ਟੀ-20 ਰੈਂਕਿੰਗ 'ਚ 5ਵੇਂ ਸਥਾਨ 'ਤੇ ਖਿਸਕੇ ਵਿਰਾਟ ਕੋਹਲੀ
Wednesday, Oct 27, 2021 - 08:30 PM (IST)
ਦੁਬਈ- ਭਾਰਤੀ ਕਪਤਾਨ ਵਿਰਾਟ ਕੋਹਲੀ ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਦੇ ਵਿਰੁੱਧ ਅਰਧ ਸੈਂਕੜਾ ਬਣਾਉਣ ਦੇ ਬਾਵਜੂਦ ਆਈ. ਸੀ. ਸੀ. ਪੁਰਸ਼ ਟੀ-20 ਅੰਤਰਰਾਸ਼ਟਰੀ ਬੱਲੇਬਾਜੀ ਰੈਂਕਿੰਗ 'ਚ ਇੱਕ ਸਥਾਨ ਹੇਠਾਂ 5ਵੇਂ ਸਥਾਨ 'ਤੇ ਖਿਸਕ ਗਏ ਜਦੋਂ ਕਿ ਉਨ੍ਹਾਂ ਦੇ ਸਾਥੀ ਰਾਹੁਲ ਨੂੰ 2 ਸਥਾਨ ਦਾ ਨੁਕਸਾਨ ਹੋਇਆ ਅਤੇ ਉਹ 8ਵੇਂ ਨੰਬਰ 'ਤੇ ਖਿਸਕ ਗਏ ਹਨ। ਪਾਕਿਸਤਾਨ ਦੇ ਸਲਾਮੀ ਬੱਲੇਬਾਜ ਮੁਹੰਮਦ ਰਿਜ਼ਵਾਨ 2 ਸਥਾਨ ਦੇ ਫਾਇਦੇ ਨਾਲ ਚੌਥੇ ਸਥਾਨ 'ਤੇ ਪਹੁੰਚ ਗਏ ਹਨ ਜੋ ਉਨ੍ਹਾਂ ਦੇ ਕਰੀਅਰ ਦੀ ਟਾਪ ਰੈਂਕਿੰਗ ਹੈ। ਭਾਰਤ ਦੇ ਵਿਰੁੱਧ ਮੈਚ 'ਚ ਅਜੇਤੂ 79 ਦੌੜਾਂ ਅਤੇ ਨਿਊਜੀਲੈਂਡ ਦੇ ਵਿਰੁੱਧ ਮੰਗਲਵਾਰ ਨੂੰ ਟੀਮ ਦੀ ਦੂਜੀ ਜਿੱਤ 'ਚ 33 ਦੌੜਾਂ ਦਾ ਯੋਗਦਾਨ ਦੇਣ ਦਾ ਰਿਜ਼ਵਾਨ ਨੂੰ ਰੈਂਕਿੰਗ 'ਚ ਫਾਇਦਾ ਮਿਲਿਆ ।
ਇਹ ਖਬਰ ਪੜ੍ਹੋ- ਟੈਸਟ ਡੈਬਿਊ ਦੀ ਬਜਾਏ ਪਰਿਵਾਰ ਨੂੰ ਪਹਿਲ ਦੇਵੇਗਾ ਸੀਨ ਏਬਟ, ਇਹ ਹੈ ਵੱਡੀ ਵਜ੍ਹਾ
ਦੱਖਣੀ ਅਫਰੀਕਾ ਦੇ ਬੱਲੇਬਾਜ਼ ਏਡਨ ਮਾਰਕਰਮ ਨੇ ਆਸਟਰੇਲਿਆ ਤੇ ਵੈਸਟਇੰਡੀਜ ਦੇ ਵਿਰੁੱਧ ਕ੍ਰਮਵਾਰ : 40 ਅਤੇ ਅਜੇਤੂ 51 ਦੌੜਾਂ ਬਣਾਈਆਂ ਸਨ ਜਿਸਦੇ ਨਾਲ ਉਹ ਆਪਣੇ ਕਰੀਅਰ ਦੀ ਟਾਪ ਰੈਂਕਿੰਗ ਹਾਸਲ ਕਰਨ 'ਚ ਸਫਲ ਰਹੇ । ਉਹ 8 ਸਥਾਨ ਦੀ ਛਲਾਂਗ ਨਾਲ ਤੀਸਰੇ ਸਥਾਨ 'ਤੇ ਕਾਬਿਜ਼ ਹੋ ਗਏ । ਹੁਣ ਉਹ ਇੰਗਲੈਂਡ ਦੇ ਡੇਵਿਡ ਮਲਾਨ ਤੇ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਤੋਂ ਪਿੱਛੇ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।