ਵਿਰਾਟ ਕੋਹਲੀ ਨੇ ਸ਼ੇਅਰ ਕੀਤੀ 2019 ਦੀ ਆਖਰੀ ਤਸਵੀਰ, ਅਨੁਸ਼ਕਾ ਨੇ ਕੀਤਾ ਹੈ ਕਲਿਕ

Tuesday, Dec 31, 2019 - 08:37 PM (IST)

ਵਿਰਾਟ ਕੋਹਲੀ ਨੇ ਸ਼ੇਅਰ ਕੀਤੀ 2019 ਦੀ ਆਖਰੀ ਤਸਵੀਰ, ਅਨੁਸ਼ਕਾ ਨੇ ਕੀਤਾ ਹੈ ਕਲਿਕ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸ਼ੋਸਲ ਮੀਡੀਆ 'ਤੇ ਆਪਣੀ ਇਕ ਤਸਵੀਰ (ਫੋਟੋ) ਸ਼ੇਅਰ ਕੀਤੀ ਹੈ। ਜਿਸ 'ਚ ਉਹ ਬਹੁਤ ਸਮਾਰਟ ਲੱਗ ਰਹੇ ਹਨ। ਕੋਹਲੀ ਨੇ ਉਸ ਫੋਟੋ ਨੂੰ ਕੈਪਸ਼ਨ ਦਿੱਤੀ ਹੈ, ਤਸਵੀਰਾਂ ਦੇ ਬਾਰੇ 'ਚ ਕੋਈ ਤਣਾਅ ਨਹੀਂ ਹੈ ਜਦੋ ਤੁਹਾਨੂੰ ਉਸਦੇ ਲਈ ਸਰਵਸ਼੍ਰੇਸਠ ਫੋਟੋਗ੍ਰਾਫਰ ਮਿਲ ਗਿਆ ਹੋਵੇ, ਅਨੁਸ਼ਕਾ ਸ਼ਰਮਾ। ਤਸਵੀਰ 'ਚ ਕੋਹਲੀ ਨੇ ਆਪਣੇ ਵਾਲਾਂ 'ਤੇ ਐਨਕ ਲਗਾਈ ਹੋਈ ਹੈ ਤੇ ਆਪਣੀ ਉਂਗਲੀ ਮੱਥੇ 'ਤੇ ਰੱਖੀ ਹੋਈ ਹੈ।


ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ 5 ਜਨਵਰੀ ਤੋਂ ਸ਼੍ਰੀਲੰਕਾ ਵਿਰੁੱਧ ਸ਼ੁਰੂ ਹੋਣ ਵਾਲੀ ਟੀ-20 ਸੀਰੀਜ਼ ਤੋਂ ਪਹਿਲਾਂ ਅਨੁਸ਼ਕਾ ਦੇ ਨਾਲ ਸਵਿਟਜ਼ਰਲੈਂਡ 'ਚ ਘੁੰਮ ਰਹੇ ਹਨ। ਬੀਤੇ ਦਿਨੀਂ ਹੀ ਅਨੁਸ਼ਕਾ ਨੇ ਬਾਲੀਵੁੱਡ ਅਭਿਨੇਤਾ ਡੇਵਿਡ ਧਵਨ ਤੇ ਉਸਦੀ ਗਰਲਫ੍ਰੈਂਡ ਨਤਾਸ਼ਾ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਸੀ।
ਦੇਖੋਂ ਵਿਰਾਟ ਵਲੋਂ ਅਨੁਸ਼ਕਾ ਦੇ ਨਾਲ ਸ਼ੇਅਰ ਕੀਤੀ ਗਈ 2019 ਦੀ ਸ਼ਾਨਦਾਰ ਫੋਟੋਜ਼—


author

Gurdeep Singh

Content Editor

Related News