ਇਸ ਮਾਮਲੇ 'ਚ ਰੋਹਿਤ ਸ਼ਰਮਾ ਤੋਂ ਅੱਗੇ ਨਿਕਲ ਜਾਵੇਗਾ ਵਿਰਾਟ ਕੋਹਲੀ

01/02/2020 8:18:27 PM

ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਸ਼੍ਰੀਲੰਕਾ ਵਿਰੁੱਧ ਪੰਜ ਜਨਵਰੀ ਤੋਂ ਸ਼ੂਰੂ ਹੋ ਰਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਆਪਣੀ ਪਹਿਲੀ ਦੌੜ ਬਣਾਉਂਦੇ ਹੀ ਰੋਹਿਤ ਸ਼ਰਮਾ ਤੋਂ ਅੱਗੇ ਨਿਕਲ ਜਾਣਗੇ। ਸੀਮਿਤ ਓਵਰਾਂ ਦੇ ਭਾਰਤੀ ਉਪ ਕਪਤਾਨ ਰੋਹਿਤ ਸ਼ਰਮਾ ਨੂੰ ਸ਼੍ਰੀਲੰਕਾ ਵਿਰੁੱਧ ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਹੈ। ਟੀ-20 ਸੀਰੀਜ਼ ਦਾ ਪਹਿਲਾ ਮੈਚ ਪੰਜ ਜਨਵਰੀ ਨੂੰ ਗੁਹਾਟੀ 'ਚ, ਦੂਜਾ ਮੈਚ ਸੱਤ ਜਨਵਰੀ ਨੂੰ ਇੰਦੌਰ 'ਚ ਤੇ ਤੀਜਾ ਮੈਚ 10 ਜਨਵਰੀ ਨੂੰ ਪੁਣੇ 'ਚ ਖੇਡਿਆ ਜਾਵੇਗਾ। ਮੌਜੂਦਾ ਸਮੇਂ ਵਿਰਾਟ ਤੇ ਰੋਹਿਤ ਅੰਤਰਰਾਸ਼ਟਰੀ ਟੀ-20 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਟੀ-20 'ਚ ਇਸ ਸਮੇਂ ਵਿਰਾਟ ਤੇ ਰੋਹਿਤ ਇਕ ਬਰਾਬਰੀ 'ਤੇ ਹਨ। ਵਿਰਾਟ ਨੇ 75 ਮੈਚਾਂ 'ਚ ਇੱਥੇ 2633 ਦੌੜਾਂ ਬਣਾਈਆਂ ਹਨ ਨਾਲ ਹੀ ਰੋਹਿਤ ਸ਼ਰਮਾ ਨੇ 104 ਮੈਚਾਂ 'ਚ 2633 ਦੌੜਾਂ ਬਣਾਈਆਂ ਹਨ। ਵਿਰਾਟ ਇਸ ਸੀਰੀਜ਼ 'ਚ ਆਪਣੀ ਪਹਿਲੀ ਦੌੜ ਬਣਾਉਂਦੇ ਹੀ ਰੋਹਿਤ ਤੋਂ ਅੱਗੇ ਨਿਕਲ ਜਾਣਗੇ।

PunjabKesari
ਵਿਰਾਟ ਨੂੰ ਪਿੱਛਲੇ ਸਾਲ ਬੰਗਲਾਦੇਸ਼ ਵਿਰੁੱਧ ਟੀ-20 ਸੀਰੀਜ਼ 'ਚ ਆਰਾਮ ਦਿੱਤਾ ਗਿਆ ਸੀ, ਜਦਕਿ ਵਿਰਾਟ ਤੇ ਰੋਹਿਤ ਵੈਸਟਇੰਡੀਜ਼ ਵਿਰੁੱਧ ਟੀ-20 ਸੀਰੀਜ਼ 'ਚ ਖੇਡੇ ਸਨ। ਵਿਰਾਟ ਨੇ ਵੈਸਟਇੰਡੀਜ਼ ਵਿਰੁੱਧ ਹੈਦਰਾਬਾਦ 'ਚ ਪਹਿਲੇ ਟੀ-20 ਮੁਕਾਬਲੇ 'ਚ ਅਜੇਤੂ 94 ਦੌੜਾਂ ਦੀ ਆਪਣੀ ਸਰਵਸ੍ਰੇਸ਼ਠ ਟੀ-20 ਪਾਰੀ ਖੇਡੀ ਸੀ। ਉਸ ਨੇ ਤੀਜੇ ਮੈਚ 'ਚ ਅਜੇਤੂ 70 ਦੌੜਾਂ ਵੀ ਬਣਾਈਆਂ ਸਨ। ਰੋਹਿਤ ਨੇ ਵੈਸਟਇੰਡੀਜ਼ ਵਿਰੁੱਧ ਮੁੰਬਈ 'ਚ ਤੀਜੇ ਟੀ-20 ਵਿਚ 71 ਦੌੜਾਂ ਬਣਾਈਆਂ ਸਨ। ਵਿਰਾਟ ਨੇ 2019 'ਚ 10 ਮੈਚਾਂ 'ਚ 466 ਦੌੜਾਂ ਤੇ ਰੋਹਿਤ ਨੇ 14 ਮੈਚਾਂ 'ਚ 396 ਦੌੜਾਂ ਬਣਾਈਆਂ ਸਨ। ਦੋਵਾਂ ਵਿਚਾਲੇ ਪਿਛਲੇ ਸਾਲ ਬਰਾਬਰੀ ਦਾ ਮੁਕਾਬਲਾ ਚਲਦਾ ਰਿਹਾ ਸੀ।

PunjabKesari


Gurdeep Singh

Content Editor

Related News