ਰਿਸ਼ਭ ਪੰਤ ਨਹੀਂ ਧੋਨੀ ਹੀ ਖੇਡਣ 2019 ਦਾ ਵਰਲਡ ਕੱਪ : ਵਰਿੰਦਰ ਸਹਿਵਾਗ

Thursday, Sep 13, 2018 - 10:39 AM (IST)

ਨਵੀਂ ਦਿੱਲੀ— ਇੰਗਲੈਂਡ 'ਚ ਪੰਜਵੇਂ ਟੈਸਟ ਦੇ ਆਖਰੀ ਦਿਨ ਰਿਸ਼ਭ ਪੰਤ ਦੇ ਜ਼ਬਰਦਸਤ ਸੈਂਕੜੇ ਨੇ ਭਾਰਤ 'ਚ ਇਕ ਨਵੀਂ ਬਹਿਸ ਨੁੰ ਜਨਮ ਦੇ ਦਿੱਤਾ ਹੈ। ਓਵਲ ਟੈਸਟ 'ਚ ਕੇ.ਐੱਲ. ਰਾਹੁਲ ਦੇ ਨਾਲ ਰਿਕਾਰਡ ਤੋੜ ਸਾਂਝੇਦਾਰੀ ਕਰਨ ਵਾਲੇ ਰਿਸ਼ਭ ਪੰਤ ਨੂੰ ਇਸ ਤੋਂ ਪਹਿਲਾਂ ਏਸ਼ੀਆ ਕੱਪ ਲਈ ਚੁਣੀ ਗਈ ਟੀਮ ਇੰਡੀਆ 'ਚ ਜਗ੍ਹਾ ਨਹੀਂ ਦਿੱਤੀ ਗਈ ਜਿਸ 'ਤੇ ਹਰਭਜਨ ਸਿੰਘ ਤਕ ਨੇ ਬੀ.ਸੀ.ਸੀ.ਆਈ. ਦੀ ਸਲੈਕਸ਼ਨ ਕਮੇਟੀ ਦੀ ਆਲੋਚਨਾ ਕੀਤੀ ਸੀ। ਕਿਹਾ ਜਾ ਰਿਹਾ ਹੈ ਕਿ 2019 ਦੇ ਵਰਲਡ ਕੱਪ ਲਈ ਰਿਸ਼ਭ ਪੰਤ ਨੂੰ ਤਿਆਰ ਕਰਨ ਦਾ ਇਹੋ ਸਹੀ ਸਮਾਂ ਸੀ।
Related image
ਪਰ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਦਾ ਮੰਨਣਾ ਹੈ ਕਿ 2019 ਵਰਲਡ ਕੱਪ ਦੇ ਲਈ ਐੱਮ.ਐੱਸ. ਧੋਨੀ ਹੀ ਟੀਮ ਇੰਡੀਆ ਦੇ ਲਈ ਸਹੀ ਵਿਕਟਕੀਪਰ ਬੱਲੇਬਾਜ਼ ਦਾ ਬਦਲ ਹੈ। ਸਹਿਵਾਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਤ ਦੇ ਪ੍ਰਦਰਸ਼ਨ ਦੀ ਸ਼ਲਾਘਾ ਤਾਂ ਕੀਤੀ ਪਰ ਨਾਲ ਹੀ ਇਹ ਵੀ ਤਰਕ ਦਿੱਤਾ ਕਿ 2019 ਵਰਲਡ ਕੱਪ ਦੇ ਸਮੇਂ 'ਚ ਰਿਸ਼ਭ ਪੰਤ ਧੋਨੀ ਦਾ ਬਦਲ ਨਹੀਂ ਬਣ ਸਕਦੇ ਹਨ।
Image result for ms dhoni
ਸਹਿਵਾਗ ਦਾ ਕਹਿਣਾ ਹੈ, ਮੇਰੀ ਰਾਏ 'ਚ ਵਰਲਡ ਕੱਪ ਤਕ ਧੋਨੀ ਨੂੰ ਹੀ ਟੀਮ 'ਚ ਰਹਿਣਾ ਚਾਹੀਦਾ ਹੈ। ਜੇਕਰ ਪੰਤ ਨੂੰ ਅਜੇ ਵੀ ਵਨਡੇ ਟੀਮ 'ਚ ਖਿਡਾਉਣਾ ਸ਼ੁਰੂ ਕਰ ਵੀ ਦਵੋਗੇ ਤਾਂ ਵੀ ਉਹ ਵਰਲਡ ਕੱਪ ਤਕ ਸਿਰਫ 15-16 ਮੁਕਾਬਲੇ ਹੀ ਖੇਡ ਸਕਣਗੇ ਜੋ ਧੋਨੀ ਦੇ 300 ਵਨਡੇ ਮੁਕਾਬਲਿਆਂ ਦੇ ਤਜਰਬੇ ਦੇ ਸਾਹਮਣੇ ਕੁਝ ਵੀ ਨਹੀਂ ਹੈ। 

ਹਾਲਾਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਪੰਤ ਇਕ ਅਜਿਹਾ ਬੱਲੇਬਾਜ਼ ਹੈ ਜੋ ਕਦੀ ਵੀ ਛੱਕਾ ਜੜ ਸਕਦਾ ਹੈ। ਪਰ ਧੋਨੀ ਇਕ ਅਜਿਹਾ ਖਿਡਾਰੀ ਹੈ ਜਿਸ ਨੇ ਕਈ ਵਾਰ ਇਕੱਲੇ ਟੀਮ ਇੰਡੀਆ ਨੂੰ ਜਿੱਤ ਦਿਵਾਈ ਹੈ। ਅਜਿਹੇ 'ਚ ਜਦੋਂ ਧੋਨੀ ਸੰਨਿਆਸ ਲੈ ਲੈਣਗੇ ਤਦ ਪੰਤ ਉਨ੍ਹਾਂ ਦੇ ਸਹੀ ਉੱਤਰਾਧਿਕਾਰੀ ਹੋ ਸਕਦੇ ਹਨ।             


Related News