰਫ਼ ਦੂਜੇ ਗੇਂਦਬਾਜ਼ ਹਨ।
PunjabKesari
ਫਿਲੈਂਡਰ ਦਾ ਕਰੀਅਰ
ਟੈਸਟ : 63 ਮੈਚ, 222 ਵਿਕਟਾਂ
ਵਨ-ਡੇ : 30 ਮੈਚ, 41 ਵਿਕਟਾਂ
ਟੀ-20 : 7 ਮੈਚ,  4 ਵਿਕਟਾਂ
ਫਸਰਟ ਕਲਾਸ : 167 ਮੈਚ, 578 ਵਿਕਟਾਂ
ਲਿਸਟ-ਏ : 129 ਮੈਚ, 129 ਵਿਕਟਾਂ
ਟਵੰਟੀ-20 : 123 ਮੈਚ, 92 ਵਿਕਟਾਂ


Related News