ਗੁਆਨਾ ਦੀਆਂ ਗਲੀਆਂ 'ਚ ਸ਼ਾਰਟ ਜੀਂਸ 'ਚ ਪਤਨੀ ਨਾਲ ਘੁੰਮਦੇ ਦਿਖੇ ਵਿਰਾਟ
Friday, Aug 09, 2019 - 10:18 PM (IST)
ਨਵੀਂ ਦਿੱਲੀ— ਵੈਸਟਇੰਡੀਜ਼ 'ਚ ਵਨ ਡੇ ਸੀਰੀਜ਼ ਖੇਡ ਰਹੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਬਿਜ਼ੀ ਸ਼ਡਿਊਲ ਦੇ ਵਿਚ ਪਤਨੀ ਅਨੁਸ਼ਕਾ ਦੇ ਨਾਲ ਵਿੰਡੀਜ਼ ਦੇਸ਼ ਘੁੰਮਣ 'ਚ ਬਿਜ਼ੀ ਹਨ। ਬੀਤੇ ਦਿਨੀਂ ਵਿਰਾਟ ਦੀ ਪਤਨੀ ਦੇ ਨਾਲ ਢਾਬੇ 'ਤੇ ਖਾਣਾ ਖਾਂਦੇ ਦੀ ਤਸਵੀਰ ਵਾਇਰਲ ਹੋਈ ਸੀ ਪਰ ਹੁਣ ਪਤਨੀ ਦੇ ਨਾਲ ਉਸਦੀ ਡੈਨਿਮ ਜੀਂਸ 'ਚ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ। ਖਾਸ ਗੱਲ ਇਹ ਹੈ ਕਿ ਵਿਰਾਟ ਤੇ ਅਨੁਸ਼ਕਾ ਨੇ ਇਕੋ ਰੰਗ ਦੇ ਕੰਪੜੇ ਪਾਏ ਹੋਏ ਹਨ। ਵਿਰਾਟ ਜਿੱਥੇ ਫੁਲ ਜੀਂਸ 'ਚ ਦਿਖ ਰਹੇ ਹਨ ਤਾਂ ਅਨੁਸ਼ਕਾ ਸ਼ਾਰਟ ਜੀਂਸ 'ਚ ਦਿਖਾਈ ਦੇ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਜੋੜੀ ਗੁਆਨਾ ਦੀਆਂ ਗਲੀਆਂ 'ਚ ਲੰਚ ਦੇ ਲਈ ਨਿਕਲੇ ਸਨ। ਇਸ ਦੌਰਾਨ ਦੋਵਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਤਸਵੀਰ ਵੀ ਖਿਚਵਾਈ।

ਇਕ ਦਿਨ ਪਹਿਲਾਂ ਵੀਡੀਓ ਸਾਹਮਣੇ ਆਈ ਸੀ ਜਿਸ 'ਚ ਵਿਰਾਟ ਕੋਹਲੀ ਅਨੁਸ਼ਕਾ ਦੇ ਨਾਲ ਕੈਰੇਬੀਅਨ ਦੇਸ਼ 'ਚ ਭਾਰਤੀ ਖਾਣਾ ਖਾਣ ਦੀ ਤਲਾਸ਼ 'ਚ ਘੁੰਮਦੇ ਦਿਖ ਰਹੇ ਹਨ। ਗਲੀਆਂ 'ਚ ਘੁੰਮਦੇ ਹੋਏ ਵਿਰਾਟ ਤੇ ਅਨੁਸ਼ਕਾ ਨੂੰ ਭਾਰਤੀ ਢਾਬਾ ਮਿਲਿਆ, ਜਿੱਥੇ ਉਨ੍ਹਾਂ ਨੇ ਸਬਜ਼ੀ ਪੂਰੀ ਖਾਦੀ। ਪੂਰੀ ਸਬਜ਼ੀ ਖਾਣ ਤੋਂ ਬਾਅਦ ਵਿਰਾਟ ਤੇ ਅਨੁਸ਼ਕਾ ਨੇ ਆਪਣੇ ਫੈਂਸ ਦੇ ਨਾਲ ਵੀ ਫੋਟੋ ਖਿਚਵਾਈ।

ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਨੇ ਵੀ ਆਪਣੇ ਕਪਤਾਨ ਦਾ ਸਾਥ ਦਿੱਤਾ ਤੇ ਪੂਰੀ ਸਬਜ਼ੀ ਖਾਦੀ। ਵਿਰਾਟ ਤੇ ਅਨੁਸ਼ਕਾ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਭਾਰਤੀ ਕਪਤਾਨ ਵਿਰਾਟ ਦੀ ਮਨਪਸੰਦ ਡਿਸ਼ ਛੋਲੇ ਭਟੂਰੇ ਹਨ। ਵਿਰਾਟ ਨੂੰ ਚਿਕਨ ਵੀ ਬਹੁਤ ਪਸੰਦ ਹੈ ਪਰ ਫਿਟਨੈੱਸ ਨੂੰ ਦੇਖਦੇ ਹੋਏ ਵਿਰਾਟ ਨੇ ਚਿਕਨ ਤੇ ਤਲੀਆਂ ਹੋਈਆਂ ਚੀਜ਼ਾਂ ਨੂੰ ਖਾਣਾ ਬੰਦ ਕਰ ਦਿੱਤਾ।
