ਇੰਗਲੈਂਡ ਦੇ ਕ੍ਰਿਕਟਰ ਮੋਂਟੀ ਪਨੇਸਰ ਦਾ ਵੱਡਾ ਬਿਆਨ, ਅਜਿਹਾ ਨਾ ਹੋਣ ’ਤੇ ਵਿਰਾਟ ਨੂੰ ਛੱਡਣੀ ਪਏਗੀ ਕਪਤਾਨੀ

Sunday, Jan 24, 2021 - 04:59 PM (IST)

ਨਵੀਂ ਦਿੱਲੀ : ਇੰਗਲੈਂਡ ਦੇ ਸਾਬਕਾ ਦਿੱਗਜ ਸਪਿਨਰ ਮੋਂਟੀ ਪਨੇਸਨ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਪਨੇਸਰ ਦਾ ਕਹਿਣਾ ਹੈ ਕਿ ਜੇਕਰ ਭਾਰਤ ਟੀ-20 ਜਾਂ ਵਨਡੇ ਜਿੱਤਣ ਵਿਚ ਸਫ਼ਲ ਨਹੀਂ ਰਿਹਾ ਤਾਂ ਵਿਰਾਟ ਕੋਹਲੀ ਨੂੰ ਕਪਤਾਨੀ ਛੱਡ ਦੇਣੀ ਚਾਹੀਦੀ ਹੈ। ਦਰਅਸਲ ਪਨੇਸਰ ਨੇ ‘ਸਪੋਰਟਸਕੀੜਾ’ ਨਾਲ ਗੱਲਬਾਤ ਕਰਦੇ ਹੋਏ ਇਹ ਗੱਲ ਕਹੀ। 

ਇਹ ਵੀ ਪੜ੍ਹੋ: ਪਿਤਾ ਸਿੰਘੂ ਸਰਹੱਦ ’ਤੇ ਦੇ ਰਹੇ ਹਨ ਧਰਨਾ, ਇੱਧਰ ਪੁੱਤਰ ਨੇ ਕੁਸ਼ਤੀ ’ਚ ਜਿੱਤਿਆ ਸੋਨੇ ਦਾ ਤਮਗਾ

ਉਨ੍ਹਾਂ ਕਿਹਾ, ‘ਜੇਕਰ ਵਿਰਾਟ ਕੋਹਲੀ ਨੇ ਕਪਤਾਨ ਦੇ ਤੌਰ ’ਤੇ ਵਨਡੇ ਜਾਂ ਟੀ-20 ਵਰਲਡ ਵਿਚੋਂ ਕੋਈ ਇਕ ਟੂਰਨਾਮੈਂਟ ਨਹੀਂ ਜਿੱਤਿਆ ਤਾਂ ਫਿਰ ਉਨ੍ਹਾਂ ਨੂੰ ਕਪਤਾਨੀ ਤੋਂ ਹੱਟਣਾ ਵੀ ਪੈ ਸਕਦਾ ਹੈ।’ ਪਨੇਸਰ ਮੁਤਾਬਕ ਜੇਕਰ ਅਜਿਹਾ ਨਹੀਂ ਹੋਇਆ ਤਾਂ ਉਨ੍ਹਾਂ ਦੀ ਕਪਤਾਨੀ ’ਤੇ ਕਾਫ਼ੀ ਸਵਾਲ ਉਠਣਗੇ। ਦੱਸਣਯੋਗ ਹੈ ਕਿ 2021 ਵਿਚ ਟੀ-20 ਵਰਲਡ ਕੱਪ ਅਤੇ 2023 ਵਿਚ ਵਨਡੇ ਵਰਡਲ ਕੱਪ, ਦੋਵੇਂ ਵੱਡੇ ਟੂਰਨਾਮੈਂਟਸ ਦਾ ਆਯੋਜਨ ਭਾਰਤ ਵਿਚ ਹੋਣਾ ਹੈ। ਅਜਿਹੇ ਵਿਚ ਪਨੇਸਰ ਚਾਹੁੰਦੇ ਹਨ ਕਿ ਵਿਰਾਟ ਦੀ ਕਪਤਾਨੀ ਵਿਚ ਭਾਰਤ ਦੋਵਾਂ ਵਿਚੋਂ ਕੋਈ ਇਕ ਟੂਰਨਾਮੈਂਟ ਜਿੱਤੇ।

ਇਹ ਵੀ ਪੜ੍ਹੋ: ਪੰਛੀਆਂ ਨੂੰ ਦਾਣਾ ਖੁਆ ਕੇ ਬੁਰੇ ਫਸੇ ਕ੍ਰਿਕਟਰ ਸ਼ਿਖ਼ਰ ਧਵਨ, ਹੋ ਸਕਦੀ ਹੈ ਕਾਰਵਾਈ

ਵਿਰਾਟ ਦੀ ਕਪਤਾਨੀ ਵਿਚ ਭਾਰਤੀ ਟੀਮ ਨੇ ਹੁਣ ਤੱਕ ਵਰਲਡ ਟੈਸਟ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਇੰਗਲੈਂਡ ਦੇ ਲਾਰਡਸ ਮੈਦਾਨ ’ਤੇ ਹੋਣ ਵਾਲੇ ਫਾਈਨਲ ਮੁਕਾਬਲੇ ਵਿਚ ਜਗ੍ਹਾ ਬਣਾਉਣ ਲਈ ਕਾਫ਼ੀ ਕਰੀਬ ਹੈ ਪਰ ਟੀਮ ਉਨ੍ਹਾਂ ਦੀ ਕਪਤਾਨੀ ਵਿਚ ਇਕ ਵਾਰ ਵੀ ਆਈ.ਸੀ.ਸੀ. ਟੂਰਨਾਮੈਂਟ ਜਿੱਤਣ ਵਿਚ ਸਫ਼ਲ ਨਹੀਂ ਰਹੀ। ਭਾਰਤ ਨੇ ਆਖ਼ਰੀ ਵਾਰ ਕੋਈ ਆਈ.ਸੀ.ਸੀ. ਖ਼ਿਤਾਬ ਸਾਬਕਾ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ 2013 ਵਿਚ ਚੈਂਪੀਅਨ ਟਰਾਫ਼ੀ ਦੇ ਰੂਪ ਵਿਚ ਜਿੱਤਿਆ ਸੀ। ਵਿਰਾਟ ਦੀ ਕਪਤਾਨੀ ਵਿਚ ਟੀਮ 2017 ਵਿਚ ਚੈਂਪੀਅਨ ਟਰਾਫ਼ੀ ਅਤੇ 2019 ਵਿਚ ਵਨਡੇ ਵਿਸ਼ਵ ਕੱਪ ਜਿੱਤਣ ਤੋਂ ਰਹਿ ਗਈ ਸੀ। 

ਇਹ ਵੀ ਪੜ੍ਹੋ: ਨੈਸ਼ਨਲ ਗਰਲਜ਼ ਚਾਈਲਡ ਡੇਅ, ਜਾਣੋ ਕਦੋਂ ਅਤੇ ਕਿਉਂ ਹੋਈ ਇਸ ਦੀ ਸ਼ੁਰੂਆਤ

ਭਾਰਤ ਦੇ ਆਸਟਰੇਲੀਆ ਵਿਚ ਇਤਿਹਾਸਕ ਬਾਰਡ-ਗਾਵਸਕਰ ਟੈਸਟ ਸੀਰੀਜ਼ ਜਿੱਤਣ ’ਤੇ ਪਨੇਸਰ ਨੇ ਕਿਹਾ, ‘ਇਹ ਇਕ ਇੰਟਰੈਟਿੰਗ ਡਿਬੇਟ ਹੈ। ਮੈਂ ਮੰਨਦਾ ਹਾਂ ਕਿ ਜਦੋਂ ਰੋਹਿਤ ਸ਼ਰਮਾ ਅਤੇ ਅਜਿੰਕਿਆ ਰਹਾਣੇ ਨੂੰ ਕਪਤਾਨੀ ਦੀ ਜ਼ਿੰਮੇਦਾਰੀ ਦਿੱਤੀ ਗਈ ਤਾਂ ਉਨ੍ਹਾਂ ਨੇ ਸ਼ਾਨਦਾਰ ਕੰਮ ਕੀਤਾ ਹੈ। ਹੁਣ ਇਹ ਵਿਰਾਟ ਕੋਹਲੀ ਦੇ ਉਪਰ ਨਿਰਭਰ ਕਰਦਾ ਹੈ ਕਿ ਦੋਵਾਂ ਲੀਡਰਾਂ ਨੂੰ ਕਿਵੇਂ ਮੈਨੇਜ ਕਰਨਾ ਹੈ। ਹੁਣ ਉਨ੍ਹਾਂ ਦੀ ਕਪਤਾਨੀ ਦਾ ਅਸਲੀ ਇਮਤਿਹਾਨ ਹੋਵੇਗਾ।’

ਇਹ ਵੀ ਪੜ੍ਹੋ: ਰਵਾਇਤੀ ਹਲਵਾ ਸਮਾਰੋਹ ਨਾਲ ਸ਼ੁਰੂ ਹੋਇਆ ਬਜਟ ਦਸਤਾਵੇਜ਼ਾਂ ਦਾ ਸੰਗ੍ਰਹਿ, ਜਾਣੋ ਕੀ ਹੁੰਦਾ ਹੈ ‘ਹਲਵਾ ਸਮਾਰੋਹ’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News