ਵਿਰਾਟ ਦਾ ਖੁਲਾਸਾ- 60 ਦੌੜਾਂ ਬਣਾਉਣ ਤੋਂ ਬਾਅਦ ਸਰੀਰ ਨੇ ਦੇ ਦਿੱਤਾ ਸੀ 'ਜਵਾਬ'

Monday, Aug 12, 2019 - 05:27 PM (IST)

ਵਿਰਾਟ ਦਾ ਖੁਲਾਸਾ- 60 ਦੌੜਾਂ ਬਣਾਉਣ ਤੋਂ ਬਾਅਦ ਸਰੀਰ ਨੇ ਦੇ ਦਿੱਤਾ ਸੀ 'ਜਵਾਬ'

ਸਪੋਰਟਸ ਡੈਸਕ— ਵੈਸਟਇੰਡੀਜ਼ ਖਿਲਾਫ ਖੇਡੇ ਗਏ ਦੂਜੇ ਵਨ-ਡੇ ਮੈਚ 'ਚ 59 ਦੌੜਾਂ ਨਾਲ ਜਿੱਤ ਹਾਸਲ ਕਰਨ ਦੇ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਮੈਚ ਦੇ ਦੌਰਾਨ ਆਪਣੇ ਤਜਰਬਿਆਂ ਦਾ ਖੁਲਾਸਾ ਚਾਹਲ ਟੀ. ਵੀ. 'ਤੇ ਕੀਤਾ।nਭਾਰਤ ਦੇ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾਉਣ ਦੇ ਬਾਅਦ ਇਕ ਵਾਰ ਫਿਰ ਭਾਰਤੀ ਟੀਮ ਦੇ ਗੇਂਦਬਾਜ਼ ਯੁਜਵੇਂਦਰ ਚਾਹਲ ਨੇ ਚਾਹਲ ਟੀ.ਵੀ. 'ਤੇ ਕੋਹਲੀ ਤੋਂ ਇਸ ਪਾਰੀ ਨੂੰ ਲੈ ਕੇ ਸਵਾਲ ਕੀਤੇ। ਚਾਹਲ ਵੱਲੋਂ ਇਨਿੰਗ ਦੇ ਬਾਰੇ 'ਚ ਪੁੱਛੇ ਗਏ ਸਵਾਲ 'ਤੇ ਕੋਹਲੀ ਨੇ ਕਿਹਾ ਕਿ 60-65 ਦੌੜਾਂ ਦੇ ਬਾਅਦ ਮੈਂ ਬਿਲਕੁਲ ਥੱਕ ਚੁੱਕਾ ਸੀ ਪਰ ਸਥਿਤੀ ਅਜਿਹੀ ਸੀ ਕਿ ਮੈਨੂੰ ਖੇਡਣਾ ਪਿਆ। ਇਸੇ ਦੇ ਨਾਲ ਹੀ ਕੋਹਲੀ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਹਰ ਖਿਡਾਰੀ ਨੂੰ ਆਪਣੀ ਜੀਵਨਸ਼ੈਲੀ ਅਤੇ ਨਿਯਮ ਅਜਿਹੇ ਬਣਾਉਣੇ ਚਾਹੀਦੇ ਹਨ ਕਿ ਤੁਸੀਂ ਖੇਡ ਦੇ ਮੈਦਾਨ 'ਚ ਆਪਣਾ ਪੂਰਾ ਯੋਗਦਾਨ ਦੇ ਸਕੋ। ਜੇਕਰ ਤੁਸੀਂ ਫੀਲਡ 'ਤੇ ਕੋਸ਼ਿਸ਼ ਨਹੀਂ ਕਰ ਰਹੇ ਹੋ ਤਾਂ ਮੈਨੂੰ ਨਹੀਂ ਲਗਦਾ ਕਿ ਤੁਸੀਂ ਆਪਣੀ ਟੀਮ ਨਾਲ ਪੂਰਾ ਨਿਆਂ ਕਰ ਰਹੇ ਹੋ।
 

ਜ਼ਿਕਰਯੋਗ ਹੈ ਕਿ ਮੀਂਹ ਕਾਰਨ ਪਹਿਲਾ ਮੈਚ ਰੱਦ ਹੋਣ ਦੇ ਬਾਅਦ ਦੂਜੇ ਵਨ-ਡੇ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ 7 ਵਿਕਟਾਂ ਦੇ ਨੁਕਸਾਨ 'ਤੇ 279 ਦੌੜਾਂ ਬਣਾਈਆਂ। ਹਾਲਾਂਕਿ ਇਸ ਦੌਰਾਨ ਇਕ ਵਾਰ ਮੀਂਹ ਕਾਰਨ ਮੈਚ ਨੂੰ ਰੋਕਣਾ ਪਿਆ। ਵੈਸਟਇੰਡੀਜ਼ ਨੇ 280 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਜਿੱਤਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਭਾਰਤੀ ਗੇਂਦਬਾਜ਼ਾਂ ਦੇ ਅੱਗੇ ਨਿਰਾਸ਼ਾ ਮਿਲੀ। ਵੈਸਟਇੰਡੀਜ਼ ਟੀਮ ਦੀ ਪਾਰੀ ਦੇ ਦੌਰਾਨ ਵੀ ਮੀਂਹ ਨੇ ਅੜਿੱਕਾ ਪਾਇਆ ਜਿਸ ਤੋਂ ਬਾਅਦ ਮੈਚ 46 ਓਵਰ ਦਾ ਕਰ ਦਿੱਤਾ ਗਿਆ ਅਤੇ ਟੀਚਾ ਘਟਾ ਕੇ 270 ਰਹਿ ਗਿਆ। ਪਰ ਅਖੀਰ 'ਚ ਵੈਸਟਇੰਡੀਜ਼ ਨੂੰ 59 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਭਾਰਤ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾਉਣ 'ਚ ਕਾਮਯਾਬ ਰਿਹਾ।

 


author

Tarsem Singh

Content Editor

Related News