WTC Final : ਸਾਬਕਾ ਭਾਰਤੀ ਕ੍ਰਿਕਟਰ ਨੇ ਕਿਹਾ, ਇਸ ਮੈਚ ਦੇ ਜੇਤੂ ਨੂੰ ਸਾਰੇ ਯਾਦ ਰੱਖਣਗੇ

Sunday, Jun 06, 2021 - 11:59 AM (IST)

WTC Final : ਸਾਬਕਾ ਭਾਰਤੀ ਕ੍ਰਿਕਟਰ ਨੇ ਕਿਹਾ, ਇਸ ਮੈਚ ਦੇ ਜੇਤੂ ਨੂੰ ਸਾਰੇ ਯਾਦ ਰੱਖਣਗੇ

ਸਪੋਰਟਸ ਡੈਸਕ— ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਸਾਊਥੰਪਟਨ ਦੇ ਏਜੇਸ ਬਾਊਲ ’ਚ 18 ਜੂਨ ਤੋਂ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫ਼ਾਈਨਲ ਖੇਡਿਆ ਜਾਵੇਗਾ। ਇਸ ਮੈਚ ’ਚ ਦੋਵੇਂ ਟੀਮਾਂ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਉਤਰਨਗੀਆਂ। ਸਾਬਕਾ ਭਾਰਤੀ ਵਿਕਟਕੀਪਰ ਪਾਰਥਿਵ ਪਟੇਲ ਨੇ ਕਿਹਾ ਕਿ ਉਦਘਾਟਨੀ ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਜਿੱਤਣਾ ਇਕ ‘ਵੱਡੀ ਗੱਲ’ ਹੋਵੇਗੀ।

ਪਾਰਥਿਵ ਪਟੇਲ ਨੇ ਇਕ ਨਿਊਜ਼ ਚੈਨਲ ਨੂੰ ਕਿਹਾ ਕਿ ਇਹ ਕ੍ਰਿਕਟ ਦਾ ਪ੍ਰਸਿੱਧ ਫ਼ਾਰਮੈਟ ਹੈ ਤੇ ਹਰ ਕੋਈ ਟੈਸਟ ਖਿਡਾਰੀ ਬਣਨਾ ਚਾਹੁੰਦਾ ਹੈ ਤੇ ਹੁਣ ਟੈਸਟ ਚੈਂਪੀਅਨਸ਼ਿਪ ਦਾ ਵਰਲਡ ਕੱਪ ਹੈ। ਹੁਣ ਵਿਰਾਟ ਕੋਹਲੀ ਲਈ ਮੌਕਾ ਹੈ। ਉਨ੍ਹਾਂ ਨੇ ਕੁਝ ਆਈ. ਸੀ. ਸੀ. ਟੂਰਨਾਮੈਂਟ ’ਚ ਭਾਰਤ ਦੀ ਅਗਵਾਈ ਕੀਤੀ ਹੈ। ਟੈਸਟ ਚੈਂਪੀਅਨਸ਼ਿਪ ਜਿੱਤਣਾ ਇਕ ਵੱਡੀ ਉਪਲਬਧੀ ਹੋਵੇਗੀ। ਭਾਰਤ ਤੇ ਨਿਊਜ਼ੀਲੈਂਡ ਦੋਵੇਂ ਇਸ ਮੌਕੇ ਲਈ ਤਿਆਰ ਹੋਣਗੇ। ਇਸ ਇਤਿਹਾਸਕ ਮੈਚ ਦੇ ਜੇਤੂ ਨੂੰ ਸਾਰੇ ਕ੍ਰਿਕਟ ਪ੍ਰਸ਼ੰਸਕ ਯਾਦ ਰੱਖਣਗੇ।


author

Tarsem Singh

Content Editor

Related News