ਕੋਹਲੀ ਦੀ ਖਰਾਬ ਲੈਅ ’ਤੇ ਸਹਿਵਾਗ ਨੇ ਦਿੱਤਾ ਇਹ ਵੱਡਾ ਬਿਆਨ

Thursday, Mar 05, 2020 - 01:53 PM (IST)

ਕੋਹਲੀ ਦੀ ਖਰਾਬ ਲੈਅ ’ਤੇ ਸਹਿਵਾਗ ਨੇ ਦਿੱਤਾ ਇਹ ਵੱਡਾ ਬਿਆਨ

ਸਪੋਰਟਸ ਡੈਸਕ— ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਧਾਕੜ ਗੇਂਦਬਾਜ਼ਾਂ ਦੇ ਛੱਕੇ ਛੁਡਾਉਣ ਵਾਲੇ ਟੀਮ ਇੰਡੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਇਕ ਵੈੱਬਸਾਈਟ ਨਾਲ ਗੱਲਬਾਤ ਦੌਰਾਨ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੀ ਖਰਾਬ ਲੈਅ ਤੋਂ ਜੂਝਣ ਬਾਰੇ ਬਿਆਨ ਦਿੱਤਾ। ਉਨ੍ਹਾਂ ਕੋਹਲੀ ਦਾ ਖਰਾਬ ਲੈਅ ਤੋਂ ਬਚਾਅ ਕਰਦੇ ਹੋਏ ਕਿਹਾ ਕਿ ਹਰ ਖਿਡਾਰੀ ਨੂੰ ਕਦੀ ਨਾ ਕਦੀ ਖ਼ਰਾਬ ਲੈਅ ਨਾਲ ਜੂਝਣਾ ਪੈਂਦਾ ਹੈ। ਸਚਿਨ ਤੇਂਦੁਲਕਰ, ਬ੍ਰਾਇਨ ਲਾਰਾ, ਸਟੀਵ ਸਮਿਥ ਵੀ ਖਰਾਬ ਲੈਅ ਤੋਂ ਗੁਜ਼ਰੇ ਹਨ। ਮੈਂ ਖੁਦ ਵੀ ਕਈ ਵਾਰ ਖ਼ਰਾਬ ਲੈਅ ਤੋਂ ਗੁਜ਼ਰਿਆ ਹਾਂ।

PunjabKesari

ਸਹਿਵਾਗ ਨੇ ਅੱਗੇ ਕਿਹਾ ਕਿ ਨਿਊਜ਼ੀਲੈਂਡ ’ਚ ਗੇਂਦ ਬਹੁਤ ਜ਼ਿਆਦਾ ਸਵਿੰਗ ਅਤੇ ਸੀਮ ਕਰ ਰਹੀ ਸੀ। ਅਜਿਹੇ ’ਚ ਯਕੀਨੀ ਤੌਰ ’ਤੇ ਕਿਸੇ ਵੀ ਬੱਲੇਬਾਜ਼ ਲਈ ਦੌੜਾਂ ਬਣਾਉਣਾ ਕਾਫੀ ਮੁਸ਼ਕਲ ਹੁੰਦਾ ਹੈ। ਤੁਹਾਨੂੰ ਫ੍ਰੰਟ ਫੁੱਟ ’ਤੇ ਖੇਡਣ ਦੀ ਜ਼ਿਆਦਾ ਆਦਤ ਹੈ, ਅਜਿਹੇ ’ਚ ਇਹ ਜਾਣਨਾ ਮਹੱਤਵਪੂਰਨ ਹੈ ਕਿ ਕਿਸ ਗੇਂਦ ਨੂੰ ਛੱਡਣਾ ਹੈ ਅਤੇ ਕਿਸ ਨੂੰ ਤੁਸੀਂ ਖੇਡ ਸਕਦੇ ਹੋ।

PunjabKesari

ਜ਼ਿਕਰਯੋਗ ਹੈ ਕਿ ਵਿਰਾਟ ਦਾ 2014 ’ਚ ਇੰਗਲੈਂਡ ਦੌਰੇ ਦੇ ਬਾਅਦ ਇਹ ਸਭ ਤੋਂ ਖ਼ਰਾਬ ਵਿਦੇਸ਼ੀ ਦੌਰਾ ਹੈ। ਇਸ ਦੌਰੇ ’ਤੇ ਨਿਊਜ਼ੀਲੈਂਡ ਦੇ ਖਿਲਾਫ ਖੇਡੀਆਂ ਗਈਆਂ 11 ਪਾਰੀਆਂ ’ਚ ਵਿਰਾਟ ਨੇ ਕੁਲ 218 ਦੌੜਾਂ ਬਣਾਈਆਂ ਹਨ ਜਿਸ ’ਚ ਵਿਰਾਟ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਟੈਸਟ ਮੈਚਾਂ ’ਚ ਹੀ ਰਿਹਾ ਹੈ। ਟੈਸਟ ਦੀਆਂ 4 ਪਾਰੀਆਂ ’ਚ ਵਿਰਾਟ ਦੇ ਬੱਲੇ ਤੋਂ 9.50 ਦੀ ਔਸਤ ਨਾਲ ਸਿਰਫ 38 ਦੌੜਾਂ ਹੀ ਨਿਕਲੀਆਂਹਨ। ਵਿਦੇਸ਼ਾਂ ’ਚ ਇਹ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਖ਼ਰਾਬ ਔਸਤ ਹੈ। 

ਇਹ ਵੀ ਪੜ੍ਹੋ : ਪੰਤ ਦੀ ਟੀਮ ’ਚ ਚੋਣ ’ਤੇ ਸਾਬਕਾ ਸਿਲੈਕਟਰ ਨੇ ਕਿਹਾ- ਇਸ ਨਾਲ ਸਾਹਾ ਦਾ ਭਵਿੱਖ ਹੋ ਰਿਹੈ ਖ਼ਰਾਬ

 

 


author

Tarsem Singh

Content Editor

Related News